ਰਾਹੋਂ ਪੁਲਿਸ ਨੇ ਹੈਰੋਇਨ ਸੇਵਨ ਕਰਦੇ 2 ਨੌਜਵਾਨ ਕਾਬੂ ਕੀਤੇ
ਰਾਹੋਂ : ਰਾਹੋਂ ਪੁਲਿਸ ਨੇ ਬੀਤੀ ਕੱਲ ਹੈਰੋਇਨ ਦਾ ਸੇਵਨ ਕਰਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਦੇ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ ਬਿਸਤ ਦੁਆਬ ਨਹਿਰ ਦੇ ਨੇੜੇ ਗੁਰਨਾਨਕਪੁਰਾ ਸਾਈਡ ਵੱਲ ਜਾ ਰਹੀ ਸੀ ਜਦੋਂ ਰੇਲਵੇ ਫਾਟਕ ਦੇ ਕੋਲ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਝਾੜੀਆਂ ਕੋਲ ਹਰਕਤ ਕਰਦੇ ਦੇਖਿਆ। ਉਹਨਾਂ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ ਅਤੇ ਖਾਲੀ ਪਾਣੀ ਦੀ ਬੋਤਲ ਬਰਾਮਦ ਕੀਤੀ ਗਈ।
ਥਾਣਾ ਮੁਖੀ ਨੇ ਦੋਸ਼ੀਆਂ ਦੀ ਪਹਿਚਾਣ ਬਿੱਲਾ ਪੁੱਤਰ ਨਬੀ ਬਖਸ਼ ਵਾਸੀ ਮੁਹੱਲਾ ਭੀਮ ਰਾਏ ਅੰਬੇਡਕਰ ਨਗਰ ਅਤੇ ਮਾਸੂਮ ਅਲੀ ਪੁੱਤਰ ਫਰੀਦ ਮੁਹੰਮਦ ਵਾਸੀ ਮੁਹੱਲਾ ਭੀਮ ਰਾਓ ਅੰਬੇਡਕਰ ਰਾਹੋਂ ਵਜੋਂ ਦਰਜ ਕੀਤੀ। ਚੌਧਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ-ਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ।