ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਅਤੇ SOG ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ-ਵੱਖ ਏਰੀਆ ਦੀ ਕੀਤੀ ਚੈਕਿੰਗ
ਅੰਮ੍ਰਿਤਸਰ, 19 ਅਪ੍ਰੈਲ 2026 (ਅਭਿਨੰਦਨ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਗਸ਼ਤ ਕਰਕੇ ਅਤੇ ਸ਼ਹਿਰ ਦੇ ਅੰਦਰੂਨ ਤੇ ਬਾਹਰਵਾਰ ਇਲਾਕਿਆ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ਲਈ ਕੀਤੀ ਚੈਕਿੰਗ ਕੀਤੀ।
ਲੋਕਲ ਪੁਲਿਸ ਤੇ ਐਸ.ਓ.ਜੀ (ਸਪੈਸ਼ਲ ਓਪਰੇਸ਼ਨ ਗਰੁੱਪ) ਕਮਾਂਡੋਂ ਦੇ ਜਵਾਨਾ ਵੱਲੋਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਬਿਨਾਂ ਵਜ੍ਹਾਂ ਘੁੰਮ ਰਹੇ ਵਿਅਕਤੀਆਂ ਪਾਸੋਂ ਡੂਘਿਆਈ ਨਾਲ ਪੁੱਛਗਿੱਛ ਕੀਤੀ। ਇਸਤੋਂ ਇਲਾਵਾ* ਮਾਲਜ਼ ਅਤੇ ਪਾਰਕਿੰਗ ਦੀ ਚੈਕਿੰਗ ਕੀਤੀ ਗਈ।
ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਹਨਾਂ ਦੇ ਇਲਾਕਾ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨਾਲ ਸ਼ਾਂਝੀ ਕੀਤੀ ਜਾਵੇ ਤੇ ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੁਰਨ ਤੌਰ ਤੇ ਗੁਪਤ ਰੱਖਿਆ ਜਾਵੇਗ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਪਬਲਿਕ ਦੀ ਸੁਰੱਖਿਆ ਤੇ ਉਹਨਾ ਦੀ ਰਾਖੀ ਲਈ 24 ਘੰਟੇ ਤੱਤਪਰ ਹੈ।