logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਨੇਰੀ, ਝੱਖੜ ਤੇ ਗੜੇਮਾਰੀ ਨੇ ਉਜਾੜਿਆ ਕਿਰਤੀ ਪਰਿਵਾਰ ਦਾ ਆਸਰਾ, ਮੱਖਣ ਸਿੰਘ ਦੇ ਘਰ ਦੀ ਕੰਧ ਤੇ ਰਸੋਈ ਡਿੱਗੀ।

ਪਿੰਡ ਹਿੰਮਤਪੁਰਾ ਸੈਦੋਵਾਲਾ ਕੱਚਾ ਰਾਹ ਬਸਤੀ ਵਿੱਚ ਕੱਲ੍ਹ ਆਈ ਤੇਜ਼ ਹਨੇਰੀ, ਝੱਖੜ, ਮੀਂਹ ਅਤੇ ਗੜੇਮਾਰੀ ਨੇ ਜਿੱਥੇ ਫਸਲਾਂ, ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਦਾ ਭਾਰੀ ਨੁਕਸਾਨ ਕੀਤਾ, ਉੱਥੇ ਕਈ ਘਰ ਵੀ ਇਸ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਆ ਗਏ। ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਵਿੱਚੋਂ ਮੱਖਣ ਸਿੰਘ ਪੁੱਤਰ ਬਲੌਰੀ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੈ, ਜਿਸ ਦੇ ਘਰ ਦੀਆਂ ਪਹਿਲਾਂ ਹੀ ਨਾਜ਼ੁਕ ਹਾਲਤਾਂ ਸਨ।

ਮੱਖਣ ਸਿੰਘ, ਜੋ ਕਿ ਪੰਜ ਧੀਆਂ ਦਾ ਪਿਤਾ ਹੈ, ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਕੱਲ੍ਹ ਆਈ ਹਨੇਰੀ ਕਾਰਨ ਉਸ ਦੇ ਘਰ ਦਾ ਗੇਟ, ਕੰਧ ਅਤੇ ਰਸੋਈ ਟੁੱਟ ਕੇ ਬਿਖਰ ਗਏ। ਘਰ ਦਾ ਜਿਹੜਾ ਪੜਦਾ ਅਤੇ ਕੰਧ ਪਹਿਲਾਂ ਭਾਰੀ ਮੀਂਹ ਦੌਰਾਨ ਵੀ ਡਿੱਗ ਚੁੱਕੇ ਸਨ, ਉਹ ਮੁੜ ਤੋਂ ਢਹਿ ਗਏ। ਇੱਕ ਲੋੜਵੰਦ ਇਨਸਾਨ ਲਈ ਵਾਰ-ਵਾਰ ਘਰ ਦਾ ਟੁੱਟਣਾ ਸਿਰਫ਼ ਆਰਥਿਕ ਨਹੀਂ, ਸਗੋਂ ਮਾਨਸਿਕ ਤੌਰ ਤੇ ਵੀ ਵੱਡਾ ਝਟਕਾ ਹੁੰਦਾ ਹੈ।

ਪਰਿਵਾਰ ਦੇ ਦੋਵੇਂ ਮੀਆਂ-ਬੀਵੀ ਮਿਹਨਤ ਮਜ਼ਦੂਰੀ ਕਰਕੇ ਆਪਣੀਆਂ ਧੀਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਘਰ ਦੀ ਮਹਿਲਾ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ ਅਤੇ ਪੋਚੇ ਲਗਾ ਕੇ ਘਰ ਚਲਾਉਂਦੀ ਹੈ, ਜਦਕਿ ਮੱਖਣ ਸਿੰਘ ਦਿਹਾੜੀ ਕਰਕੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਹੈ।

ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਘਰ ਦੀ ਟੁੱਟੀ ਕੰਧ, ਚਾਰਦਿਵਾਰੀ ਅਤੇ ਰਸੋਈ ਦਾ ਦੁਬਾਰਾ ਨਿਰਮਾਣ ਹੋ ਸਕੇ। ਜੇ ਕੋਈ ਸਹਾਇਤਾ ਲਈ ਅੱਗੇ ਆਵੇ ਤਾਂ ਇਹ ਪਰਿਵਾਰ ਲਈ ਵੱਡਾ ਸਹਾਰਾ ਸਾਬਤ ਹੋਵੇਗਾ

33
1457 views

Comment