logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਿੰਡ ਉਦੇਕਰਨ ਵਿੱਚ ਮੌਤ ਨੂੰ ਸੱਦਾ ਦੇ ਰਿਹਾ ਬਿਜਲੀ ਦਾ ਟੁੱਟਿਆ ਬਾਕਸ; ਵਿਭਾਗ ਦੀ ਲਾਪਰਵਾਹੀ ਕਾਰਨ ਵੱਡੇ ਹਾਦਸੇ ਦਾ ਡਰ

ਪਿੰਡ ਉਦੇਕਰਨ (ਸ੍ਰੀ ਮੁਕਤਸਰ ਸਾਹਿਬ):
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਉਦੇਕਰਨ ਵਿੱਚ ਬਿਜਲੀ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜੋ ਕਿਸੇ ਵੇਲੇ ਵੀ ਮਨੁੱਖੀ ਜਾਨ 'ਤੇ ਭਾਰੀ ਪੈ ਸਕਦੀ ਹੈ। ਪਿੰਡ ਦੇ ਰਸਤੇ ਵਿੱਚ ਲੱਗਿਆ ਇੱਕ ਬਿਜਲੀ ਦਾ ਜੰਕਸ਼ਨ ਬਾਕਸ ਪੂਰੀ ਤਰ੍ਹਾਂ ਟੁੱਟ ਕੇ ਖਿੱਲਰਿਆ ਹੋਇਆ ਹੈ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਕਸ ਦੇ ਅੰਦਰਲੀਆਂ ਨੰਗੀਆਂ ਤਾਰਾਂ ਬਾਹਰ ਲਟਕ ਰਹੀਆਂ ਹਨ, ਜਿਸ ਕਾਰਨ ਕਿਸੇ ਵੀ ਰਾਹਗੀਰ ਜਾਂ ਜਾਨਵਰ ਨੂੰ ਕਰੰਟ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ।
​ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਬਾਕਸ ਕਾਫ਼ੀ ਸਮੇਂ ਤੋਂ ਇਸੇ ਹਾਲਤ ਵਿੱਚ ਹੈ ਅਤੇ ਰਸਤੇ ਦੇ ਬਿਲਕੁਲ ਨਜ਼ਦੀਕ ਹੋਣ ਕਰਕੇ ਖ਼ਾਸ ਕਰਕੇ ਖੇਡਦੇ ਬੱਚਿਆਂ ਲਈ ਬਹੁਤ ਖ਼ਤਰਨਾਕ ਹੈ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਜਾਨੀ ਨੁਕਸਾਨ ਦੇ ਹੋਣ ਤੋਂ ਪਹਿਲਾਂ ਇਸ ਬਾਕਸ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਜਾਂ ਇੱਥੇ ਨਵਾਂ ਬਾਕਸ ਲਗਾਇਆ ਜਾਵੇ।

39
1501 views

Comment