*ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਡਿਜੀਟਲ ਜਨਗਣਨਾ ਲਈ ਨਿੱਜੀ ਮੋਬਾਈਲ ਵਰਤਣ ਦੇ ਫੁਰਮਾਨ ਦਾ ਸਖ਼ਤ ਵਿਰੋਧ*
ਗੁਰਦਾਸਪੁਰ 22ਅਪ੍ਰੈਲ 2026
ਪੰਜਾਬ: ਭਾਰਤ ਸਰਕਾਰ ਅੰਕੜਾ ਵਿਭਾਗ ਵੱਲੋਂ ਇਸ ਵਾਰ ਕਰਵਾਈ ਜਾ ਰਹੀ ਡਿਜੀਟਲ ਜਨਗਣਨਾ ਦੌਰਾਨ ਅਧਿਆਪਕਾਂ ਅਤੇ ਗਿਣਤੀਕਾਰਾਂ ਨੂੰ ਆਪਣੇ ਨਿੱਜੀ ਮੋਬਾਈਲ ਫੋਨ ਵਰਤਣ ਦੇ ਦਿੱਤੇ ਗਏ ਨਿਰਦੇਸ਼ਾਂ ਦਾ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।ਅੱਜ ਇੱਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਪੁਰੇਵਾਲ, ਪ੍ਰੈਸ ਸਕੱਤਰ ਕਰਨੈਲ ਸਿੰਘ ਫਿਲੌਰ, ਅਤੇ ਆਗੂ ਦਿਲਦਾਰ ਭੰਡਾਲ, ਗੁਰਦੀਪ ਸਿੰਘ ਬਾਜਵਾ, ਤੀਰਥ ਸਿੰਘ ਬਾਸੀ, ਰਸ਼ਪਾਲ ਸਿੰਘ ਵੜੈਚ ਅਤੇ ਗੁਰਪ੍ਰੀਤ ਸਿੰਘ ਅੰਮੀਵਾਲ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਧਿਆਪਕਾਂ ਨੂੰ ਡਿਜੀਟਲ ਡਿਊਟੀਆਂ ਲਈ ਮਜਬੂਰ ਕਰਨਾ ਅਤੇ ਸਾਧਨ ਮੁਹੱਈਆ ਨਾ ਕਰਵਾਉਣਾ ਸਰਾਸਰ ਬੇਇਨਸਾਫੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਕੋਲ ਮਾਮੂਲੀ ਸਮਰੱਥਾ ਵਾਲੇ ਨਿੱਜੀ ਫੋਨ ਹਨ, ਜੋ ਸਿਰਫ ਘਰੇਲੂ ਵਰਤੋਂ ਅਤੇ ਸਕੂਲ ਦੀ ਰੋਜ਼ਾਨਾ ਡਾਕ ਲਈ ਵਰਤੇ ਜਾਂਦੇ ਹਨ। ਜਨਗਣਨਾ ਵਰਗੇ ਵੱਡੇ ਡਿਜੀਟਲ ਕੰਮ ਲਈ ਇਨ੍ਹਾਂ ਦੀ ਵਰਤੋਂ ਸੰਭਵ ਨਹੀਂ ਹੈ।ਸਰਕਾਰ ਵੱਲੋਂ ਦਿੱਤਾ ਜਾ ਰਿਹਾ 500 ਰੁਪਏ ਮੋਬਾਈਲ ਭੱਤਾ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਮਜ਼ਾਕ ਦੇ ਬਰਾਬਰ ਹੈ। ਇੰਨੇ ਘੱਟ ਭੱਤੇ ਵਿੱਚ ਹਾਈ-ਸਪੀਡ ਡਾਟਾ ਅਤੇ ਮਹਿੰਗੇ ਹੈਂਡਸੈੱਟਾਂ ਦਾ ਖਰਚਾ ਨਹੀਂ ਚੁੱਕਿਆ ਜਾ ਸਕਦਾ। ਜੂਨ ਮਹੀਨੇ ਮੋਬਾਇਲ ਭੱਤਾ ਵੀ ਕੱਟ ਲਿਆ ਜਾਵੇਗਾ । ਜੇਕਰ ਵਿਭਾਗ ਨੇ 4GB ਰੈਮ ਅਤੇ ਹਾਈ-ਸਪੀਡ ਡਾਟਾ ਦੀ ਸ਼ਰਤ ਰੱਖੀ ਹੈ, ਤਾਂ ਸਰਕਾਰ ਹਰੇਕ ਗਿਣਤੀਕਾਰ ਨੂੰ ਨਵੇਂ ਟੈਬਲੇਟ ਜਾਂ ਸਮਾਰਟਫੋਨ ਮੁਹੱਈਆ ਕਰਵਾਏ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਧਿਆਪਕ ਆਪਣੇ ਨਿੱਜੀ ਮੋਬਾਈਲ ਫੋਨਾਂ 'ਤੇ ਜਨਗਣਨਾ ਦਾ ਕੰਮ ਬਿਲਕੁਲ ਨਹੀਂ ਕਰਨਗੇ। ਜੇਕਰ ਸਰਕਾਰ ਨੇ ਜਲਦ ਹੀ ਅਧਿਆਪਕਾਂ ਨੂੰ ਲੋੜੀਂਦੇ ਡਿਜੀਟਲ ਉਪਕਰਨ (ਟੈਬਲੇਟ/ਮੋਬਾਈਲ) ਮੁਹੱਈਆ ਨਾ ਕਰਵਾਏ, ਤਾਂ ਜਥੇਬੰਦੀ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ ਅਤੇ ਡਿਜੀਟਲ ਜਨਗਣਨਾ ਦੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਜਾ ਸਕਦਾ ਹੈ । ਇਸ ਸਮੇਂ ਸਮੇਂ ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ , ਰੋਪੜ ਤੋਂ ਧਰਮਿੰਦਰ ਸਿੰਘ ਭੰਗੂ
ਹੁਸ਼ਿਆਰਪੁਰ ਤੋਂ ਪ੍ਰਿਤਪਾਲ ਚੋਟਾਲਾ ਜਸਵੀਰ ਤਲਵਾੜਾ,
,ਜਲੰਧਰ ਤੋਂ ਸੁਖਵਿੰਦਰ ਮੱਕੜ ਮੋਗਾ ਤੋਂ ਜੱਜਪਾਲ ਬਾਜੇ ਕੇ ,ਗੁਰਦਾਸਪੁਰ ਤੋਂ , ਦਿਲਦਾਰ ਭੰਡਾਲ
ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ ਬਰਾੜ ਅੰਮ੍ਰਿਤਸਰ ਤੋਂ ਸੁੱਚਾ ਸਿੰਘ ਟਰਪਈ, ਹਰਵਿੰਦਰ ਸਿੰਘ ਸੁਲਤਾਨਵਿੰਡ ਸੰਗਰੂਰ ਤੋਂ ਦੇਵੀ ਦਿਆਲ ,ਸਤਵੰਤ ਆਲਮਪੁਰ, ਬਰਨਾਲਾ ਤੋਂ ਤੇਜਿੰਦਰ ਸਿੰਘ ਤੇਜੀ, ਫਗਵਾੜਾ ਤੋਂ ਸ੍ਰੀ ਗਣੇਸ਼ ਭਗਤ ਫਿਰੋਜਪੁਰ ਤੋਂ ਰਾਜੀਵ ਹਾਂਡਾ,ਬਲਵਿੰਦਰ ਸਿੰਘ ਭੁੱਟੋ ,ਫਾਜਿਲਕਾ ਤੋਂ ਪਰਮਜੀਤ ਸਿੰਘ ਸੇਰੋਵਾਲ, ਨਿਸ਼ਾਂਤ ਅਗਰਵਾਲ ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ,ਪਰਮਜੀਤ ਪਟਿਆਲਾ ਮਲੇਰਕੋਟਲਾ ਤੋਂ ਨੂਰ ਮੁਹੰਮਦ, ਕਮਲ ਜੈਨ ,ਪਠਾਨਕੋਟ ਤੋਂ ਸੁਭਾਸ਼ ਚੰਦਰ, ਅਮ੍ਰਿਤਪਾਲ ਸਿੰਘ ,ਗੁਰਮੇਲ ਸਿੰਘ ਕੁਰੜੀਆਂ ਮਾਨਸਾ ਤੋਂ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਸਿੱਧੂ ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ,ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ,ਜੀਵਨਜੋਤ ਮੱਲੀ,ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ, ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਪ੍ਰਭਜੀਤ ਰਸੂਲਪੁਰ,ਤਰਨਤਾਰਨ ਤੋਂ ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ ,ਬਠਿੰਡਾ ਤੋਂ ਬਲਦੇਵ ਸਿੰਘ ਬਠਿੰਡਾ ਹਾਜ਼ਰ ਸਨ