ਮਹਿਫ਼ਲ-ਏ-ਖ਼ਵਾਜਾ ਗਰੀਬ ਨਵਾਜ਼ ਦਰਬਾਰ ਖ਼ਵਾਜਾ ਪੀਰ ਮੇਲਾ ਚੰਦਿਆਣੀ ਸਬੰਧੀ ਸੱਦਾ ਪੱਤਰ ਭੇਟ
ਗੰਗੂਵਾਲ, 13 ਮਈ ਪਿੰਡ ਚੰਦਿਆਣੀ ਖੁਰਦ ਵਿਖੇ 18 ਮਈ ਦਿਨ ਸੋਮਵਾਰ ਨੂੰ ਮਨਾਏ ਜਾ ਰਹੇ ਮਹਿਫ਼ਲ-ਏ-ਖ਼ਵਾਜਾ ਗਰੀਬ ਨਵਾਜ਼ ਦਰਬਾਰ ਖ਼ਵਾਜਾ ਪੀਰ ਮੇਲਾ ਚੰਦਿਆਣੀ ਸਬੰਧੀ ਦੀਦੀ ਸਰਕਾਰ ਵੱਲੋਂ ਪ੍ਰਧਾਨ ਲੱਕੀ ਕਪਿਲਾ ਅਤੇ ਸਮੂਹ ਕਮੇਟੀ ਮੈਂਬਰਾਂ ਨੂੰ ਸੱਦਾ ਪੱਤਰ ਭੇਟ ਕੀਤਾ ਗਿਆ।
ਇਸ ਮੌਕੇ ਮੇਲੇ ਦੀਆਂ ਤਿਆਰੀਆਂ ਅਤੇ ਧਾਰਮਿਕ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਮੇਲੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਮੇਲੇ ਦੌਰਾਨ ਧਾਰਮਿਕ ਮਹਿਫ਼ਲਾਂ, ਕਵਾਲੀਆਂ ਅਤੇ ਹੋਰ ਰੂਹਾਨੀ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਦੂਰ-ਦੂਰ ਤੋਂ ਸ਼ਰਧਾਲੂ ਹਾਜ਼ਰੀ ਭਰਨਗੇ।