logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਕੀਤੀ ਮਿਡ ਲਾਈਨ ਟੈਸਟਿੰਗ ਦੀ ਰੈਂਡਮ ਜਾਂਚ

ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਫਲ ਸਰੂਪ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਸਮੇਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿਸ਼ਨ ਸਮਰੱਥ 4.0 ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅਪ੍ਰੈਲ ਮਹੀਨੇ ਵਿੱਚ ਬੱਚਿਆਂ ਦੇ ਪੱਧਰ ਨਿਰਧਾਰਤ ਕਰਨ ਲਈ ਬੇਸਲਾਈਨ ਟੈਸਟਿੰਗ ਕੀਤੀ ਗਈ ਸੀ ਉਸ ਉਪਰੰਤ ਇੱਕ ਮਹੀਨਾ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਮੇਂ ਸਮੇਂ ਤੇ ਦਿਸ਼ਾ ਨਿਰਦੇਸ਼ ਦੇ ਕੇ ਪੜ੍ਹਾਉਣ ਲਈ ਕਿਹਾ ਗਿਆ ਸੀ ਇਹਨੀ ਦਿਨੀ ਵਿਭਾਗ ਵੱਲੋਂ ਟੈਸਟਿੰਗ ਟੂਲ ਭੇਜ ਕੇ ਬੱਚਿਆਂ ਦੀ ਮਿਡ ਲਾਈਨ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਟੈਸਟਿੰਗ ਦੇ ਮਿਆਰ ਨੂੰ ਚੈੱਕ ਕਰਨ ਵਾਸਤੇ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਂਗਲਾ ਸ੍ਰੀ ਨਰੇਸ਼ ਪਨਿਆੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿਖੇ ਪੰਜਵੀਂ ਜਮਾਤ ਦੇ ਬੱਚਿਆਂ ਦੀ ਰੈਂਡਮ ਜਾਂਚ ਕੀਤੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ
ਇਸ ਮੌਕੇ ਬਲਾਕ ਰੀਸੋਰਸ ਪਰਸਨ ਮਨਜੀਤ ਸਿੰਘ,ਹੈਡ ਟੀਚਰ ਸਰੋਜ਼ ਬਾਲਾ ਅਤੇ ਸਿਖਿਆਰਥੀ ਅਧਿਆਪਕ ਨਵਨੀਤ ਹਾਜ਼ਰ ਸਨ

144
3700 views

Comment