logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੂੰ ਗੁਰਵਿੰਦਰ ਧੀਗੜਾ,ਰਾਜੇਸ਼ ਧੀਗੜਾ,ਜਗਜੀਤ ਸਿੰਘ ਧੀਗੜਾ,ਬਲਦੇਵ ਰਾਜ ਤੇਰੀਆ ਵੱਲੋਂ ਲਾਇਬ੍ਰੇਰੀ ਲਈ ਅਲਮਾਰੀ ਦਾਨ



ਫਰੀਦਕੋਟ 22.04.26(ਨਾਇਬ ਰਾਜ)

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਘੰਟਾ ਘਰ ਚੌਂਕ ,ਘੰਟਾ ਘਰ ਫਰੀਦਕੋਟ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਚਲਾਈ ਜਾ ਰਹੀ ਹੈ।ਜਿਸ ਵਿੱਚ ਆਮ ਲੋਕ ਬੈਠ ਕੇ ਕਿਤਾਬਾਂ,ਅਖ਼ਬਾਰ ਅਤੇ ਰਸਾਲੇ ਪੜਦੇ ਹਨ। ਲਾਇਬ੍ਰੇਰੀ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਕਿਤਾਬਾਂ ਰੱਖੀਆਂ ਗਈਆਂ ਹਨ।ਇਹਨਾਂ ਕਿਤਾਬਾਂ ਦੀ ਸਾਂਭ ਸੰਭਾਲ ਲਈ ਲਾਇਨਜ ਕਲੱਬ ਵਿਸ਼ਾਲ ਵੱਲੋਂ ਇੱਕ ਅਲਮਾਰੀ ਲਾਇਬ੍ਰੇਰੀ ਲਈ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਨੂੰ ਦਿੱਤੀ ਗਈ।ਇਸ ਮੌਕੇ ਦੇ ਦੋਵੇਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਨੁਮਾਇੰਦੇ ਹਾਜ਼ਰ ਸਨ।ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਪ੍ਰਿੰ.ਸੁਰੇਸ਼ ਅਰੋੜਾ ਨੇ ਸਭਨਾ ਨੂੰ ਜੀ ਆਇਆਂ ਆਖਿਆ ਨੂੰ ਕਿਹਾ ਅਤੇ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਓਪਨ ਲਾਇਬ੍ਰੇਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਸ਼੍ਰੀ ਸੁਰੇਸ਼ ਅਰੋੜਾ ਨੇ ਆਪਣੇ ਸੋਸਾਇਟੀ ਵੱਲੋਂ ਲਾਇਨਜ ਕਲੱਬ ਵਿਸ਼ਾਲ ਦਾ ਧੰਨਵਾਦ ਕੀਤਾ। ਲਾਇਨਜ ਕਲੱਬ ਵਿਸ਼ਾਲ ਦੇ ਪ੍ਰਧਾਨ ਸ ਅਮਰਦੀਪ ਸਿੰਘ ਗਰੋਵਰ ਸੋਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੋਸਾਇਟੀ ਦਾ ਬਹੁਤ ਹੀ ਵਧੀਆ ਉੱਦਮ ਹੈ ਸਾਡੀ ਕਲੱਬ ਵੱਲੋਂ ਲਾਇਬ੍ਰੇਰੀ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਹਰਿੰਦਰ ਦੂਆ ਦੇ ਸਹਿਯੋਗ ਨਾਲ ਇੱਕ ਅਲਮਾਰੀ ਅੱਜ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੂੰ ਲਾਇਬ੍ਰੇਰੀ ਨੂੰ ਦਿੱਤੀ ਗਈ। ਸ ਅਮਰਦੀਪ ਗਰੋਵਰ ਨੇ ਅਪੀਲ ਕੀਤੀ ਕਿ ਕਿਤਾਬਾਂ। ਸਾਡੀਆਂ ਬਹੁਤ ਵਧੀਆ ਦੋਸਤ ਹਨ।ਸਾਨੂੰ ਆਪਣੀ ਸੋਚ ਨੂੰ ਸਹੀ ਰੱਖਣ ਲਈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਤਰਾਂ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਵੱਲੋ ਕਲੱਬ ਦੇ ਪ੍ਰਧਾਨ ਸ ਅਮਰਦੀਪ ਸਿੰਘ ਗਰੋਵਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸ਼੍ਰੀ ਜਨਿੰਦਰ ਜੈਨ ਨੇ ਲਾਇਬ੍ਰੇਰੀ ਲਈ ਕੁਝ ਪੁਸਤਕਾਂ ਵੀ ਦਿੱਤੀਆਂ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ,ਰਾਜੇਸ਼ ਕੁਮਾਰ,ਬਲਦੇਵ ਤੇਰੀਆ,ਹਰਿੰਦਰ ਕੁਮਾਰ ਦੂਆ, ਲੈਕਚਰਾਰ ਹਰਜੀਤ ਸਿੰਘ, ਹੈੱਡ ਮਾਸਟਰ ਜਸਵਿੰਦਰ ਸਿੰਘ ਕੈਂਥ,ਜੀਤ ਸਿੰਘ ਸਿੱਧੂ,ਬਲਵਿੰਦਰ ਸਿੰਘ ਬਿੰਦੀ ਅਤੇ ਰੋਹਿਤ ਕਸ਼ਯਪ ਹਾਜਰ ਸਨ।
ਫੋਟੋ:ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਲਈ ਅਲਮਾਰੀ ਦੇਣ ਮੌਕੇ ਲਾਇਨਜ ਕਲੱਬ ਵਿਸ਼ਾਲ ਦੇ ਪ੍ਰਧਾਨ ਸ ਅਮਰਦੀਪ ਸਿੰਘ ਗਰੋਵਰ ਨੂੰ ਸਨਮਾਨਤ ਕਰਦੇ ਹੋਏ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰਿੰ.ਸੁਰੇਸ਼ ਅਰੋੜਾ ਅਤੇ ਮੈਂਬਰ।

6
325 views

Comment