logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਉਲਟੀ ਗੰਗਾ ਲਈ ਟਰੌਟ ਮੱਛੀਆਂ ਵਰਗੇ ਸਾਡੇ ਨੇਤਾ:- ਡਾ ਦਲੇਰ ਸਿੰਘ ਮੁਲਤਾਨੀ

ਪਟਿਆਲਾ, ਅਪ੍ਰੈਲ :- ਅਸੀ ਜਦੋ ਛੋਟੇ ਹੁੰਦਿਆਂ ਸਕੂਲਾਂ ਵਿੱਚ ਉਲਟੀ ਗੰਗਾ ਵਾਲਾ ਮੁਹਾਵਰਾ ਪੜ੍ਹਿਆ ਕਰਦੇ ਸੀ ਤੇ ਜੋ ਕਿਤਾਬ ਵਿੱਚ ਪੜ੍ਹਦੇ ਸੀ ਉਸੇ ਨੂੰ ਯਾਦ ਕਰਕੇ ਪੇਪਰ ਵਿੱਚ ਲਿਖ ਦਿੰਦੇ ਸੀ । ਕਦੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ ਸੀ ਜਾਂ ਕਹਿ ਲਵੋ ਕਿ ਐਨੀ ਸੋਚ -ਹੋਸ਼ ਹੀ ਨਹੀਂ ਸੀ ਕਿ ਉਸ ਤੇ ਕੁਝ ਵਿਚਾਰ ਕਰ ਸਕਦੇ । ਹੁਣ ਵੀ ਸਮਾਜਿਕ ਤੌਰ ਤੇ ਕਈ ਵਾਰ ਸੁਣਨ ਨੂੰ ਮਿਲ ਜਾਂਦਾ ਜਦੋਂ ਆਸੇ ਪਾਸੇ ਕੁਝ ਐਸੀਆਂ ਵਾਰਦਾਤਾਂ ਹੋ ਜਾਂਦੀਆਂ ਜੋ ਆਮ ਜਿਹੀਆਂ ਨਹੀਂ ਹੁੰਦੀਆਂ । ਉਮਰ ਨਾਲ ਜ਼ਿੰਦਗੀ ਦੇ ਕਈ ਪੜਾਵਾਂ ਵਿਚੋਂ ਲੰਘ ਚੁੱਕੇ ਤੇ ਪਿਛਲੇ ਤੇ ਝਾਤੀ ਮਾਰਨ ਦਾ ਮੌਕਾ ਮਿਲਦਾ ਤਾਂ ਕਈ ਵਾਰ ਮਹਿਸੂਸ ਹੁੰਦਾ ਕਿ ਗੰਗਾ ਸ਼ਾਇਦ ਹਮੇਸ਼ਾ ਹੀ ਉਲਟੀ ਵਗਦੀ ਸੀ। ਇੱਕ ਮੱਛੀ ਹੁੰਦੀ “ ਟਰੌਟ “ ਜਿਹੜੀ ਵਗਦੇ ਪਾਣੀ ਦੇ ਉਲਟ ਤੈਰਦੀ ਪਰ ਉਹ ਦੱਸ ਨਹੀਂ ਪਾਉਂਦੀ ਕਿ ਉਲਟੀ ਕਿਉਂ ਚੱਲਦੀ ਤੇ ਅਸੀਂ ਅੰਦਾਜ਼ਾ ਲਾ ਸਕਦੇ ਕਿ ਅਪਣੇ ਆਪ ਨੂੰ ਵੱਖਰੀ ਜਰੂਰ ਮਹਿਸੂਸ ਕਰਦੀ ਹੋਵੇਗੀ ।