ਭਾਈ ਘਨਈਆ ਜੀ ਹੈਲਥ ਮਿਸ਼ਨ (ਪੰਜਾਬ) ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਨਰਸ ਦਿਵਸ
ਮੱਲਾਂ ਵਾਲਾ :-ਅੱਜ ਪੂਰਾ ਵਿਸ਼ਵ (ਅੰਤਰਰਾਸ਼ਟਰੀ ਨਰਸ ਦਿਵਸ ) ਮਨਾ ਰਿਹਾ ਹੈ ਅੱਜ ਦਾ ਦਿਨ ਉਹਨਾਂ ਯੋਧਿਆਂ ਨੂੰ ਸਮਰਪਿਤ ਹੈ ਜੋ ਹਸਪਤਾਲਾਂ ਵਿੱਚ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ । ਅੱਜ ਭਾਈ ਘਨਈਆ ਜੀ ਹੈਲਥ ਮਿਸ਼ਨ (ਪੰਜਾਬ) ਵੱਲੋਂ ਨਰਸਿੰਗ ਸਟਾਫ ਦੇ ਹੌਸਲੇ ਨੂੰ ਵਧਾਉਣ ਲਈ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ ਜਿਸ ਵਿੱਚ ਸੰਸਥਾ ਵੱਲੋਂ ਨਰਸਿੰਗ ਸਟਾਫ ਨੂੰ ਗਿਫਟ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਸੰਸਥਾ ਦੀ ਅਗਵਾਈ ਕਰ ਰਹੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਨਰਸਾਂ ਸਿਰਫ ਸਿਹਤ ਕਰਮਚਾਰੀ ਹੀ ਨਹੀਂ ਸਗੋਂ ਉਮੀਦ ਦੀ ਉਹ ਕਿਰਨ ਹਨ ਜੋ ਮੁਸ਼ਕਿਲ ਸਮੇਂ ਹਰ ਮਰੀਜ਼ ਦਾ ਸਹਾਰਾ ਬਣਦੀਆਂ ਹਨ । ਉਨਾਂ ਨੇ ਵਿਸ਼ਵ ਦੀਆਂ ਸਭ ਨਰਸਾਂ ਨੂੰ ਵਧਾਈ ਦਿੱਤੀ
ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਨੀ ਪੀਐਚਸੀ ਮੱਲਾਂਵਾਲਾ ਤੋਂ ਮੈਡੀਕਲ ਅਫਸਰ ਡਾ. ਅਦਿੱਤੀ ਸੇਠੀ ਨੇ ਕਿਹਾ ਹਰ ਕਿਸੇ ਨੂੰ ਨਰਸਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿੱਥੇ ਦਵਾਈ ਕੰਮ ਕਰਦੀ ਹੈ ਉੱਤੇ ਨਰਸਾਂ ਦੀ ਦੇਖਭਾਲ ਮਰੀਜ਼ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰਦੀ ਹੈ। ਇਸ ਸਨਮਾਨ ਪ੍ਰੋਗਰਾਮ ਦੇ ਮੌਕੇ ਤੇ ਡਾ. ਸਤਵੰਤ ਸਿੰਘ ,ਸ.ਜਗੀਰ ਸਿੰਘ ,ਪਾਸਟਰ ਸ਼ਿਮੋਨ ਜੀ ,ਸਰਪੰਚ ਗੁਰਭੇਜ ਸਿੰਘ ਸੰਧਾ, ਸੁਖਵਿੰਦਰ ਸਿੰਘ, ਆਸ਼ਾ ਸ਼ਰਮਾ, ਨਵਜੋਤ ਸਿੰਘ, ਨਿਤਿਨ, ਰਜਵੰਤ ਕੌਰ, ਸਰਬਜੀਤ ਕੌਰ, ਬਿਮਲਾ ਰਾਣੀ ਆਦਿ