logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜਿਲ੍ਹਾ ਨਸ਼ਾ ਮੁਕਤੀ ਮੁਕਤੀ ਮੁੜ ਵਸੇਬਾ ਕੇੰਦਰ ਵਲੋਂ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਵਿਖ਼ੇ ਜਾਗਰੂਕਤਾ ਸੈਮੀਨਾਰ


ਹੁਸ਼ਿਆਰਪੁਰ, ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸ਼੍ਰੀਮਤੀ ਆਸ਼ਿਕਾਂ ਜੈਨ ਆਈ.ਏ.ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਜੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਲੋਂ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਸੰਗੀਤਾ ਨਿਸਤਾਂਦਰਾ ਅਤੇ ਡਾ. ਜਸਲੀਨ ਕੌਰ ਮੈਡੀਕਲ ਅਫ਼ਸਰ ਇੰਚਾਰਜ ਦੀ ਅਗਵਾਈ ਹੇਠ ਨਸ਼ਾ ਖ਼ੋਰੀ ਦੇ ਮਾੜੇ ਪ੍ਰਭਾਵ, ਕਾਰਨ ਅਤੇ ਇਸਦੇ ਇਲਾਜ਼ ਬਾਰੇ ਜਾਗਰੂਕਤਾਂ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਆਏ ਮਹਿਮਾਨ ਨੂੰ ਜੀ ਆਇਆ ਨੂੰ ਕਿਹਾ ਤੇ ਨੌਜਵਾਨਾਂ ਨੂੰ ਨਸ਼ਿਆ ਵਰਗੀ ਅਲਾਮਾਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਆਪਣੀ ਵਿਲੱਖਣ ਪਹਿਚਾਣ ਨਾਲ ਜਾਣੀਆਂ ਜਾਂਦਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਇੰਚ: ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਡਾ. ਜਸਲੀਨ ਕੌਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਇਸ ਮੌਕੇ ਤੇ ਡਾ. ਜਸਲੀਨ ਕੌਰ ਨੇ ਦੱਸਿਆ substance abuse ਬਾਰੇ ਦੱਸਿਆ।ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਹਨਤ ਕਰਨ ਲਈ ਨੌਜਵਾਨਾਂ ਵਿੱਚ ਉਤਸ਼ਾਹ ਵਧਾਇਆ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾਖੋਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾਂ ਫਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਪੰਜ ਆਬਾ ਦੀ ਧਰਤੀ ਪੰਜਾਬ ਜਿਸ ਦਾ ਨੌਜਵਾਨ ਇਸ ਦਲਦਲ ਵੱਲ ਵਿੱਚ ਜਾ ਰਿਹਾ ਹੈ। ਜੇਕਰ ਅਸੀਂ ਅੱਜ ਤੋਂ ਹੀ ਜਾਗਰੂਕ ਹੋਵਾਂਗੇ ਤਾਂ ਹੀ ਅਸੀਂ ਅਪਣੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਦੇ ਹਾਂ। ਉਨ੍ਹਾਂ ਨੇ ਇਸ ਸੰਬੰਧੀ ਜਨਤਕ ਕਾਉਸਲਿੰਗ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਇੱਕ ਟੈਲੀ ਮਾਨਸ ਐੱਪ ਅਤੇ ਹੈਲਪ ਲਾਈਨ 14416 ਅਤੇ 1800-89-14416 ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾਂ ਇਲਾਜ਼ ਜਿਲ੍ਹਾ ਹੈਲਪ ਲਾਈਨ 85580-01882 (ਵਰਕਿੰਗ ਦਿਨ 9ਵੱਜੇ ਤੋਂ 2 ਵੱਜੇ ਤੱਕ ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੰਦੀਪ ਕੁਮਾਰੀ ਕਾਉਸਲਰ ਨੇ ਨਸ਼ਾਖ਼ੋਰੀ ਦੇ ਮਾੜੇ ਪ੍ਰਭਾਵਾਂ, ਕਾਰਨ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸਰਕਾਰ ਵਲੋਂ ਜਿਲ੍ਹਾ ਹੁਸ਼ਿਆਰਪੁਰ ਵਿਖ਼ੇ 02 ਨਸ਼ਾ ਮੁਕਤੀ ਕੇੰਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦਸੂਹਾ ਵਿਖ਼ੇ ਮਰੀਜ਼ ਦਾ 15-21 ਦਿਨ ਡੇਟੋਕਸ਼ਿਫਿਕੇਸ਼ਨ ਕੀਤਾ ਜਾਂਦਾ ਹੈ। ਇਸ ਤੋਂ ਉਪਰੰਤ ਮਰੀਜਾਂ ਨੂੰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਮੁਹੱਲਾ ਫਤਹਿਗੜ੍ਹ, ਹੁਸ਼ਿਆਰਪੁਰ ਵਿਖ਼ੇ ਮਰੀਜਾਂ ਨੂੰ 90 ਦਿਨ ਰੱਖਿਆ ਜਾਂਦਾ ਹੈ, ਜਿੱਥੇ ਮਰੀਜਾਂ ਦੀ ਵਿਅਕਤੀਗਤ ਕਾਉਸਲਿੰਗ, ਗਰੁੱਪ ਕਾਉਸਲਿੰਗ, ਪਰਿਵਾਰਕ ਕਾਉਸਲਿੰਗ, ਦੇ ਨਾਲ ਨਾਲ ਸਰਟੀਫਿਕੇਟ ਵੋਕੇਸ਼ਨਲ ਸਕਿੱਲ ਡਿਵੈਲਪਮੈਂਟ ਕਰਵਾਏ ਜਾਂਦੇ ਹਨ। ਇਸ 16 ਓ. ਓ. ਏ. ਟੀ. ਕਲੀਨਿਕਸ ਜਿਲ੍ਹਾ ਪੱਧਰ, ਉਪਮੰਡਲ, ਸੀ. ਐੱਚ. ਸੀ. ਪੱਧਰ ਚੱਲਦੇ ਹਨ, ਜਿੱਥੇ ਮਰੀਜ਼ ਤੇ ਉਸਦੇ ਪਰਿਵਾਰ ਦੇ ਲਿਖ਼ਤੀ ਕਾਨਸੇਂਟ ਤੇ ਔਨਲਾਈਨ ਬੇਸਡ ਸ਼ੁਰੂ ਕੀਤਾ ਜਾਂਦਾ ਹੈ, ਇਹ ਇਲਾਜ਼ ਇੱਕ ਸਾਲ ਵਿੱਚ ਖਤਮ ਕੀਤਾ ਜਾਂਦਾ ਹੈ। ਇਹ ਮੈਡੀਸੀਨ ਨਾਲ ਓਵਰ ਡੋਜ਼ ਡੈਥ ਨਹੀਂ ਹੁੰਦੀ ਅਤੇ ਐੱਚ.ਸੀ.ਵੀ. ਕਾਲਾ ਪੀਲੀਆਂ, ਐੱਚ.ਆਈ.ਵੀ. ਏਡਜ਼ ਕਰਵਾਈ ਜਾਂਦੀ ਹੈ। ਇਸ ਮੌਕੇ ਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪ੍ਰਸ਼ਾਂਤ ਆਦਿਆ ਨੇ ਕਿਹਾ ਦੀਆਂ ਗਤੀਵਿਧੀਆ ਬਾਰੇ ਵਿਸ਼ਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਸਰਕਾਰ ਪਿੰਡਾਂ ਦੇ ਪਹਿਰੇਦਾਰ ਪ੍ਰੋਗਰਾਮ, ਤੇ ਜਨਤਕ ਪੱਧਰ ਤੇ ਜਾਗਰੂਕਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਪਿੰਡਾਂ ਦੇ ਪਹਿਰੇਦਾਰ ਵੀ. ਡੀ. ਸੀ. ਮੈਬਰ ਬਣਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਨਸ਼ਾਮੁਕਤ ਰਹਿਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਦ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਜਾਗਰੂਕ ਹੋਵਾਗੇ ਤਾਂ ਹੀ ਅਸੀਂ ਨਸ਼ਾ ਖ਼ੋਰੀ ਨਾਲ ਗ੍ਰਸਤ ਵਿਅਕਤੀ ਦੀ ਮਦਦ ਕਰ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਸੰਦੇਸ਼ ਹਰ ਘਰ ਹਰ ਗਲੀ ਤੱਕ ਪਹੁੰਚਾਇਆ ਜਾਵੇਂ, ਤਾਂ ਜੋ ਨਸ਼ਾ ਖ਼ੋਰੀ ਨਾਲ ਗ੍ਰਸਤ ਵਿਅਕਤੀ ਨੂੰ ਇਲਾਜ਼ ਅਧੀਨ ਲਿਆਂਦਾ ਜਾ ਸਕੇ। ਜੇਕਰ ਅਸੀਂ ਇਸ ਵੱਲ ਪਹਿਲਾਂ ਕਦਮ ਵਧਾਇਏ ਤਾਂ ਜੋ ਅਸੀਂ ਮੁੜ ਪੰਜਾਬ ਦੀ ਜਵਾਨੀ, ਯੁੱਥ, ਗੱਬਰੂਆ ਨੂੰ ਨਸ਼ਿਆ ਤੋਂ ਬਚਾਇਆ ਜਾ ਸਕਦਾ ਹੈ ਤਾਂ ਹੀ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਦਾ ਸੁਪਨਾ ਦੇਖ ਸਕਦੇ ਹਾਂ। ਇਸ ਮੌਕੇ ਤੇ ਰਾਜਿੰਦਰ ਸ਼ਰਮਾ, ਹਰਮਿੰਦਰ ਸਿੰਘ, ਮੀਨੂੰ ਸੈਣੀ ਆਦਿ ਹਾਜ਼ਿਰ ਸਨ।

0
508 views

Comment