logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਦੋ ਮੋਟਰਸਾਈਕਲ ਟੱਕਰ ਚ ਦੋ ਵਿਆਕਤੀ ਗੰਭੀਰ ਜਖਮੀ

ਅੱਜ ਨੂੰ ਸਵੇਰੇ ਤਕਰੀਬਨ 7.25 ਮਿੰਟ ਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇਨਚਾਰਜ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਤੇ ਥਾਣਾ ਧਨੌਲੇ ਦੇ ਮੁਨਸੀ ਤੋਂ ਫੋਨ ਰਾਹੀਂ ਮੈਸੇਜ ਮਿਲਿਆ ਕਿ ਪਿੰਡ ਅਸਪਾਲਾ ਇੱਕ ਐਕਸੀਡੈਂਟ ਹੋਇਆ ਹੈ ਸਾਡੀ ਐਸ.ਐਸ.ਐਫ ਦੀ ਟੀਮ ਬਿਨਾਂ ਸਮਾਂ ਗਵਾਏ ਘਟਨਾ ਸਥਾਨ ਤੇ ਪਹੁੰਚੀ ਅਤੇ ਆਪਣੇ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਉੱਥੇ ਹਾਜ਼ਰ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਨੰਬਰੀ PB11R4234 ਜਿਸ ਨੂੰ ਖਿਲੂ ਵਾਸੀ ਅਸਪਾਲ ਕਲਾਂ ਜੋ ਕਿ ਬਦਰੇ ਵਾਲੇ ਪਾਸੋਂ ਆਪਣੇ ਪਿੰਡ ਅਸਪਾਲ ਕਲਾਂ ਜਾਣ ਲਈ ਰੋਡ ਕਰੋਸ ਕਰ ਰਿਹਾ ਸੀ ਅਤੇ ਦੂਸਰੇ ਪਾਸੋਂ ਕੋਟਦੁਨੇ ਵੱਲੋਂ ਇੱਕ ਨਵਾਂ ਮੋਟਰਸਾਈਕਲ ਬਿਨਾਂ ਨੰਬਰੀ ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾ ਚਲਾ ਰਿਹਾ ਸੀ ਜੋ ਕਿ ਬਹੁਤ ਤੇਜ਼ ਰਫਤਾਰ ਧਨੋਲੇ ਵੱਲ ਜਾ ਰਿਹਾ ਸੀ ਜਿਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਇਸ ਐਕਸੀਡੈਂਟ ਦੌਰਾਨ ਦੋਨੇ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਐਸ ਐਸ ਐਫ ਟੀਮ ਵੱਲੋਂ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਸਰਕਾਰੀ ਗੱਡੀ ਰਾਹੀ ਸਿਵਿਲ ਹਸਪਤਾਲ ਧਨੌਲਾ ਦਾਖਲ ਕਰਵਾਏ ਗਏ ਜਿਆਦਾ ਜਖਮੀ ਹੋਣ ਕਾਰਨ ਦੋਨਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਧਨੌਲੇ ਤੋਂ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸਾਡੀ ਟੀਮ ਵੱਲੋਂ ਦੋਨੇ ਜਖਮੀ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਮੋਬਾਇਲ ਰਾਹੀ ਦਿੱਤੀ ਗਈ ਅਤੇ ਦੋਵੇਂ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ ਹਨ ਦੋਵੇਂ ਨੁਕਸਾਨੇ ਗਏ ਮੋਟਰਸਾਈਕਲਾਂ ਨੂੰ ਰੋਡ ਤੋਂ ਸਾਈਡ ਤੇ ਕੀਤਾ ਗਿਆ ਅਤੇ ਲੱਗਿਆ ਜਾਮ ਖੁਲਵਾ ਕੇ ਟਰੈਫਿਕ ਨੂੰ ਨਿਰਵਿਗਨ ਚਾਲੂ ਕਰਵਾਇਆ ਗਿਆ। ਇਸ ਐਕਸੀਡੈਂਟ ਦੀ ਜਾਣਕਾਰੀ ਧਨੌਲਾ ਥਾਣੇ ਦੀ ਡਿਊਟੀ ਅਫਸਰ ਏ.ਐਸ.ਆਈ ਜਸਬੀਰ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਲੇਡੀ ਸਿਪਾਹੀ ਜਸਨਦੀਪ ਕੌਰ ਹਾਜ਼ਰ ਸਨ

Asi ਅਮਰੀਕ ਸਿੰਘ

33
2540 views

Comment