logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਲਗਾਈ:



ਫਰੀਦਕੋਟ 22.04.26(ਨਾਇਬ ਰਾਜ)

ਪੰਜਾਬੀ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਅਤੇ ਅੱਜ ਦੇ ਮਸ਼ੀਨੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਦੇ ਮਨੋਰਥ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਸੁਚੱਜੀ ਯੋਗ ਅਗਵਾਈ ਵਿੱਚ ਅਤੇ ਪ੍ਰੋ. ਫੈਨੀ ਚਾਵਲਾ ਦੀ ਦੇਖ ਰੇਖ ਹੇਠ ਕਾਲਜ ਦੇ ਸੋਸ਼ਲ ਸਾਇੰਸ ਕਲੱਬ ਵੱਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਗਈ।ਵਿਦਿਆਰਥੀਆਂ ਵੱਲੋਂ ਵੱਖ ਵੱਖ ਸਟਾਲ ਲਗਾ ਕੇ ਬੜੀ ਮਿਹਨਤ ਨਾਲ ਇਕੱਠੇ ਕੀਤੇ ਘਰੇਲੂ ਵਿਰਾਸਤੀ ਸਮਾਨ ਨੂੰ ਪ੍ਰਦਰਸ਼ਤ ਕੀਤਾ ਗਿਆ।ਵਿਦਿਆਰਥੀਆਂ ਵੱਲੋਂ ਸਟਾਲਾਂ ਨੂੰ ਬਾਘ ਅਤੇ ਫੁਲਕਾਰੀਆਂ ਨਾਲ ਸਜਾਇਆ ਗਿਆ। ਸਥਾਨਕ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਸੰਬੰਧਤ ਜਿਹੜੀਆਂ ਵਸਤੂਆਂ ਪ੍ਰਦਰਸ਼ਤ ਕੀਤੀਆਂ ਗਈਆਂ ਉਹਨਾਂ ਵਿੱਚ ਚਰਖ਼ੇ,ਘੜੋਲੀ,ਛੰਨੇ,ਸਿੱਕੇ, ਪੱਖੀਆਂ, ਸ਼ਿੱਕੂ,ਪ੍ਰਾਤਾਂ,ਪਤੀਲੇ, ਸੁਰਮੇਦਾਨੀ, ਦਰੀਆਂ, ਘੱਗਰੇ, ਗੱਦੀਆਂ,ਟੋਕਰੀਆਂ, ਕਢਾਈ ਵਾਲੇ ਝੋਲੇ,ਈਨੂੰ,ਛੱਜ,ਛੰਨਾ, ਕਰੋਸ਼ੀਏ ਦੀ ਕਢਾਈ ਦੇ ਕਵਰ,ਪਿੱਤਲ ਦੇ ਬਰਤਨ, ਮਧਾਣੀ ਅਤੇ ਰਿੜਕਣਾ ,ਖੇਤੀ ਦੇ ਸੰਦ ,ਲਾਲਟੈਨ,ਰੀਲ ਵਾਲਾ ਕੈਮਰਾ ਸ਼ਾਮਿਲ ਸਨ।ਸਟਾਲਾਂ ਤੇ ਖੜੇ ਵਿਦਿਆਰਥੀ ਇਹਨਾਂ ਵਸਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਸਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸ਼ਲ ਸਾਇੰਸ ਕਲੱਬ ਦੇ ਇੰਚਾਰਜ ਪ੍ਰੋ. ਫੈਨੀ ਚਾਵਲਾ ਲੈਕਚਰਾਰ ਇਤਿਹਾਸ ਨੇ ਦੱਸਿਆ ਕਿ ਪ੍ਰਦਰਸ਼ਨੀ ਨੂੰ ਪੰਜ ਵੱਖ ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਅਤੇ ਇਹਨਾਂ ਦੇ ਮੁਕਾਬਲੇ ਵੀ ਕਰਵਾਏ ਗਏ। "ਸੀ" ਟੀਮ ਦੀਆਂ ਵਿਦਿਆਰਥਣਾਂ ਨਸੀਬ ਕੌਰ,ਲਖਵੀਰ ਕੌਰ,ਗਗਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ ਪਹਿਲਾ ਸਥਾਨ, "ਬੀ" ਟੀਮ ਦੀਆਂ ਵਿਦਿਆਰਥਣਾਂ ਜੈਸਮੀਨ ਕੌਰ, ਫਰੂਟੀ,ਪੂਜਾ ਅਤੇ ਨਰਿੰਦਰਜੀਤ ਕੌਰ ਨੇ ਦੂਸਰਾ ਸਥਾਨ ਅਤੇ "ਡੀ" ਟੀਮ ਦੀਆਂ ਵਿਦਿਆਰਥਣਾਂ ਜੋਨਸ ਮੱਟੂ,ਸੁਮਨ ਕੁਮਾਰੀ,ਅਰਸ਼ਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਨਿਰਣਾਇਕਾਂ ਦੀ ਮਹੱਤਵਪੂਰਨ ਭੂਮਿਕਾ ਪ੍ਰੋ.ਅਰੁਣਾ ਰਣਦੇਵ ਅਤੇ ਇੰਜ਼.ਸਤੀਸ਼ ਰਣਦੇਵ ਵੇ ਬਾਖੂਬੀ ਨਿਭਾਈ।ਫੈਨੀ ਚਾਵਲਾ ਨੇ ਇਸ ਇਤਿਹਾਸਿਕ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦੀ ਮਹੱਤਤਾ ਦੱਸਦੇ ਹੋਏ ਇਸ ਦੇ ਖੇਤਰੀ ਇਤਿਹਾਸ ਦੀ ਸਿਰਜਣਾ ਵਿੱਚ ਵਡਮੁੱਲੇ ਯੋਗਦਾਨ ਬਾਰੇ ਦੱਸਿਆ ਉਹਨਾ ਨੇ ਇਸ ਪ੍ਰਦਰਸ਼ਨੀ ਦੇ ਸੰਸਕ੍ਰਿਤਿਕ ਅਤੇ ਸੱਭਿਆਚਾਰਕ ਪੱਖ ਨੂੰ ਨਵੀਂ ਪੀੜ੍ਹੀ ਲਈ ਜਰੂਰੀ ਦੱਸਿਆ।ਨੈਸ਼ਨਲ ਯੂਥ ਕਲੱਬ ਰਜਿ ਫਰੀਦਕੋਟ ਦੇ ਪ੍ਰਧਾਨ ਪ੍ਰਿੰਸਿਪਲ ਸੁਰੇਸ਼ ਅਰੋੜਾ ਵਿਸ਼ੇਸ਼ ਤੌਰ ਤੇ ਇਸ ਨੁਮਾਇਸ਼ ਵਿੱਚ ਪਹੁੰਚੇ ਉਹਨਾ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨੀ ਲਈ ਮੁਬਾਰਕਾਂ ਦਿੱਤੀਆਂ।ਕਾਲਜ ਦੇ ਪ੍ਰਿੰਸੀਪਲ ਡਾ.ਰਾਜੇਸ਼ ਮੋਹਨ ਨੇ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਕਲੱਬ ਦੇ ਇੰਚਾਰਜ ਪ੍ਰੋ. ਫੈਨੀ ਚਾਵਲਾ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਪ੍ਰਦਰਸ਼ਨੀਆਂ ਦਾ ਸਮੇਂ ਸਮੇਂ ਸਿਰ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ।ਜੇਤੂ ਟੀਮਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਇਨਾਮ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ,ਪ੍ਰੋ. ਸੁਖਵਿੰਦਰ ਕੌਰ, ਡਾ.ਰਤਨ ਲਾਲ,ਪ੍ਰੋ.ਮਨਵਿੰਦਰ ਕੌਰ,ਪ੍ਰੋ.ਰੁਪਿੰਦਰ ਜੀਤ ਕੌਰ,ਪ੍ਰੋ.ਰਣਜੀਤ ਸਿੰਘ ਬਾਜਵਾ,ਪ੍ਰੋ. ਰਾਜੇਸ਼ਵਰੀ ਦੇਵੀ ,ਪ੍ਰੋ. ਬੀਰਇੰਦਰ ਸਿੰਘ,ਪ੍ਰੋ.ਜਸਬੀਰ ਕੌਰ,ਪ੍ਰੋ.ਰਿਸ਼ੀ ਅਤੇ ਪ੍ਰੋ.ਸੁਖਪਾਲ ਕੌਰ ਹਾਜ਼ਿਰ ਸਨ।
ਫੋਟੋ : ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਲਗਾਈ ਗਈ ਸੱਭਿਆਚਰਕ ਵਿਰਾਸਤੀ ਪ੍ਰਦਰਸ਼ਨੀ ਦਾ ਦ੍ਰਿਸ਼,ਜੇਤੂਆਂ ਨੂੰ ਸਨਮਾਨਤ ਕਰਦੇ ਹੋਏ ਪ੍ਰਿੰਸੀਪਲ ਡਾ ਰਾਜੇਸ਼ ਮੋਹਨ ਨਾਲ ਪਤਵੰਤੇ।

1
286 views

Comment