logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ ਨੇ ਜੱਟ, ਲਗਾਓ ਬਿਜਲੀ ਦੇ ਕੱਟ, ਝੱਟ ਪੱਟ :- ਡਾ ਦਲੇਰ ਸਿੰਘ ਮੁਲਤਾਨੀ

ਜਿਹੜੀ ਪੰਜਾਬ ਸਰਕਾਰ ਚੌਵੀ ਘੰਟੇ ਬਿਜਲੀ, ਕਿਸਾਨਾਂ ਨੂੰ ਦਿਨੇ ਬਿਜਲੀ , ਨੱਬੇ ਪ੍ਰਤੀਸ਼ਤ ਘਰਾਂ ਨੂੰ ਮੁਫ਼ਤ ਬਿਜਲੀ ਆਦਿ ਆਦਿ ਦੀਆਂ ਵੱਡੀਆਂ ਵੱਡੀਆਂ ਫਲੈਕਸਾਂ ਲਗਾ ਕੇ ਪੈਸੇ ਬਰਬਾਦ ਕਰ ਰਹੀ । ਬਿਜਲੀ ਦੇ ਕੱਟ ਹੁਣ ਲੱਗ ਰਹੇ, ਉਸ ਲਈ ਕੌਣ ਜ਼ਿੰਮੇਵਾਰ ਹੈ, ਬਿਜਲੀ ਤੋਂ ਬਗੈਰ ਜ਼ਿੰਦਗੀ ਦੇ ਸਾਰੇ ਪਹੀਏ ਬੰਦ ਭਾਵੇਂ ਘਰੇਲੂ ਸਹੂਲਤਾਂ ਹੋਣ ਜਾਂ ਕਿਸਾਨੀ ਜ਼ਰੂਰਤਾਂ ਹੋਣ ਜਾਂ ਦਫ਼ਤਰਾਂ ਵਿੱਚ ਕੰਮ ਸਭ ਠੱਪ ਹੋ ਜਾਂਦੇ ਤੇ ਕਾਰਖਾਨਿਆਂ ਦੇ ਉਤਪਾਦਨ ਵਿੱਚ ਭਾਰੀ ਗਿਰਾਵਟ ਹੋ ਜਾਂਦੀ।
ਪੰਜਾਬ ਵਿੱਚ ਬਿਜਲੀ ਦੇ ਪੰਜ ਸੋਰਸ ਹਨ, ਥਰਮਲ, ਪਾਣੀ, ਸੋਲਰ, ਸੈਂਟਰਲ ਕੋਟਾ, ਲੋਕਲ ਖਰੀਦ
ਸਭ ਤੋਂ ਵੱਡਾ ਸੋਰਸ ਹੁੰਦਾ ਬਿਜਲੀ ਵਰਤੋਂ ਜਿਸ ਨੂੰ ਕਹਿੰਦੇ “ਬਚਾਈ ਗਈ ਨਾਲ ਹੀ ਬਿਜਲੀ ਬਿਜਲੀ ਪੈਦਾ ਹੁੰਦੀ ਹੈ।” ਕੁੱਲ ਮਿਲਾ ਕੇ ਪੰਜਾਬ ਦੀ ਖਪਤ ਔਸਤਨ 10 -12 ਹਜਾਰ ਮੈਗਾਵਾਟ ਰਹਿੰਦੀ। ਜੋ ਹਾੜ੍ਹੀ ਸੌਣੀ ਦੌਰਾਨ ਕਈ ਵਾਰ ਬਹੁਤ ਉੱਪਰ ਚਲੀ ਜਾਂਦੀ। ਪੰਜਾਬ ਦੇ ਚਾਰ ਥਰਮਲ ਪਲਾਂਟਾਂ ਵਿੱਚੋਂ 5100 MW ਦੇ ਕਰੀਬ ਬਿਜਲੀ ਪੈਦਾ ਹੁੰਦੀ। ਜਿਸ ਵਿਚੋਂ ਕਰੀਬ 3400 MW ਪ੍ਰਾਈਵੇਟ ਥਰਮਲ ( ਬਠਿੰਡਾ ਅਤੇ ਰਾਜਪੁਰਾ ) ਵਿੱਚ ਬਣਦੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ( ਨਵਜੋਤ ਸਿੰਘ ਸਿੱਧੂ) ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ਲਈ 2022 ਚੋਣਾਂ ਵਿੱਚ ਸੰਘ ਪਾੜ ਪਾੜ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਬਿਜਲੀ ਸਮਝੌਤੇ ਰੱਦ ਕਰਾਂਗੇ ।
