logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਹਿਲਾ ਰਿਜ਼ਰਵੇਸ਼ਨ ਬਿਲ ‘ਤੇ ਰਾਜਨੀਤੀ ਬੰਦ ਕਰੋ:-ਕਰੁਨ ਕੌੜਾ

ਪਟਿਆਲਾ, ਅਪ੍ਰੈਲ:- ਮਹਿਲਾ ਰਿਜ਼ਰਵੇਸ਼ਨ ਬਿਲ ਦੇ “ਰੱਦ ਹੋਣ” ਬਾਰੇ ਫੈਲ ਰਹੀਆਂ ਖ਼ਬਰਾਂ ਸਿਰਫ਼ ਰਾਜਨੀਤਿਕ ਪ੍ਰਚਾਰ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਭਾਜਪਾ ਆਗੂ ਕਰੁਨ ਕੌੜਾ ਨੇ ਕਿਹਾ ਕਿ ਮਹਿਲਾਵਾਂ ਨੂੰ ਰਾਜਨੀਤਿਕ ਹੱਕ ਦੇਣ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਹਮੇਸ਼ਾ ਸਾਫ਼ ਅਤੇ ਮਜ਼ਬੂਤ ਰਿਹਾ ਹੈ, ਬੀਜੇਪੀ ਸਰਕਾਰ ਨੇ ਇਸ ਬਿਲ ਨੂੰ ਇਤਿਹਾਸਕ ਤੌਰ ‘ਤੇ ਅੱਗੇ ਵਧਾਇਆ ਹੈ ਅਤੇ ਮਹਿਲਾਵਾਂ ਨੂੰ 33% ਹਿੱਸੇਦਾਰੀ ਦੇਣ ਲਈ ਪੱਕੀ ਵਚਨਬੱਧਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਬਿਲ ਨੂੰ ਲਾਗੂ ਕਰਨ ਲਈ ਜਨਗਣਨਾ ਅਤੇ ਡਿਲਿਮਿਟੇਸ਼ਨ ਜਿਹੀਆਂ ਸੰਵਿਧਾਨਕ ਪ੍ਰਕਿਰਿਆਵਾਂ ਜ਼ਰੂਰੀ ਹਨ, ਤਾਂ ਜੋ ਹਰ ਖੇਤਰ ਵਿੱਚ ਨਿਆਂਪੂਰਕ ਤਰੀਕੇ ਨਾਲ ਰਿਜ਼ਰਵੇਸ਼ਨ ਦਿੱਤਾ ਜਾ ਸਕੇ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਾਲਾਂ ਤੱਕ ਸੱਤਾ ਵਿੱਚ ਰਹੀ, ਪਰ ਮਹਿਲਾ ਰਿਜ਼ਰਵੇਸ਼ਨ ਬਿਲ ਨੂੰ ਸਿਰਫ਼ ਵਾਅਦਿਆਂ ਤੱਕ ਹੀ ਸੀਮਿਤ ਰੱਖਿਆ। ਅੱਜ ਉਹੀ ਕਾਂਗਰਸ ਇਸ ਮਾਮਲੇ ‘ਤੇ ਰਾਜਨੀਤੀ ਕਰ ਰਹੀ ਹੈ, ਜੋ ਉਨ੍ਹਾਂ ਦੀ ਦੋਹਰੀ ਸੋਚ ਨੂੰ ਦਰਸਾਉਂਦਾ ਹੈ। ਬੀਜੇਪੀ ਨੇ “ਨਾਰੀ ਸ਼ਕਤੀ” ਨੂੰ ਸਿਰਫ਼ ਨਾਅਰੇ ਤੱਕ ਨਹੀਂ ਰੱਖਿਆ, ਸਗੋਂ ਜ਼ਮੀਨ ‘ਤੇ ਯੋਜਨਾਵਾਂ ਅਤੇ ਫੈਸਲਿਆਂ ਰਾਹੀਂ ਮਹਿਲਾਵਾਂ ਨੂੰ ਮਜ਼ਬੂਤ ਬਣਾਇਆ ਹੈ। ਇਹ ਸਰਕਾਰ ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਅਸੀਂ ਦੇਸ਼ ਦੀਆਂ ਮਹਿਲਾਵਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਬੀਜੇਪੀ ਸਰਕਾਰ ਇਸ ਬਿਲ ਨੂੰ ਲਾਗੂ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ।

0
0 views

Comment