ਮੇਰਾ ਸਾਰਾ ਜੀਵਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਸਮਰਪਿਤ - ਹਰਜੋਤ ਸਿੰਘ ਬੈਂਸ
ਮੇਰਾ ਸਾਰਾ ਜੀਵਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਸਮਰਪਿਤ - ਹਰਜੋਤ ਸਿੰਘ ਬੈਂਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਨੂੰ ਗ੍ਰਾਂਟਾਂ ਦੇ ਦਿੱਤੇ ਗੱਫੇ
ਨੰਗਲ 19 ਅਪ੍ਰੈਲ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਾਰਾ ਜੀਵਨ ਉੱਚ ਗੁਣਵੱਤਾ ਵਾਲੀ ਸਿੱਖਿਆ ਨੂੰ ਹਰ ਵਰਗ ਤੱਕ ਪਹੁੰਚਾਉਣ ਲਈ ਸਮਰਪਿਤ ਹੈ। ਉਹ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਆਯੋਜਿਤ ਸਿੱਖਿਆ ਸੰਕਲਪ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ, ਜੋ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ। ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਮਾਨਤਾ ਅਤੇ ਸਿੱਖਿਆ ਦੇ ਅਧਿਕਾਰ ਉਨ੍ਹਾਂ ਦੀ ਦਾਤ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਗਏ ਹਨ। ਅੱਜ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਸਿਫਾਰਿਸ਼ਾਂ ਆ ਰਹੀਆਂ ਹਨ ਅਤੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਜੇ.ਈ.ਈ ਅਤੇ ਨੀਟ ਵਰਗੀਆਂ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਮੌਕਿਆਂ ਨਾਲ ਹਰ ਵਿਦਿਆਰਥੀ ਉੱਚਾਈਆਂ ਹਾਸਲ ਕਰ ਸਕਦਾ ਹੈ।
ਸਿੱਖਿਆ ਮੰਤਰੀ ਸ.ਬੈਂਸ ਨੇ ਕਿਹਾ ਕਿ ਇਹ ਸਮਾਗਮ ਕਿਸੇ ਰਾਜਨੀਤਿਕ ਮਕਸਦ ਲਈ ਨਹੀਂ, ਸਗੋਂ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਉਂਦੇ ਹੋਏ ਸਿੱਖਿਆ ਰਾਹੀਂ ਸਮਾਜ ਵਿੱਚ ਬਰਾਬਰੀ ਲਿਆਉਣ ਲਈ ਆਯੋਜਿਤ ਕੀਤਾ ਗਿਆ ਹੈ। ਸਮਾਗਮ ਦੌਰਾਨ ਉੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਸ ਨਾਲ ਹੋਰ ਬੱਚਿਆਂ ਨੂੰ ਪ੍ਰੇਰਣਾ ਮਿਲੇ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇੱਕ ਅਜਿਹਾ ਸਾਧਨ ਹੈ ਜੋ ਸਮਾਜ ਵਿੱਚ ਅਸਲ ਬਦਲਾਅ ਲਿਆ ਸਕਦਾ ਹੈ।
ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸੰਸਥਾਵਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਗਿਆ। ਚੰਡੇਸਰ ਲਈ 5 ਲੱਖ ਰੁਪਏ, ਬੀਕਾਪੁਰ ਲੋਅਰ ਲਈ 10 ਲੱਖ ਰੁਪਏ, ਬਾਸੋਵਾਲ ਐੱਸਸੀ ਧਰਮਸ਼ਾਲਾ ਲਈ 10 ਲੱਖ ਰੁਪਏ, ਲੋਧੀਪੁਰ ਬਾਸ ਬਰੋਟੂ ਲਈ 5 ਲੱਖ ਰੁਪਏ, ਕੁਟੀਆ ਬਾਬਾ ਜਮਨਾ ਦਾਸ ਅਜੌਲੀ ਬ੍ਰਹਮਪੁਰ ਲਈ 5 ਲੱਖ ਰੁਪਏ, ਡਾਢੀ ਲਈ 5 ਲੱਖ ਰੁਪਏ, ਮੀਆਪੁਰ ਹੰਡੂਰ ਲਈ 5 ਲੱਖ ਰੁਪਏ, ਅਵਾਨਕੋਟ ਲੋਅਰ ਲਈ 5 ਲੱਖ ਰੁਪਏ ਅਤੇ ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਲਈ 1 ਲੱਖ ਰੁਪਏ ਡਾ.ਭੀਮ ਰਾਓ ਅੰਬੇਡਕਰਦੀ ਗ੍ਰਾਂਟ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਰਕਮ ਇਲਾਕੇ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ। ਇਸ ਮੌਕੇ ਡਾਕਟਰ ਸੰਜੀਵ ਗੌਤਮ, ਜ਼ਿਲਾ ਪ੍ਰਧਾਨ ਕਮਿੱਕਰ ਸਿੰਘ ਡਾਢੀ ਸੰਗਠਨ ਹਲਕਾ ਕੁਆਡੀਨੇਟਰ , ਦਲੀਪ ਹੰਸ ਮੈਂਬਰ ਦਲਿਤ ਬੋਰਡ ਪੰਜਾਬ, ਡਾਕਟਰ ਜੇ ਐਸ ਕਹਿਲ, ਦੀਪਕ ਸੋਨੀ ਹਲਕਾ ਕੁਆਡੀਨੇਟਰ ਸਰਦਾਰ ਹਰਜੋਤ ਸਿੰਘ ਬੈਂਸ , ਕਾਲਾ ਬਾਬਾ ਜਮੁਨਾ ਦਾਸ ਕੁਟਿਆ, ਬਲਦੇਵ ਰਿਟਾਇਰ ਪ੍ਰਿੰਸੀਪਲ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਦਰ ਸਾਹਿਬ ਜੀ ਦੇ ਜੀਵਨ ਅਤੇ ਸਮਾਜ ਵਿਚ ਪਾਏ ਯੋਗਦਾਨ ਬਾਰੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੰਗਲ, ਜਸ਼ਨਦੀਪ ਸਿੰਘ ਡੀ.ਐਸ.ਪੀ ਅਨੰਦਪੁਰ ਸਾਹਿਬ, ਸੁਮਿਤ ਸਿੰਘ ਢਿੱਲੋਂ ਤਹਿਸੀਲਦਾਰ, ਐੱਸਸੀ ਵਿੰਗ ਰਾਕੇਸ਼ ਕੁਮਾਰ ਜਾਂਦਲਾਂ, ਜ਼ਿਲਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਮਮਤਾ ਰਾਣੀ ਬਲਾਕ ਸੰਮਤ ਚੇਅਰਮੈਨ, ਬਲਾਕ ਪ੍ਰਧਾਨ ਐੱਸਸੀ ਵਿੰਗ ਰਣਜੀਤ ਸਿੰਘ ਬੱਗਾ, ਯੋਗਰਾਜ ਕੋਟਲਾ, ਅਮਨਦੀਪ ਧਨੇੜਾ, ਜਸਵਿੰਦਰ ਸਿੰਘ , ਬੰਵਲਾਂ ਬੰਦਲੈਹੜੀ ,ਗਿਆਨ ਸਰਪੰਚ ਪੱਟੀ , ਜਸਵਿੰਦਰ ਸਿੰਘ , ਹੁਸ਼ਿਆਰ ਸਿੰਘ ਸਰਪੰਚ , ਸਰਪੰਚ ਸੁਮਿਤ ਜਿੰਦਵੜੀ, ਪੰਮੂ ਢਿੱਲੋਂ ਸਰਪੰਚ, ਸੁਮਿਤ ਤਲਵਾੜਾ , ਮਨਜੋਤ ਸਿੰਘ ਰਾਣਾ , ਸੁਨੀਲ ਸੈਣੀ ਮੌਜੋਵਾਲ , ਮਸਤ ਸਿੰਘ ਬ੍ਰਹਮਪੁਰ , ਸਰਪੰਚ ਦਲੇਰ ਸਿੰਘ ਮਹਿੰਦਲੀ , ਗੁਰਪ੍ਰੀਤ ਸਿੰਘ ਅਰੋੜਾ , ਧਰਮ ਸਿੰਘ ਰਾਣਾ , ਤਰਲੋਚਨ ਸਿੰਘ ਲੋਚੀ ,ਅਸ਼ੋਕ ਕੁਮਾਰ ਨੰਬਰਦਾਰ, ਸਾਹਿਲ ਆਨੰਦ , ਗੁਪਾਲ ਸ਼ਰਮਾ ਸਰਪੰਚ , ਸੇਠੀ ਰਾਮ ਸਰਪੰਚ, ਗੁਰਵਿੰਦਰ ਸੇਖੋ ਸਰਪੰਚ ਤੇ ਪਤਵੰਡੇ ਵੱਡੀ ਗਿਣਤੀ ਵਿਚ ਹਾਜ਼ਰ ਸਨ।