logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਟਿਆਲਾ ਸਿਹਤ ਵਿਭਾਗ ਵੱਲੋਂ ਹੀਟ ਸਟਰੋਕ ਲਈ ਮਾਰਗਦਰਸ਼ਕ ਜਾਰੀ

ਪਟਿਆਲਾ: ਸਿਹਤ ਵਿਭਾਗ ਨੇ ਗਰਮੀ ਦੇ ਦਿਨਾਂ ਵਿੱਚ ਹੀਟ ਸਟਰੋਕ ਤੋਂ ਪ੍ਰਭਾਵਿਤ ਵਿਅਕਤੀਆਂ ਲਈ ਮੁਢਲੀ ਸਹਾਇਤਾ ਦੇ ਮਾਰਗਦਰਸ਼ਕ ਜਾਰੀ ਕੀਤੇ ਹਨ। ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਜਾਵੇ ਤਾਂ ਤੁਰੰਤ 108 'ਤੇ ਕਾਲ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਛਾਂਦਾਰ ਅਤੇ ਹਵਾਦਾਰ ਥਾਂ 'ਤੇ ਲਿਜਾਇਆ ਜਾਣਾ ਚਾਹੀਦਾ ਹੈ। ਵਾਧੂ ਕੱਪੜੇ ਹਟਾ ਕੇ ਅਤੇ ਪਾਣੀ ਛਿੜਕ ਕੇ ਉਸਦੇ ਸਰੀਰ ਨੂੰ ਠੰਢਾ ਕਰਨ ਦੀ ਸਲਾਹ ਦਿਤੀ ਗਈ ਹੈ।

ਸਿਹਤ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਵਿਅਕਤੀ ਨੂੰ Recovery Position ਵਿੱਚ ਲਿਟਾ ਕੇ ਸਾਹ ਅਤੇ ਨਬਜ਼ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਖਾਣ-ਪੀਣ ਜਾਂ ਦਵਾਈਆਂ ਨਾ ਦੇਣੀਆਂ ਚਾਹੀਦੀਆਂ। ਇਸ ਮਾਰਗਦਰਸ਼ਕ ਵਿੱਚ ਹੀਟ ਸਟਰੋਕ ਦੇ ਚੇਤਾਵਨੀ ਲੱਛਣ ਜਿਵੇਂ ਬੇਹੋਸ਼ੀ, ਤੇਜ਼ ਬੁਖਾਰ, ਖੁਸ਼ਕ ਚਮੜੀ, ਤੇਜ਼ ਨਬਜ਼ ਅਤੇ ਸਿਰ ਦਰਦ ਪ੍ਰਮੁੱਖ ਹਨ। ਜਿਲ੍ਹਾ ਨੋਡਲ ਅਫ਼ਸਰ ਨੈਸ਼ਨਲ ਪ੍ਰੋਗਰਾਮ ਫੋਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

0
0 views

Comment