24 ਮਈ ਨੂੰ ਹੋ ਸਕਦੀਆਂ ਹਨ ਨਗਰ ਨਿਗਮ ਚੋਣਾਂ
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀਆਂ 9 ਨਗਰ ਨਿਗਮਾਂ ਮੋਹਾਲੀ, ਹੁਸ਼ਿਆਰਪੁਰ, ਅਬੋਹਰ, ਬਠਿੰਡਾ, ਬਟਾਲਾ, ਬਰਨਾਲਾ, ਪਠਾਨਕੋਟ, ਮੋਗਾ ਅਤੇ ਕਪੂਰਥਲਾ 'ਚ ਨਗਰ ਨਿਗਮ ਚੋਣਾਂ ਮਈ ਦੇ ਅਖ਼ੀਰ ਤੱਕ ਹੋਣੀਆਂ ਲਗਭਗ ਤੈਅ ਹਨ। ਸਰਕਾਰੀ ਅਤੇ ਪ੍ਰਸ਼ਾਸਨਿਕ ਸੂਤਰਾਂ ਦੇ ਮੁਤਾਬਕ ਇਹ ਚੋਣਾਂ 24 ਮਈ ਵਾਲੇ ਦਿਨ ਪੈ ਸਕਦੀਆਂ ਹਨ ਪਰ ਫਿਲਹਾਲ ਇਸ 'ਤੇ ਆਖ਼ਰੀ ਫ਼ੈਸਲਾ ਰਾਜ ਚੋਣ ਕਮਿਸ਼ਨ ਨੇ ਦੇਣਾ ਹੈ।
ਇਨ੍ਹਾਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਹਨ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਰਡ ਰਾਖਵੇਂਕਰਨ ਨੂੰ ਵੀ ਅੰਤਿਮ ਰੂਪ ਦਿੱਤਾ ਹੈ। ਇਸ ਵਾਰ 50 ਫ਼ੀਸਦੀ ਸੀਟਾਂ ਔਰਤਾਂ ਲਈ ਵੀ ਰਾਖਵੀਆਂ ਹੋਣਗੀਆਂ। ਐੱਸ. ਸੀ. ਅਤੇ ਐੱਸ. ਟੀ. ਉਮੀਦਵਾਰ ਆਪਣੀਆਂ ਰਾਖਵੀਆਂ ਸੀਟਾਂ ਤੋਂ ਇਲਾਵਾ ਜਨਰਲ ਸੀਟਾਂ ਤੋਂ ਵੀ ਚੋਣ ਲੜ ਸਕਣਗੇ।