ਫ਼ਰੀਦਕੋਟ ਵਿੱਚ ਸੁਚਾਰੂ ਖਰੀਦ ਲਈ 14 ਨੋਡਲ ਅਫਸਰ ਨਿਯੁਕਤ-ਡਿਪਟੀ ਕਮਿਸ਼ਨਰ
ਫਰੀਦਕੋਟ 20 ਅਪ੍ਰੈਲ 2026 (ਨਾਇਬ ਰਾਜ)
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਣਕ ਦੀ ਫਸਲ ਦੀ ਖਰੀਦ ਮਿਤੀ 1 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਦੇ ਮੱਦੇਨਜ਼ਰ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਕਣਕ ਦੀ ਖਰੀਦ ਨੂੰ ਤੱਸਲੀਬਖਸ ਤਰੀਕੇ ਨਾਲ ਕਰਾਉਣ ਲਈ ਜਿਲੇ ਵਿੱਚ ਪੈਂਦੀਆਂ ਮੰਡੀਆਂ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਹਨ ਜੋ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜਿੰਮੇਵਾਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸ੍ਰੀਮਤੀ ਨਿਰਮਲਜੀਤ ਕੌਰ ਨਰੀਖਕ ਅਰਬਨ ਫਰੀਦਕੋਟ, ਮੇਨ ਮੰਡੀ ਫਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਬੀੜ੍ਹ ਚਾਹਲ, ਪੱਕਾ, ਚੰਦਬਾਜਾ, ਸ੍ਰੀਮਤੀ ਸਰਬਜੀਤ ਕੌਰ ਨਿਰੀਖਕ ਸਾਦਿਕ, ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਸ੍ਰੀ ਸਿਮਰਜੀਤ ਸਿੰਘ ਨਰੀਖਕ ਗੋਲੇਵਾਲ, ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਭਾਗਥਲਾ ਕਲਾਂ ਵਿਖੇ, ਰਨੀਸ਼ਾ ਅੱਤਰੀ, ਨਰੀਖਕ ਮਚਾਕੀ ਕਲਾਂ, ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ, ਘੁਗਿਆਣਾ ਅਤੇ ਡੋਡ ਵਿਖੇ, ਸ੍ਰੀ ਕੁਲਬੀਰ ਸਿੰਘ ਨਰੀਖਕ ਬਰਗਾੜੀ, ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਸ੍ਰੀ ਕਮਰਦੀਪ ਸਿੰਘ ਨਰੀਖਕ ਬਹਿਬਲ ਖੁਰਦ, ਬਹਿਬਲਕਲਾਂ, ਬੁਰਜ ਜਵਾਹਰ ਸਿੰਘ ਵਾਲਾ ਵਿਖੇ, ਸ੍ਰੀ ਰਵੀ ਕੁਮਾਰ ਨਰੀਖਕ ਸੰਧਵਾਂ, ਮੇਨ ਮੰਡੀ ਕੋਟਕਪੂਰ, ਖਾਰਾ, ਵਾੜਾ ਦੜਾਕਾ, ਹਰੀ ਨੌ ਵਿਖੇ, ਸ੍ਰੀ ਲਲੀਤ ਸੈਨ ਸਟੇਟ ਟੈਕਸ ਅਫਸਰ ਕੋਟਕਪੂਰਾ, ਕੋਟਸੁਖੀਆ, ਔਲਖ, ਪੰਜਗਰਾਈਂ ਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ੍ਰੀਮਤੀ ਸ਼ੀਨਮ ਰਾਣੀ ਸਟੇਟ ਟੈਕਸ ਅਫਸਰ ਜੈਤੋ, ਰੋੜੀ ਕਪੂਰਾ, ਗੋਬਿੰਦਗੜ, ਘਣੀਆ, ਖੱਚੜਾ, ਕਰੀਰਵਾਲੀ ਵਿਖੇ, ਸ੍ਰੀ ਅਕਾਸ਼ਦੀਪ ਸਟੇਟ ਟੈਕਸ ਇੰਸਪੈਕਟਰ ਜੈਤੋ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਸ੍ਰੀ ਵਿਵੇਕ ਮਹਿਰਾ, ਸਟੇਟ ਟੈਕਸ ਇੰਸਪੈਕਟਰ ਕੋਟਕਪੂਕਾ, ਢੀਮਾਂਵਾਲੀ, ਮੋੜ, ਫਿੱਡੇਕਲਾਂ ਵਿਖੇ, ਸ੍ਰੀ ਰਾਜਬੰਸ ਸਿੰਘ ਨਰੀਖਕ ਗੁਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਸ੍ਰੀ ਹਰਮਨਪ੍ਰੀਤ ਕੌਲ ਗਿੱਲ ਨਰੀਖਕ ਮੜਾਕ, ਦਬੜੀ ਖਾਣਾ, ਰੋਮਾਣਾ ਅਜੀਤ ਸਿੰਘ ਵਿਖੇ ਬਤੌਰ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਆਪਣਾ ਹਲਕੇ ਅਧੀਨ ਆਉਂਦੀਆਂ ਮੰਡੀਆਂ ਦੀ ਦੇਖ ਰੇਖ ਲਈ ਓਵਰਆਲ ਇੰਚਾਰਜ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਨੋਡਲ ਅਫਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 7.00 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫਸਰਾਂ ਨਾਲ ਹਰ ਰੋਜ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖਰੀਦਪ੍ਰਬੰਧਾਂਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਖਰੀਦਪ੍ਰਬੰਧਾਂਵਿੱਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।