logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

( ) : - ' 10 । ' 9 2026 2 , , , , , , , , , 4 । । । , । ।

ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੀ ਨਵੀਂ ਆਬਾਦੀ ਭੱਠਾ ਬਸਤੀ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ 10 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪਾਲੋ ਰਾਣੀ ਪਤਨੀ ਰੇਸ਼ਮ ਸਿੰਘ ਵਾਸੀ ਨਵੀਂ ਆਬਾਦੀ ਭੱਠਾ ਬਸਤੀ ਗੁਰੂਹਰਸਹਾਏ ਨੇ ਦੱਸਿਆ ਕਿ ਮਿਤੀ 9 ਅਪ੍ਰੈਲ 2026 ਨੂੰ ਕਰੀਬ 2 ਵਜੇ ਦੁਪਹਿਰ ਉਹ ਸਮੇਤ ਪਰਿਵਾਰ ਘਰ ਵਿਚ ਹਾਜ਼ਰ ਸੀ ਤਾਂ ਇਸ ਦੌਰਾਨ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਅਨ ਟਰਿਆ ਖੁਰਦ, ਸ਼ਾਮ ਲਾਲ ਪੁੱਤਰ ਚਾਂਦੀ ਰਾਮ, ਅਮਨਦੀਪ ਸਿੰਘ ਪੁੱਤਰ ਸ਼ਾਮ ਲਾਲ, ਸੋਮਾ ਰਾਣੀ ਪਤਨੀ ਸ਼ਾਮ ਲਾਲ ਵਾਸੀਅਨ ਸੜੀਆ ਥਾਣਾ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ, ਨਿਸ਼ਾਨ ਸਿੰਘ ਪੁੱਤਰ ਇਕਬਾਲ ਸਿੰਘ, ਵੀਰੋ ਬਾਈ ਪਤਨੀ ਇਕਬਾਲ ਸਿੰਘ, ਜਗਦੀਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਤਾਰੇ ਵਾਲੇ ਖੂਹ, ਗੁਰਸ਼ਰਨ ਸਿੰਘ ਉਰਫ ਪਟਵਾਰੀ ਪੁੱਤਰ ਬਲਕਾਰ ਸਿੰਘ ਵਾਸੀ ਮੇਘਾ ਰਾਏ ਉਤਾੜ, ਚੰਨਣ ਸਿੰਘ ਪੁੱਤਰ ਮਾਛੀ ਰਾਮ ਵਾਸੀ ਗਲੀ ਨੰਬਰ 4 ਨੇੜੇ ਗੁਰੂ ਗੋਬਿੰਦ ਸਿੰਘ ਸਕੂਲ ਗੁਰੂਹਰਸਹਾਏ ਉਸ ਦੇ ਘਰ ਦਾਖ਼ਲ ਹੋਏ।

ਸ਼ਾਮ ਲਾਲ ਅਤੇ ਉਸ ਦੀ ਪਤਨੀ ਸੋਮਾ ਰਾਣੀ ਨੇ ਲਲਕਾਰਾ ਮਾਰਿਆ ਕਿ ਫੜ੍ਹ ਲਓ ਇਸ ਨੂੰ ਕਿ ਇਹ ਸਾਡੇ ਪੈਸੇ ਕਿਵੇਂ ਨਹੀਂ ਦਿੰਦੇ। ਉਕਤ ਦੋਸ਼ੀਅਨ ਨੇ ਹਮਮਸ਼ਵਰਾ ਹੋ ਕੇ ਉਸ ਦੇ ਸੱਟਾਂ ਮਾਰੀਆਂ। ਪਾਲੋ ਰਾਣੀ ਨੇ ਦੱਸਿਆ ਕਿ ਉਕਤ ਦੋਸ਼ੀ ਜਾਂਦੇ ਸਮੇਂ ਉਸ ਦੇ ਹੱਥ ਵਿਚ ਪਾਈ ਸੋਨੇ ਦੀ ਵੰਗ, ਕੰਨਾਂ ਦੀਆਂ ਵਾਲੀਆਂ ਉਕਤ ਦੋਸ਼ੀਅਨ ਨੇ ਝਪਟ ਮਾਰ ਕੇ ਖੋਹ ਲਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

4
164 views

Comment