logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਦਾ ਪਾਣੀ ਵੇਚ ਦਿੱਤਾ ਸਾਡੇ ਨੇਤਾਵਾਂ ਨੇ ,ਕੁਝ ਪੁਰਾਣੇ ਨੇ ਅਤੇ ਕੁਝ ਨਵੇਂਆ ਨੇ : -ਡਾ ਦਲੇਰ ਸਿੰਘ ਮੁਲਤਾਨੀ

ਕਿਨਾਰਿਆਂ ਤੇ ਵੱਸੋਂ ਦਾ ਪਾਣੀ ਵਰਤਣ ਦਾ ਪਹਿਲਾ ਹੱਕ ਹੈ, ਨਾ ਕਿ ਮਲਕੀਅਤ। ਕਥਿਤ ਮਾਹਰ ਤਾਂ ਮਲਕੀਅਤ ਬਣਾਈ ਬੈਠੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਦੇ। ਕਈ ਨੇਤਾਵਾਂ/ ਮਾਹਿਰਾਂ ਨੇ ਪਾਣੀ ਵੇਚ ਕੇ ਪੰਜਾਬ ਬਚਾਉਣ ਦੇ ਨਾਹਰੇ ਲਾਉਂਦੇ ਜਦੋਂ ਕਿ ਪਾਣੀ ਵਰਤਿਆ ਜਾ ਸਕਦਾ, ਵੇਚਿਆ ਨਹੀਂ, ਨਾਲੇ ਯਾਦ ਰੱਖੋ ਦਰਿਆ ਦੂਸਰੀਆਂ ਸਟੇਟਾਂ ਵਿੱਚੋਂ ਉੱਗਦੇ ਅਤੇ ਵਗਦੇ ਤੇ ਫਿਰ ਪੰਜਾਬ ਵਿੱਚ ਆਉਂਦੇ ਅਤੇ ਅੰਤ ਵਿੱਚ ਦੂਸਰੇ ਦੇਸ਼ਾਂ ਵਿਚੋਂ ਵਗਦੇ ਹੋਏ ਸਮੁੰਦਰ ਵਿੱਚ ਰਲਦੇ । “ ਜਿੰਨਾ ਧਰਤੀ ਦੇ ਥੱਲੇ ਦਾ ਪਾਣੀ ਬਚਾ ਕੇ , ਕੁਦਰਤੀ ਪਾਣੀ ਵਰਤੋਂ ਵਿਚ ਲਿਆਓਗੇ , ਉੱਨਾਂ ਬਿਮਾਰੀਆਂ ਤੋਂ ਰਾਹਤ ਪਾਓਗੇ
ਤੇ ਕਮਾਈ ਵਧਾਓਗੇ । “ ਕੁਦਰਤੀ ਪਾਣੀ ਨੂੰ ਸਾਫ਼ ਕਰਕੇ ਧਰਤੀ ਅਪਣੀਆਂ ਤਹਿਆਂ ਵਿੱਚ ਸਮਾ ਕੇ ਰੱਖਦੀ । ਜਿੰਨਾਂ ਪਾਣੀ ਅਸੀਂ ਧਰਤੀ ਤੇ ਗੰਦਾ ਕਰਾਂਗੇ ਭਾਰਤ ਉੱਨਾਂ ਹੀ ਪਾਣੀ ਧਰਤੀ ਹੇਠਲਾ ਜ਼ਿਆਦਾ ਗੰਦਾ ਨਿਕਲੇਗਾ । ਅਖੀਰ ਨਿਬੇੜੇ ਸਚਾਈ ਤੇ ਹੋਣੇ ਕਿ ਸਰਕਾਰਾਂ ਹੜ੍ਹ ਨਹੀਂ ਲਿਆਉਂਦੀਆਂ ਪਰ ਹੜ੍ਹ ਰੋਕਣ ਦੀ ਕੋਸ਼ਿਸ਼ ਵੀ ਘੱਟ ਕਰਦੀਆਂ । ਉੱਪਰੋਂ ਨਦੀਆਂ ਨਾਲੇ ਪੂਰ ਕੇ , ਧੁਸੀਆਂ ਵੱਢ ਕੇ , ਦਰਿਆਵਾਂ ਵਿੱਚ ਨਾਜਾਇਜ਼ ਕਬਜ਼ੇ ਕਰਕੇ, ਨਾਜਾਇਜ਼ ਮਾਈਨਿੰਗ ਕਰਕੇ ਜੰਗਲ ਖਤਮ ਕਰਕੇ ਅਪਣੇ ਆਪ ਨੂੰ ਸਾਫ ਪਾਕ ਦੱਸਣ ਵਾਲੇ ਸੋਸ਼ਲ ਮੀਡੀਆ ਮਾਹਰ ਵੀ ਜ਼ਰਾ ਸੋਚ ਕਰਨ । ਸਾਰਾ ਦੋਸ਼ ਸਰਕਾਰਾਂ ਦਾ ਨਹੀਂ , ਅਸੀਂ ਆਪ ਵੀ ਜ਼ਿੰਮੇਵਾਰ ਹਾਂ।“ ਆਪੇ ਫਾਥੜੀਏ ਤੈਨੂੰ ਕੌਣ ਬਚਾਵੇ । “


21
1090 views

Comment