ਪਟਿਆਲਾ: ਭਾਜਪਾ ਵੱਲੋਂ ਜਿੱਤ ਦਾ ਜਸ਼ਨ ਮਨਾਉਣ ਦਾ ਐਲਾਨ
ਪਟਿਆਲਾ: ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵੈਸਟ ਬੰਗਾਲ ਸਮੇਤ ਹੋਰ ਰਾਜਾਂ ਵਿੱਚ ਸਰਕਾਰ ਬਣਨ ਦੀ ਖੁਸ਼ੀ ਵਿੱਚ 6 ਮਈ 2026 ਨੂੰ ਸ਼ਹੀਦ ਭਗਤ ਸਿੰਘ ਚੌਂਕ, ਪਟਿਆਲਾ ਵਿਖੇ ਲੱਡੂ ਵੰਡ ਕੇ ਅਤੇ ਪਟਾਖੇ ਚਲਾ ਕੇ ਜਸ਼ਨ ਮਨਾਇਆ ਜਾਵੇਗਾ। ਇਸ ਸਮਾਰੋਹ ਵਿੱਚ ਬੀਬਾ ਜੈ ਇੰਦਰ ਕੌਰ ਜੀ ਅਤੇ ਭਾਜਪਾ ਦੇ ਸਾਰੇ ਸਾਥੀ ਭਾਜਪਾ ਦੀ ਜਿੱਤ ਦਾ ਉਤਸ਼ਵ ਮਨਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਵਿਜੇ ਕੁਮਾਰ ਗਰਗ (ਕੂਕਾ), ਪ੍ਰਧਾਨ ਭਾਜਪਾ ਪਟਿਆਲਾ ਨੇ ਸ਼ਹਿਰੀ ਵਾਸੀਆਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ, ਸੁਸ਼ੀਲ ਨੱਯਰ ਨੇ ਸਾਰੇ ਸਾਥੀਆਂ ਨੂੰ ਨਿਮਰ ਬੇਨਤੀ ਕੀਤੀ ਹੈ ਕਿ ਉਹ ਸਮੇਂ ਸਿਰ ਸ਼ਾਮ 6 ਵਜੇ ਪਹੁੰਚ ਕੇ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਨ। ਇਹ ਸਮਾਰੋਹ ਭਾਜਪਾ ਦੀ ਜਿੱਤ ਅਤੇ ਸਰਕਾਰ ਬਣਨ ਦੀ ਖੁਸ਼ੀ ਮਨਾਉਣ ਲਈ ਹੈ।