ਮਹਾਰਾਣੀ ਪਰਨੀਤ ਕੌਰ ਜੀ ਦਾ ਧੰਨਵਾਦ ਕੀਤਾ:- ਵਰੁਣ ਜਿੰਦਲ
ਪਟਿਆਲਾ, ਅਪ੍ਰੈਲ:- ਵਰੁਣ ਜਿੰਦਲ ਨੇ ਕਿਹਾ ਕਿ ਗੁੜ ਮੰਡੀ ‘ਚ ਹੋਈ ਗੁੰਡਾਗਰਦੀ ਦੇ ਮਾਮਲੇ ਵਿੱਚ FIR ਵਿੱਚ ਧਾਰਾਵਾਂ ਦਾ ਵਾਧਾ ਕਰਵਾਉਣ ਲਈ ਮੈਂ ਖਾਸ ਤੌਰ ‘ਤੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਜੀ ਦਾ ਧੰਨਵਾਦ ਕਰਦਾ ਹਾਂ। ਕਿਊਂਕਿ ਉਨ੍ਹਾਂ ਵੱਲੋਂ ਮਾਮਲੇ ‘ਚ ਗੰਭੀਰਤਾ ਨਾਲ ਦਖ਼ਲ ਦੇ ਕੇ ਦਬਾਅ ਬਣਾਇਆ ਗਿਆ, ਜਿਸ ਨਾਲ ਕਾਰਵਾਈ ਤੇਜ਼ ਹੋਈ ਅਤੇ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ। ਵਰੁਣ ਜਿੰਦਲ ਨੇ ਕਿਹਾ ਕਿ ਇਸਦੇ ਨਾਲ ਹੀ ਮੈਂ ਉਹਨਾਂ ਸਾਰੇ ਸਾਥੀਆਂ ਅਤੇ ਸ਼ਹਿਰ ਵਾਸੀਆਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਘਟਨਾ ਦੌਰਾਨ ਸਾਥ ਦਿੱਤਾ ਅਤੇ ਨਿਆਂ ਲਈ ਆਪਣੀ ਆਵਾਜ਼ ਬੁਲੰਦ ਕੀਤੀ।