ਅੱਜ ਸਿਆਸਤ ਸੇਵਾ ਨਹੀਂ , ਬਿਜਨਸ ਬਣ ਚੁੱਕੀ ਉਹ ਵੀ ਬਹੁਤੀ ਝੂਠਾਂ ਸਹਾਰੇ ਜਾਂ ਫਿਰ ਸਰਕਾਰੀ ਲੁੱਟ ਕਰਨ-ਕਰਵਾਉਣ ਲਈ ਨਾ ਕਿ ਸਟੇਟ - ਦੇਸ਼ ਹਿਤੈਸ਼ੀ ਬਣਨ ਲਈ ।ਉਲਟੀ ਗੰਗਾ ਵਗਣ ਦੀਆਂ ਕਹਾਣੀਆਂ ਤਾਂ ਅਣਗਿਣਤ ਹਨ ਪਰ ਚਲੋ ਕੁਝ ਕੁ ਦਾ ਸੰਕੇਤਕ ਵਰਣਨ ਕਰਦੇ, ਮੀਡੀਆ ਦਾ ਮੁੱਖ ਰੋਲ ਖਬਰਾਂ ਦੇਣਾ ਹੈ ਪਰ ਅੱਜਕਲ੍ਹ ਤਾਂ ਮੀਡੀਆ ਵਿਚ ਖ਼ਬਰ ਲਾਓ ਤਾਂ ਜੇਲ ਦੀ ਤਿਆਰੀ ਜਾਂ ਫਿਰ ਅਖ਼ਬਾਰ ਜਾਂ ਚੈਨਲ ਬੰਦ ਕਰਵਾਓ । ਯਾਦ ਰੱਖੋ ਖਬਰ ਉਸ ਨੂੰ ਕਹਿੰਦੇ ਜਿਹੜਾ ਕਿਸੇ ਸਰਕਾਰੀ ਬਿਆਨ ਜਾਂ ਸਕੀਮ ਦੇ ਨਫਾ ਨੁਕਸਾਨ ਦੱਸ ਕੇ ਛਾਪੇ ਜਾਂ ਸੁਣਾਵੇ ਪਰ ਸਰਕਾਰ ਨੂੰ ਇਹ ਮੰਨਜੂਰ ਨਹੀਂ । ਜਿਸ ਬਿਆਨ ਜਾਂ ਸਕੀਮ ਨੂੰ ਬਿਨਾ ਨਫ਼ਾ ਨੁਕਸਾਨ ਦੱਸਿਆਂ ਛਾਪਿਆ ਜਾਂ ਸੁਣਾਇਆ ਜਾਂਦਾ ਉਸ ਨੂੰ ਸੂਚਨਾ ਜਾਂ ਇਸ਼ਤਿਹਾਰ ਕਿਹਾ ਜਾਂਦਾ ਜੋ ਅੱਜ ਦੀਆਂ ਸਰਕਾਰਾਂ ਬਹੁਤੇ ਮੀਡੀਆ ਤੋਂ ਕਰਵਾ ਰਹੀਆਂ।ਸਿਆਸਤ ( politica - Latin word ) ਦਾ ਮਤਲਬ ਕਿ ਸ਼ਹਿਰ ਪਿੰਡ ਦੇ ਕੰਮ। ਪਰ ਅੱਜ ਦੀ ਬਹੁਤੀ ਸਿਆਸਤ ਕੰਮ ਨਹੀਂ , ਟੈਕਸ ਦੇ ਪੈਸੇ ਮੁਫ਼ਤ ਕਿਵੇਂ ਵੰਡਣੇ ਜਾਂ ਕਹਿ ਲਵੋ ਕਿ ਘਰ ਬੈਠਿਆਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਕਿਵੇਂ ਪਾਉਣੇ, ਉਸ ਵਿੱਚ ਵਿਸ਼ਵਾਸ ਰੱਖਦੀ। ਸਿਹਤ ਮਹਿਕਮੇ ਦਾ ਪਹਿਲਾ ਕੰਮ ਕਿ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਕਿਵੇਂ ਰੱਖਣੀ ਪਰ ਅੱਜ ਦਾ ਸਿਹਤ ਮਹਿਕਮਾ ਗੋਲੀਆਂ ਵੰਡਣ ਤੇ ਜ਼ੋਰ ਦੇ ਰਿਹਾ।