logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਨੀ ਦਿਓਲ ਦੀ 'ਗ਼ਦਰ' ਨੇ ਪੈਦੇ ਕੀਤੇ ਪੰਜਾਬ ਵਿੱਚ ਗ਼ੱਦਾਰ:- ਡਾ ਦਲੇਰ ਸਿੰਘ ਮੁਲਤਾਨੀ

ਗ਼ੱਦਾਰ ਗ਼ੱਦਾਰਾਂ ਨੂੰ ਗ਼ੱਦਾਰੀ ਕੀਤੀ ਕਹਿ ਰਹੇ ਪਰ ਆਪ ਭੁੱਲੀ ਬੈਠੇ ਕਿ ਗ਼ੱਦਾਰਾਂ ਨੇ ਹੀ ਗ਼ੱਦਾਰ ਚੁਣੇ ਸਨ।ਇੱਥੇ ਹੀ ਬੱਸ ਨਹੀਂ ਗ਼ੱਦਾਰਾਂ ਨੇ ਗ਼ੱਦਾਰਾਂ ਨੂੰ ਆਪਣੇ ਘਰ ਵਿੱਚ ਸਰਦਾਰੀਆਂ ਦੇ ਕੇ ਬਿਠਾ ਰੱਖਿਆ ਸੀ, ਅਜੇ ਵੀ ਬਹੁਤ ਬੈਠੇ ਤੇ ਅਸਲੀ ਗ਼ੱਦਾਰ ਬਾਹਰਲੇ ਗ਼ੱਦਾਰਾਂ ਦੀ ਜੀ ਹਜ਼ੂਰੀ ਕਰ ਰਹੇ ਹਨ। ਪੰਜਾਬ ਦੇ ਅਸਲੀ ਗ਼ੱਦਾਰਾਂ ਨੇ ਪੰਜਾਬੀਆਂ ਨੂੰ ਧੋਖੇ ਨਾਲ ਵੋਟਾਂ ਲਈ ਪ੍ਰੇਰਿਆ ਤੇ ਫਿਰ ਬਾਹਰਲੇ ਗ਼ੱਦਾਰਾਂ ਨੇ ਪੰਜਾਬ ਦੇ ਗ਼ੱਦਾਰਾਂ ਨੂੰ ਛੋਟੇ ਮੋਟੇ ਅਹੁਦੇ ਦੇ ਕੇ ਗੁਲਾਮ ਬਣਾ ਲਿਆ, ਆਪ ਪਾਰਟੀ ਦੇ ਪੰਜਾਬੀ ਅਹੁਦੇਦਾਰ ਅਪਣੇ ਅੰਦਰ ਝਾਤੀ ਮਾਰਨ ਕਿ ਉਹ ਪੰਜਾਬ ਹਿਤੈਸ਼ੀ ਹਨ ਜਾਂ ਪੰਜਾਬ ਨਾਲ ਧੋਖਾ ਕਰ ਰਹੇ ਹਨ। ਉਸ ਦਾ ਇਹ ਵੀ ਮਤਲਬ ਨਹੀਂ ਕਿ ਦੂਸਰੀਆਂ ਪਾਰਟੀਆਂ ਦੇ ਅਹੁਦੇਦਾਰ ਪੰਜਾਬ ਹਿਤੈਸ਼ੀ ਹਨ। ਉਹ ਵੀ ਜੋ ਬੋਲ ਰਹੇ ਅਤੇ ਪਿਛਲੇ ਸਮੇਂ ਵਿੱਚ ਕਰਦੇ ਆਏ , ਕਿਸੇ ਕੋਲੋਂ ਛਿਪਿਆ ਨਹੀਂ ਪੰਜਾਬੀਆਂ ਨੇ ਆਪਣੇ ਸੁਭਾ ਮੁਤਾਬਕ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸਨ ਪਰ ਪੰਜਾਬੀ ਭੁੱਲ ਚੁੱਕੇ ਹਨ ਕਿ ਪੰਜਾਬ ਨਾਲ ਬਾਹਰਲਿਆਂ ਨੇ ਕਦੀ ਵਫ਼ਾ ਨਹੀਂ ਕੀਤੀ । ਇਸੇ ਕਰਕੇ ਮੇਰੇ ਵੱਲੋਂ ਬਾਰ ਬਾਰ ਲਿਖਿਆ ਜਾ ਰਿਹਾ ਕਿ ਅੱਜ ਪੰਜਾਬੀਆਂ ਨੂੰ ਸਿਰ ਦੇਣ ਨਹੀਂ, ਸਿਰ ਵਰਤਣ ਦੀ ਜਰੂਰਤ ਹੈ।
