ਪੁਲਸ ਦੀ ਅਣਥੱਕ ਮਿਹਨਤ ਰੰਗ ਲਿਆਈ : ਲਾਪਤਾ ਲੜਕੀ ਦਮਨਪ੍ਰੀਤ 4 ਦਿਨਾਂ ਵਿੱਚ ਸੁਰੱਖਿਅਤ ਮਾਪਿਆਂ ਨੂੰ ਮਿਲੀ
*ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਲਹਿਰਾਗਾਗਾ ਪੁਲਸ ਦੀ ਵੱਡੀ ਕਾਮਯਾਬੀ
ਲਹਿਰਾਗਾਗਾ, 22 ਅਪ੍ਰੈਲ ( ਅੰਕੁਸ਼ ਸ਼ਰਮਾ) ; ਲਹਿਰਾਗਾਗਾ ਤੋਂ ਲਾਪਤਾ ਹੋਈ ਨਾਬਾਲਿਗਾ ਦਮਨਪ੍ਰੀਤ ਨੂੰ ਲਹਿਰਾ ਪੁਲਸ ਨੇ ਅਣਥੱਕ ਕੋਸ਼ਿਸ਼ ਕਰਦਿਆਂ ਸੁਰੱਖਿਅਤ ਤੌਰ ‘ਤੇ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਵੱਲੋਂ ਮੁਸਤੈਦੀ ਨਾਲ ਲੱਭੀ ਨਬਾਲਿਗਾ, ਪੁਲਸ ਦੀ ਚੁਸਤਤਾ ਅਤੇ ਸਮਰਪਣ ਦੀ ਮਿਸਾਲ ਬਣੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਦਮਨਪ੍ਰੀਤ 17 ਅਪ੍ਰੈਲ ਨੂੰ ਅਚਾਨਕ ਘਰ ਤੋਂ ਲਾਪਤਾ ਹੋ ਗਈ ਸੀ। ਮਾਪਿਆਂ ਵੱਲੋਂ ਦਿੱਤੀ ਗਈ ਇਤਲਾਹ ਦੇ ਆਧਾਰ ‘ਤੇ ਲਹਿਰਾਗਾਗਾ ਪੁਲਸ ਨੇ 18 ਅਪ੍ਰੈਲ ਨੂੰ ਤੁਰੰਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ।
ਸਿਟੀ ਲਹਿਰਾ ਦੇ ਇੰਚਾਰਜ਼ ਗੁਰਦੇਵ ਸਿੰਘ ਅਤੇ ਉਸਦੀ ਪੂਰੀ ਟੀਮ ਨੇ ਦਿਨ-ਰਾਤ ਇੱਕ ਕਰਕੇ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਤਕਨੀਕੀ ਸਹਾਇਤਾ ਨਾਲ ਹਰ ਸੰਭਵ ਕੋਸ਼ਿਸ਼ ਕੀਤੀ। ਪੁਲਸ ਦੀ ਮੁਸਤੈਦੀ ਅਤੇ ਲਗਾਤਾਰ ਮਿਹਨਤ ਦੇ ਨਤੀਜੇ ਵਜੋਂ 21 ਅਪ੍ਰੈਲ ਨੂੰ ਦਮਨਪ੍ਰੀਤ ਨੂੰ ਲੁਧਿਆਣਾ ਤੋਂ ਲੱਭ ਲਿਆ ਅਤੇ ਉਸਨੂੰ ਸੁਰੱਖਿਅਤ ਤੌਰ ‘ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਦੀ ਮੁਸਤੈਦੀ ਕਰਕੇ ਜਿੱਥੇ ਪਰਿਵਾਰ ਨੇ ਸੁੱਖ ਦਾ ਸਾਂਹ ਲਿਆ। ਓਥੇ ਪੁਲਸ ਦੀ ਇਸ ਸਫਲ ਕਾਰਵਾਈ ਨੇ ਪੰਜਾਬ ਪੁਲਸ ਦੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਪ੍ਰਤੀ ਪੁਲਸ ਦਾ ਲੋਕਾਂ ਵਿਚ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ।
ਇਸ ਮੌਕੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦਮਨਪ੍ਰੀਤ ਦੇ ਪਿਤਾ ਸ਼ਿੰਦਾ ਖਾਨ ਨੇ ਐਸ.ਐਸ.ਪੀ. ਸੰਗਰੂਰ ਸਮੇਤ ਸਮੁੱਚੀ ਪੁਲਸ ਟੀਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਸਿਟੀ ਇੰਚਾਰਜ ਗੁਰਦੇਵ ਸਿੰਘ ਅਤੇ ਏ ਐਸ ਆਈ ਅਜੀਤਪਾਲ ਸਿੰਘ,ਹਰਬੰਸ ਸਿੰਘ ਮੁੱਖ ਮੁਨਸੀ (ਸਿਟੀ), ਹੌਲਦਾਰ ਰਣਜੀਤ ਸਿੰਘ ਅਤੇ ਰਮਜ਼ਾਨ ਖਾਨ ਟੈਕਨੀਕਲ ਮਾਹਰ ਤੇ ਪੁਲਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਘਾਲਣਾ ਸਦਕਾ ਮੈਨੂੰ ਮੇਰੀ ਨੰਨੀ ਬੇਟੀ ਸਹੀ ਸਲਾਮਤ ਮਿਲ ਗਈ ਹੈ।
ਇਸ ਸਮੇਂ ਸ਼ਿੰਦਾ ਖਾਨ ਦੇ ਨਾਲ ਹਰਿੰਦਰ ਸਿੰਘ ਖਾਲਸਾ ਪ੍ਰਧਾਨ ਫਰੀਡਮ ਫਾਈਟਰ ਪੰਜਾਬ, ਗੁਰਮੇਲ ਸਿੰਘ ਸੰਗਤਪੁਰਾ, ਮਨਪ੍ਰੀਤ ਖਾਨ ਅਤੇ ਬੀਬੀ ਕੁਰਸੈਦ ਮੌਜੂਦ ਸਨ।