logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਵਾਰਡ ਨੰ.40 ਦੇ ਨਿਵਾਸੀਆਂ ਵੱਲੋਂ ਜੋਰਦਾਰ ਰੋਸ ਪ੍ਰਦਰਸ਼ਨ ਮਸਲੇ ਜਲਦ ਹੱਲ ਨਾ ਹੋਏ ਤਾਂ ਨਗਰ ਨਿਗਮ ਦਾ ਘੈਰਾਓ ਕੀਤਾ ਜਾਵੇਗਾ : ਠੇਕੇਦਾਰ

ਅੰਮ੍ਰਿਤਸਰ, 20 ਅਪ੍ਰੈਲ 2026 (ਅਭਿਨੰਦਨ ਸਿੰਘ)

ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.40 ਦੇ ਨਿਵਾਸੀਆਂ ਵੱਲੋਂ ਅੱਜ ਆਪਣੀਆ ਮੁਸ਼ਕਲਾਂ ਨੂੰ ਲੈ ਕੇ ਸੁਲਤਾਨਵਿੰਡ ਰੋਡ ’ਤੇ ਧਰਨਾ ਲਗਾਇਆ ਗਿਆ ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਲੋਕਾਂ ਦੀ ਆਵਾਜ ਬੁਲੰਦ ਕੀਤੀ।

ਇਸ ਮੋਕੇ ’ਤੇ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਵਾਰਡ ਨੰ.40 ’ਚ ਪਿਛਲੇ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਨੂੰ ਪੀਣ ਨਾਲ ਲੋਕ ਬਿਮਾਰੀਆ ਦਾ ਸ਼ਿਕਾਰ ਹੋ ਰਹੇ ਹਨ। ਠੇਕੇਦਾਰ ਨੇ ਕਿਹਾ ਕਿ ਵਾਰਡ ’ਚ ਜਗਾ-ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਜਿੰਨਾ ਨੂੰ ਨਿਗਮ ਕਰਮਚਾਰੀ ਚੁੱਕਣ ਦੀ ਖੇਚਲ ਵੀ ਨਹੀ ਕਰ ਰਹੇ।

ਉਨਾ ਕਿਹਾ ਕਿ ਵਾਰਡ ਵਾਸੀ ਉਕਤ ਸਮੱਸਿਆਵਾਂ ਦੇ ਹੱਲ ਲਈ ਹੁਣ ਤੱਕ ਕਈ ਵਾਰ ਸਬੰਧਤ ਅਧਿਕਾਰੀਆ ਨੂੰ ਮਿੱਲ ਕੇ ਦੱਸ ਚੁੱਕੇ ਹਨ ਪਰ ਅਜੇ ਤੱਕ ਉਕਤ ਸਮੱਸਿਆਵਾਂ ਦਾ ਕੋਈ ਹੱਲ ਨਹੀ ਕੀਤਾ ਗਿਆ ਜਿਸ ਕਾਰਨ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕਰਕੇ ਕੁੰਭਕਰਨੀ ਨੀਂਦ ਸੁੱਤੇ ਹੋਏ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਜਗਾਉਣ ਦਾ ਯਤਨ ਕੀਤਾ ਹੈ।

ਇਸ ਮੋਕੇ ’ਤੇ ਠੇਕੇਦਾਰ ਨੇ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਵਾਰਡ ਵਾਸੀਆ ਦੀਆਂ ਸਮੱਸਿਆਵਾਂ ਜਲਦ ਹੱਲ ਨਾ ਕੀਤੀਆ ਗਈਆ ਤਾਂ ਇਸ ਤੋਂ ਬਾਅਦ ਭਾਰਤੀ ਜੰਤਾਂ ਪਾਰਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਲੈ ਕੇ ਨਗਰ ਨਿਗਮ ਦਾ ਘੈਰਾਓ ਕੀਤਾ ਜਾਵੇਗਾ।

ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆ ’ਚ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਬੱਬੂ, ਮਨੋਹਰ ਸਿੰਘ ਬਾਊ, ਬਲਜੀਤ ਸਿੰਘ ਬਹੋੜੂ, ਕਰਮਜੀਤ ਸਿੰਘ ਲਾਲੀ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਨੀਟੂ, ਡਾ. ਕੁਲਦੀਪ ਸਿੰਘ, ਰਾਜਾ ਟੇਲਰ, ਪ੍ਰਧਾਨ ਲਖਬੀਰ ਕੌਰ ਖੱਖ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਲਾਡੀ ਤੇ ਹੋਰ ਵੀ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਸਨ।

1
460 views

Comment