logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅੱਜ ਤੋਂ ਸਵੈ-ਜਨਗਣਨਾ ਪ੍ਰਕਿਰਿਆ ਸ਼ੁਰੂ- ਪੁਸ਼ਅੱਪ ਮੈਨ ਆਫ਼ ਪੰਜਾਬ ਅਤੇ ਇੰਡੀਆ, ਕੁੰਵਰ ਅੰਮ੍ਰਿਤਬੀਰ ਸਿੰਘ ਵਲੋਂ ਸਵੈ ਗਣਨਾ ਕੀਤੀ ਗਈ

ਅੱਜ ਤੋਂ ਸਵੈ-ਜਨਗਣਨਾ ਪ੍ਰਕਿਰਿਆ ਸ਼ੁਰੂ- ਪੁਸ਼ਅੱਪ ਮੈਨ ਆਫ਼ ਪੰਜਾਬ ਅਤੇ ਇੰਡੀਆ, ਕੁੰਵਰ ਅੰਮ੍ਰਿਤਬੀਰ ਸਿੰਘ ਵਲੋਂ ਸਵੈ ਗਣਨਾ ਕੀਤੀ ਗਈ

ਬਟਾਲਾ,30 ਅਪ੍ਰੈਲ ()

ਸਵੈ ਗਣਨਾ ਲਈ ਅੱਜ 30 ਅਪ੍ਰੈਲ ਤੋਂ ਪੋਰਟਲ ਖੁੱਲ ਚੁੱਕਾ ਹੈ ਜੋ‌ ਕਿ 14 ਮਈ ਤੱਕ ਸਵੈ ਗਣਨਾ ਲਈ ਖੁੱਲ੍ਹਾ ਰਹੇਗਾ।

ਇਸ ਸਬੰਧੀ ਅੱਜ ਪੁਸ਼ਅੱਪ ਮੈਨ ਆਫ਼ ਪੰਜਾਬ ਅਤੇ ਇੰਡੀਆ, ਕੁੰਵਰ ਅੰਮ੍ਰਿਤਬੀਰ ਸਿੰਘ ਵਲੋਂ ਸਵੈ ਗਣਨਾ ਕੀਤੀ ਗਈ। ਇਸ ਮੌਕੇ ਮਾਸਟਰ ਟ੍ਰੇਨਰ ਗੁਰਦਾਸਪੁਰ ਲੈਕਚਰਾਰ ਗੁਰਮੀਤ ਸਿੰਘ ‌ਭੋਮਾ ਅਤੇ ਜਨਗਣਨਾ ਵਿਭਾਗ ਤੋਂ ਚਰਨਜੀਤ ਸਿੰਘ ਅਤੇ ਮੈਡਮ ਅਮਨਦੀਪ ਵੀ ਹਾਜ਼ਰ ਸਨ।

ਉਨ੍ਹਾਂ ਦੱਸਿਆ ਗਿਆ ਪੋਰਟਲ www.se.census.gov.in ਉੱਪਰ ਸਵੈ ਗਣਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸਵੈ-ਜਨਗਣਨਾ ਪ੍ਰਕਿਰਿਆ ਦੀ ਅਧਿਕਾਰਕ ਸ਼ੁਰੂਆਤ ਹੋ ਗਈ ਹੈ। ਇਸ ਨਵੇਂ ਉਪਰਾਲੇ ਤਹਿਤ ਹੁਣ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਭਰ ਸਕਣਗੇ, ਜਿਸ ਨਾਲ ਜਨਗਣਨਾ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪਾਰਦਰਸ਼ੀ ਬਣੇਗੀ।

ਉਨ੍ਹਾਂ ਦੱਸਿਆ ਕਿ ਸਵੈ ਗਣਨਾ ਨਾਲ ਇਸ ਲੋਕਾਂ ਦਾ ਸਮਾਂ ਬਚੇਗਾ। ਜਿਹੜੇ ਲੋਕ ਡਿਜ਼ਿਟਲ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ, ਉਹ ਘਰ ਬੈਠੇ ਹੀ ਇਹ ਪ੍ਰਕਿਰਿਆ ਪੂਰੀ ਕਰ ਸਕਣਗੇ, ਜਦਕਿ ਹੋਰਾਂ ਲਈ ਮੈਦਾਨੀ ਕਰਮਚਾਰੀ ਪਹਿਲਾਂ ਵਾਂਗ ਮਦਦ ਲਈ ਉਪਲਬਧ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਸਹੂਲਤ ਦਾ ਲਾਭ ਲਿਆ ਜਾਵੇ ਅਤੇ ਸਹੀ ਜਾਣਕਾਰੀ ਦੇ ਕੇ ਜਨਗਣਨਾ ਪ੍ਰਕਿਰਿਆ ਨੂੰ ਕਾਮਯਾਬ ਬਣਾਇਆ ਜਾਵੇ।

0
144 views

Comment