ਜੇਕਰ ਅੱਜ ਪ੍ਰਾਈਵੇਟ ਥਰਮਲ ਪਲਾਂਟ ਬੰਦ ਹੁੰਦੇ ਤਾਂ ਪੰਜਾਬ ਵਿੱਚ ਆਮ ਆਦਮੀ ਦਾ ਕੀ ਹਾਲ ਹੁੰਦਾ, ਆਪ ਸਰਕਾਰ ਅਤੇ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੈ । ਦੂਸਰਾ ਵੱਡਾ ਨੁਕਸਾਨ ਕਿ ਪੰਜਾਬ ਨੇ ਨਵੇਂ ਉਤਪਾਦਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬਹੁਤ ਵੱਡੀ ਤਦਾਦ ਵਿੱਚ ਬਿਜਲੀ ਬਾਹਰੋਂ ਖ਼ਰੀਦਣੀ ਪੈਂਦੀ ਜਿਸ ਦਾ ਕਈ ਵਾਰ ਮੁੱਲ ਦੁੱਗਣਾ ਤਿਗਣਾ ਦੇਣਾ ਪੈਂਦਾ ਉਹ ਵੀ ਨਗਦ ਪੈਸਿਆਂ ਵਿੱਚ । ਕਿਉਂ ਲੱਗਦੇ ਬਿਜਲੀ ਦੇ ਕੱਟ, ਸਰਕਾਰ ਦੀ ਵਿਗੜੀ ਹੋਈ ਵਿੱਤੀ ਹਾਲਤ। ਉੱਪਰੋਂ ਬਿਜਲੀ ਮੁਫ਼ਤ ਹੋਣ ਕਰਕੇ ਚੋਰੀ ਤੇ ਖਪਤ ਜ਼ਿਆਦਾ । ਨਗਦੀ ਖਰੀਦ ਲਈ ਪੈਸੇ ਦੀ ਕਮੀ ਕਰਕੇ ਸੀਮਤ ਖਰੀਦ।ਨਵੇਂ ਉਤਪਾਦ ਦੀ ਕੋਸ਼ਿਸ਼ ਨਹੀਂ । ਫਿਰ ਬਿਜਲੀ ਦੇ ਕੱਟ ਨਹੀਂ ਲੱਗਣਗੇ ਤੇ ਹੋਰ ਕੀ ਹੋਵੇਗਾ, ਸਰਕਾਰਾਂ ਨੇ ਮੁਫ਼ਤ ਬਿਜਲੀ ਨੂੰ ਅੰਨੇ ਵਾਹ ਵੰਡ ਕੇ ਪੰਜਾਬ ਦੇ ਸਿਰ ਵੱਡਾ ਕਰਜ਼ਾ ਚੜ੍ਹਾ ਰਹੀ ਜਦੋਂ ਕਿ ਕਿਸਾਨਾਂ ਨੂੰ ਬਹੁਤ ਥੋੜ੍ਹੇ ਰੇਟ ਅਤੇ ਘਰੇਲੂ ਬਿਜਲੀ ਨੂੰ ਇਕਸਾਰਤਾ ਘੱਟ ਰੇਟ ਲਾਉਣੇ ਚਾਹੀਦੇ ਤਾਂ ਕਿ ਜੋ ਬਿਜਲੀ ਉਤਪਾਦਨ ਤੇ ਖਰਚਾ ਹੋ ਰਿਹਾ ਉਹ ਵਾਪਸ ਆ ਸਕੇ। ਸਰਕਾਰ ਨੂੰ ਚਾਹੀਦਾ ਕਿ ਬਿਜਲੀ ਵਿੱਚੋਂ ਕਮਾਓ ਨਾ , ਪਰ ਖਰਚਾ ਜਰੂਰ ਵਸੂਲ ਕਰੋ । ਇਹ ਤਾਂ ਹੀ ਸੰਭਵ ਜੇਕਰ ਸਰਕਾਰ ਸੋਲਰ ਸਿਸਟਮ , ਪਾਣੀ ਵਾਲੀ ਬਿਜਲੀ ਜਾਂ ਕੋਈ ਹੋਰ ਤਰੀਕਾ ਲੱਭੇ ਜਿਵੇਂ ਕਹਿੰਦੇ, ਬਚਾਈ ਗਈ ਬਿਜਲੀ ਨਾਲ ਹੀ ਬਿਜਲੀ ਪੈਦਾ ਹੁੰਦੀ ਹੈ। ਬਿਜਲੀ ਚੋਰੀ ਰੋਕੋ , ਬਿਜਲੀ ਵੇਸਟੇਜ ਰੋਕੋ ਤੇ ਲੋਕਾਂ ਨੂੰ ਬਿਜਲੀ ਦੀ ਸਹੀ ਵਰਤੋਂ ਲਈ ਜਾਗਰੂਕ ਕਰੋ ਖਾਸ ਕਰਕੇ ਕੁਦਰਤੀ ਪਾਣੀ ਵਰਤੋਂ ਅਤੇ ਫਸਲਾਂ ਦੀ ਵਿਭਿੰਨਤਾ ਨਾਲੇ ਜੰਗਲ ਲਗਾਉਣੇ ਸ਼ਾਮਲ ਹਨ। ਕਿਸਾਨ ਵੀਰਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਬਿਜਲੀ ਦੀ ਸਬਸਿਡੀ ਦੇਣ ਨਾਲ ਪਾਰਟੀਆਂ ਨੂੰ ਵੋਟਾਂ ਤਾਂ ਮਿਲ ਜਾਂਦੀਆਂ ਪਰ ਕਿਸਾਨਾਂ ਨੂੰ ਉੱਨਾਂ ਹੀ ਫਸਲਾਂ ਦਾ ਰੇਟ ਘੱਟ ਮਿਲਦਾ। ਕਿਉਂਕਿ ਮੁਫ਼ਤ ਬਿਜਲੀ ਪਾਣੀ ਫਸਲ ਦੀ ਕੀਮਤ ( ਐਮ ਐਸ ਪੀ ) ਤਹਿ ਕਰਨ ਲੱਗਿਆਂ ਕੱਟ ਲਈ ਜਾਂਦੀ । ਆਮ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਮੁਫਤ ਬਿਜਲੀ ਨਾਲ ਪਾਰਟੀਆਂ ਨੂੰ ਵੋਟਾਂ ਮਿਲਦੀਆਂ ਪਰ ਘਰਾਂ ਦੀ ਮੁਫਤ ਬਿਜਲੀ ਨਾਲ ਕਮਰਸ਼ੀਅਲ ਰੇਟ ਵੱਧ ਜਾਂਦੇ ਜਿਸ ਨਾਲ ਘਰਾਂ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਦੇ ਰੇਟ ਵੱਧ ਜਾਦੇ, ਹਸਪਤਾਲ ਸਕੂਲਾਂ ਦੀਆਂ ਫੀਸਾਂ ਵੱਧ ਜਾਂਦੀਆਂ ਅਤੇ ਫ਼ੈਕਟਰੀਆਂ ਵਿੱਚ ਬਣਨ ਵਾਲੀਆਂ ਵਸਤੂਆਂ ਦੇ ਰੇਟ ਵੱਧ ਜਾਂਦੇ ਅਤੇ ਅੰਤ ਵਿੱਚ ਆਮ ਆਦਮੀ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ ਪਰ ਮੁਫ਼ਤ ਬਿਜਲੀ ਦੇ ਨਾਹਰੇ ਲਾ ਕੇ ਸਿਆਸੀ ਪਾਰਟੀਆਂ ਵੋਟਾਂ ਦਾ ਫ਼ਾਇਦਾ ਜਰੂਰ ਲੈ ਲੈਂਦੀਆਂ ।

13
587 views

Comment