ਪੁਲਿਸ ਦਾ ਕੰਮ ਹੁੰਦਾ ਦੁੱਖ -ਸੁੱਖ ਵਿੱਚ ਲੋਕਾਂ ਦੀ ਮਦਦ ਕਰਨੀ ਪਰ ਪੁਲਿਸ ਥਾਣੇ ਛੱਡ ਕੇ ਨੇਤਾਵਾਂ ਨੂੰ ਖੁਸ਼ ਕਰਨ / ਸੁਰੱਖਿਆ ਤੇ ਲੱਗੀ ਹੋਈ।ਅਧਿਆਪਕ ਸਭ ਤੋਂ ਵੱਧ ਸਤਿਕਾਰਯੋਗ ਹੁੰਦੇ ਤੇ ਗੁਰੂ ਦੀ ਪਦਵੀ ਹੁੰਦੀ ਪਰ ਅਧਿਆਪਕਾਂ ਨੂੰ ਸਿੱਖਿਆ ਦਾ ਕੰਮ ਛੁਡਾ ਕੇ ਪਿੰਡਾਂ ਸ਼ਹਿਰਾਂ ਵਿੱਚ ਹੋਰ ਕੰਮਾਂ ਲਈ ਤੋਰ ਰੱਖਦੇ । ਧਰਮ ਦਾ ਮਤਲਬ ਜੀਵਨ ਜਾਚ ਸਿਖਾਉਣਾ ਹੈ ਪਰ ਧਾਰਮਿਕ ਨੇਤਾਵਾਂ ਨੇ ਧਾਰਮਿਕ ਸਥਾਨਾਂ ਅਤੇ ਘਰ ਘਰ ਪੂਜਾ ਪਾਠ ਕਰਨ-ਕਰਵਾਉਣ ਤੇ ਲਾ ਰੱਖਿਆ। ਉਪਰੋਕਤ ਸੰਕੇਤਕ ਉਦਾਹਰਣਾਂ ਤੋਂ ਪਤਾ ਲੱਗ ਰਿਹਾ ਕਿ ਗੰਗਾ ਉਲਟੀ ਵਗ ਰਹੀ ਪਰ ਯਾਦ ਰੱਖੋ ਅਸੀਂ ਤਾਂ ਅਪਣੇ ਜੀਵਨ ਕਾਲ ਵਿਚ ਗੰਗਾ ਇਸ ਤਰਾਂ ਹੀ ਵਗਦੀ ਦੇਖੀ।
ਅੱਜ ਜ਼ਰੂਰਤ ਹੈ ਟਰੌਟ ਮੱਛੀਆਂ ਦੀ ਨਾ ਕਿ ਰਵਾਇਤੀ ਮੱਛੀਆਂ ਦੀ।
ਫਿਰ ਮੁਫਤਖੋਰੀ ਤੇ ਝੂਠ ਛੱਡ ਕੇ ਹੱਥੀਂ ਕੰਮ ਕਰਕੇ ਇਮਾਨਦਾਰੀ ਦੀ ਰੋਟੀ ਖਾਓ। ਚੋਣਾਂ ਵਿੱਚ ਨੇਤਾ ਕੰਮਾਂ ਦਾ ਹਿਸਾਬ ਦੇਣ ਨਾ ਕਿ ਝੂਠੀਆਂ ਰੈਲੀਆਂ ਦਾ ਦਿਖਾਵਾ ਕਰਨ । ਨੇਤਾ ਉਹ ਚੁਣੋ ਜੋ ਤਨਖਾਹ- ਪੈਨਸ਼ਨ ਨਾ ਲਵੇ ਤੇ ਅਪਣੀ ਕੁਝ ਜਾਇਦਾਦ ਸਰਕਾਰ ਕੋਲ ਜ਼ਮਾਨਤੀ ਰੱਖੇ ਤਾਂ ਕਿ ਰਿਸ਼ਵਤ ਦੋਸ਼ਾਂ ਹੇਠ ਜਾਇਦਾਦ ਜ਼ਬਤ ਹੋ ਸਕੇ ।

24
3735 views

Comment