ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਚੋਣ ਰਣਨੀਤੀ ਲਈ ਮੀਟਿੰਗ ਬੁਲਾਈ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਬੰਧਕ ਭੂਪੇਸ਼ ਬਾਗੇਲ ਨੇ ਚੰਡੀਗੜ੍ਹ ਵਿੱਚ ਇੱਕ ਅਹਿਮ ਬੈਠਕ ਬੁਲਾਈ। ਇਸ ਮੀਟਿੰਗ ਦਾ ਮਕਸਦ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ, ਜਿਸ ਵਿੱਚ ਕਾਂਗਰਸ ਦੇ ਮੋਹਰੀ ਨੇਤਾ ਹਾਜ਼ਰ ਸਨ।
ਰਿਪੋਰਟਰ ਅਜੈ ਕੁਮਾਰ ਦੀ ਰਿਪੋਰਟ ਅਨੁਸਾਰ, ਭੂਪੇਸ਼ ਬਾਗੇਲ ਨੇ ਚੋਣ ਮੈਦਾਨ ਵਿੱਚ ਜਿੱਤ ਲਈ ਤਿਆਰੀਆਂ ਕਿਵੇਂ ਕਰਨੀ ਹਨ ਇਸ ਬਾਰੇ ਦਿਗੱਜ ਨੇਤਾਵਾਂ ਦੇ ਵਿਚਾਰ ਸੁਣੇ ਤੇ ਅਗਲੇ ਕਦਮ ਤੈਅ ਕੀਤੇ ਗਏ। ਇਸ ਮੀਟਿੰਗ ਨੂੰ ਚੋਣ ਰਣਨੀਤੀ ਲਈ ਬਹੁਤ ਜ਼ਰੂਰੀ ਮੰਨਿਆ ਗਿਆ।