logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਟਿਆਲਾ: ਰੋਟਰੀ ਕਲੱਬ ਮਿਡਟਾਊਨ ਵੱਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ

ਪਟਿਆਲਾ: ਰੋਟਰੀ ਕਲੱਬ ਪਟਿਆਲਾ ਮਿਡਟਾਊਨ ਅਤੇ ਪਟਿਆਲਾ ਹਾਰਟ ਹਸਪਤਾਲ ਨੇ ਮਿਲ ਕੇ ਰੋਟਰੀ ਭਵਨ, ਪਟਿਆਲਾ ਵਿੱਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਪੀ.ਆਰ.ਟੀ.ਸੀ ਚੇਅਰਮੈਨ ਹਰਪਾਲ ਜੁਨੇਜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ।

ਕੈਂਪ ਵਿੱਚ ਵਿਸ਼ਾਲ ਸ਼ਰਮਾ, ਮਾਨਿਕ ਰਾਜ ਸਿੰਗਲਾ ਅਤੇ ਅਮਿਤ ਜਿੰਦਲ ਦੀ ਅਗਵਾਈ ਵਿੱਚ ਲਗਭਗ 60 ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਡਾ.ਸਤਵੰਤ ਸਚਦੇਵਾ, ਕੋ-ਚੇਅਰਮੈਨ ਡਾ.ਹਿਤੇਸ਼ ਮਲਹੋਤਰਾ ਅਤੇ ਡਾ. ਕੇ.ਸੀ ਗਰਗ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਅਹਮ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਕਈ ਰੋਟਰੀ ਮੈਂਬਰਾਂ ਅਤੇ ਪਟਿਆਲਾ ਹਾਰਟ ਹਸਪਤਾਲ ਦੀ ਟੀਮ ਨੇ ਭਾਗ ਲਿਆ ਅਤੇ ਆਪਣਾ ਯੋਗਦਾਨ ਦਿੱਤਾ।

12
527 views

Comment