ਹਲਕਾ ਪੂਰਬੀ ‘ਚ ਕਾਂਗਰਸ ਦੀ ਮਜ਼ਬੂਤੀ ਲਈ ਦਿਨੇਸ਼ ਬੱਸੀ ਦੀ ਅਗਵਾਈ ਹੇਠ ਅਹਿਮ ਮੀਟਿੰਗ
ਅੰਮ੍ਰਿਤਸਰ, 23 ਅਪ੍ਰੈਲ 2026 (ਅਭਿਨੰਦਨ ਸਿੰਘ)
ਸੀਨੀਅਰ ਕਾਂਗਰਸੀ ਆਗੂ ਅਤੇ ਇੰਪ੍ਰੂਵਮੈਂਟ ਟਰੱਸਟ ਦੇ ਪੂਰਵ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਅੱਜ ਵਾਰਡ ਨੰਬਰ 32 ਵਿੱਚ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਨਵਨੀਤ ਸਿੰਘ ਮੰਨੂ ਜੌੜਾ ਅਤੇ ਵਾਰਡ ਇੰਚਾਰਜ ਰਾਜਬੀਰ ਰਾਜੂ ਨੇ ਕੀਤੀ, ਜਿੱਥੇ ਹਲਕਾ ਪੂਰਬੀ ਦੇ ਮੁੱਦਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਦਿਨੇਸ਼ ਬੱਸੀ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣ ਲਈ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਹਲਕਾ ਪੂਰਬੀ ਦੇ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇਗੀ।
ਇਸ ਮੌਕੇ ਨਵਨੀਤ ਸਿੰਘ ਮੰਨੂ ਜੌੜਾ ਅਤੇ ਰਾਜਬੀਰ ਰਾਜੂ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਸਾਥੀ ਇਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਹਲਕੇ ਦੇ ਹਰ ਮੁੱਦੇ ਨੂੰ ਪਹਿਲ ਦੇ ਅਧਾਰ ‘ਤੇ ਉਠਾਉਣ।ਮੀਟਿੰਗ ਵਿੱਚ ਮਨਦੀਪ ਸਿੰਘ, ਗਗਨਦੀਪ ਸਿੰਘ, ਲੱਕੀ ਜੀ, ਸੋਨੂੰ ਜੀ, ਗੁਰਮੀਤ ਜੀ, ਸਾਹਿਲ ਜੀ, ਅਰਸ਼ ਜੀ, ਹਰਦੇਵ ਜੀ, ਮਨਜੀਤ ਜੀ, ਸੁਖਜੀਤ ਕੌਰ, ਲਖਵਿੰਦਰ ਕੌਰ ਅਤੇ ਮਨਿੰਦਰ ਕੌਰ ਸਮੇਤ ਹੋਰ ਸਾਥੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।