ਇਸ ਵਿੱਚ ਵੀ ਕੋਈ ਦੋਹਰਾਏ ਨਹੀਂ ਕਿ ਬਹੁਤ ਵਾਰ ਪੰਜਾਬ ਦੇ ਅਪਣੇ ਗ਼ੱਦਾਰਾਂ ਨੇ ਹੀ ਪੰਜਾਬ ਨਾਲ ਗੱਦਾਰੀ ਕੀਤੀ ਤੇ ਪੰਜਾਬ ਨਾਲ ਧੋਖੇ ਕੀਤੇ ਪਰ ਪੰਜਾਬੀਆਂ ਨੇ ਮਾਫ ਕਰਕੇ ਅਪਣਾ ਹੀ ਨੁਕਸਾਨ ਕੀਤਾ ।
ਧਰਮ ਅਤੇ ਰਾਜਨੀਤੀ ਨੂੰ ਮਿਲਾ ਕੇ ਦੇਖਣ ਵਾਲੇ ਅੱਸੀ ਅਤੇ ਨੱਬੇ ਦੇ ਦਹਾਕੇ ਨੂੰ ਯਾਦ ਰੱਖਣ ਨਾਲੇ ਯਾਦ ਰੱਖਣ 2014 ਤੋਂ ਬਾਅਦ ਤੋਂ ਅੱਜ ਤੱਕ ਦੀਆਂ ਚੋਣਾਂ ਅਤੇ ਹੁਣ ਫਿਰ ਕੋਸ਼ਿਸ਼ਾਂ ਹੋ ਰਹੀਆਂ ਕਿ ਅਗਲੀਆਂ ਚੋਣਾਂ ਵਿੱਚ ਧਰਮ ਨੂੰ ਰਾਜਨੀਤੀ ਵਿੱਚ ਵਰਤਿਆ ਜਾਵੇ । ਪੰਜਾਬੀਆਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ, ਭਾਵਨਾਵਾਂ ਨੂੰ ਛੱਡ ਕੇ “ ਧਰਮ ਅਤੇ ਰਾਜਨੀਤੀ “ ਨੂੰ ਵੱਖਰਾ ਵੱਖਰਾ ਸਮਝ ਕੇ ਰਾਜਨੀਤੀ ਨੂੰ ਵੋਟ ਪਾਉਣੀ ਚਾਹੀਦੀ ਕਿਉਂਕਿ ਧਰਮ ਜੀਵਨ ਜਾਚ ਹੈ ਉਸ ਦਾ ਸ਼ਾਸਨ ਪ੍ਰਸ਼ਾਸਨ ਨਾਲ ਕੋਈ ਸਿੱਧਾ ਸੰਬੰਧ ਨਹੀਂ ਭਾਵੇਂ ਧਰਮ ਤੋਂ ਸਚਾਈ -ਇਮਾਨਦਾਰੀ ਦੀ ਪ੍ਰੇਰਨਾ ਲੈ ਲੈਣੀ ਚਾਹੀਦੀ । ਰਾਜਨੀਤੀ ਦਾ ਮਤਲਬ ਸ਼ਹਿਰ ਪਿੰਡ ਦੇ ਕੰਮ ਜੋ ਪਹਿਲਾਂ ਕੀਤੇ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਕਰਨੇ, ਨਾ ਕਿ ਟੈਕਸ ਦੇ ਪੈਸੇ ਨਾਲ ਮੁਫ਼ਤ ਸਹੂਲਤਾਂ ਦੇ ਕੇ ਵੋਟਾਂ ਬਟੋਰਨੀਆਂ ਜਾਂ ਵਿਆਹ ਭੋਗ ਅਰਦਾਸਾਂ ਵਿੱਚ ਹਾਜ਼ਰੀ ਲਵਾਉਣੀ ।

3
156 views

Comment