logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੰਡੀਆ ਚ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਦੀ ਸੁਸਤੀ ਨੇ ਵਧਾਈ ਕਿਸਾਨਾਂ ਤੇ ਆੜਤੀਆ ਦੀ ਚਿੰਤਾ, ਚੀਮਾ ਦੀ ਅਗਵਾਈ ਵਿੱਚ ਡੀਸੀ ਨੂੰ ਮੰਗ ਪੱਤਰ।

24 ਅਪ੍ਰੈਲ: ਲਹਿਰਾਗਾਗਾ (ਸੁਰੇਸ਼ ਜਵਾਹਰ ਵਾਲਾ)ਸਥਾਨਕ ਅਨਾਜ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਦੌਰਾਨ ਆ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਆੜਤੀਆ ਐਸੋਸੀਏਸ਼ਨ ਦਾ ਇੱਕ ਵੱਡਾ ਵਫਦ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮਿਲਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਸੰਜੀਵ ਸਿੰਗਲਾ ਨੇ ਦੱਸਿਆ ਕਿ ਵਫਦ ਵੱਲੋਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਅਤੇ ਲਿਫਟਿੰਗ ਦੇ ਕੰਮ ਵਿੱਚ ਆ ਰਹੀ ਦੇਰੀ ਨੂੰ ਲੈ ਕੇ ਡੀਸੀ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਆੜਤੀਆਂ ਅਤੇ ਕਿਸਾਨਾਂ ਦੋਵਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵੱਧ ਸਮਾਂ ਲੱਗਣ ਤੇ ਮਜ਼ਦੂਰਾਂ ਵਿੱਚ ਵੀ ਰੋਸ਼ ਪੈਦਾ ਹੋ ਰਿਹਾ ਹੈ ।
ਮੀਟਿੰਗ ਦੌਰਾਨ ਡੀਸੀ ਸੰਗਰੂਰ ਨੇ ਆੜਤੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਇਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦੀ ਸਟੋਰੇਜ ਲਈ ਸ਼ੈਲਰਾਂ ਅਤੇ ਪ੍ਰਾਈਵੇਟ ਓਪਨ ਪਲੰਥ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਮੰਡੀਆਂ ਵਿੱਚ ਜਮ੍ਹਾਂ ਹੋ ਰਹੀ ਫਸਲ ਨੂੰ ਜਲਦੀ ਉਠਾਇਆ ਜਾ ਸਕੇ।
ਚੌਲਾਂ ਸਬੰਧੀ ਉਨ੍ਹਾਂ ਨੇ ਕਿਹਾ ਕਿ ਕਣਕ ਨਾਲ ਜੁੜੀਆਂ ਸਪੈਸ਼ਲ ਟ੍ਰੇਨਾਂ ਨੂੰ ਚਾਵਲ ਦੀਆਂ ਸਪੈਸ਼ਲਾਂ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਗੋਦਾਮਾਂ ਨੂੰ ਖਾਲੀ ਕਰਵਾ ਕੇ ਸ਼ੈਲਰਾਂ ਵਿੱਚ ਪਿਆ ਚਾਵਲ ਜਲਦੀ ਡਿਲੀਵਰ ਕਰਵਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੁਮਾਰ ਬਬਲੂ ਧੂਰੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਜਿੰਦਲ, ਰੋਮਪਾਲ ਰੋਮੀ ਸਮੇਤ ਵੱਡੀ ਗਿਣਤੀ ਵਿੱਚ ਆੜਤੀਏ ਅਤੇ ਹੋਰ ਮੈਂਬਰ ਮੌਜੂਦ ਸਨ।

9
2424 views

Comment