logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਆਮ ਲੋਕ 50 ਰੁਪਏ ਵਿੱਚ ਕਰਵਾ ਸਕਦੇ ਹਨ ਖਾਧ ਪਦਾਰਥਾਂ ਦੀ ਜਾਂਚ: ਡਾ. ਅਮਰਜੀਤ ਕੌਰ

ਸੰਗਰੂਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਫੂਡ ਸੇਫਟੀ ਕਮੀਸ਼ਨਰ ਕਮਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮੀਸ਼ਨਰ ਰਾਹੁਲ ਚਾਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਵੱਲੋਂ 09 ਅਪ੍ਰੈਲ ਤੋਂ 23 ਅਪ੍ਰੈਲ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵਿਭਾਗ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਸਕੂਲਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਲੋਕਾਂ ਨੂੰ ਮਿਲਾਵਟ ਦੀ ਪਛਾਣ ਅਤੇ ਉਸ ਤੋਂ ਬਚਾਅ ਦੇ ਤਰੀਕੇ ਸਿਖਾਏ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਮੁਹਿੰਮ ਦਾ ਕੇਂਦਰ ਸਕੂਲੀ ਬੱਚੇ ਹਨ, ਜਿਨ੍ਹਾਂ ਨੂੰ ਭਵਿੱਖ ਦੇ ਜਾਗਰੂਕ ਉਪਭੋਗਤਾ ਮੰਨਦੇ ਹੋਏ ਸਿਖਲਾਈ ਦਿੱਤੀ ਜਾ ਰਹੀ ਹੈ। ਫੂਡ ਸੇਫਟੀ ਵਿਭਾਗ ਦੀ ਟੀਮ ਇਨ੍ਹਾਂ ਦਿਨੀਂ ‘ਫੂਡ ਸੇਫਟੀ ਆਨ ਵ੍ਹੀਲਜ਼’ ਵੈਨ ਦੇ ਮਾਧਿਅਮ ਰਾਹੀਂ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਰਹੀ ਹੈ। ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਸੈਂਪਲ ਵਿੱਚ ਮਿਲਾਵਟ ਜਾਂ ਮਾਪਦੰਡਾਂ ਦੀ ਅਣਦੇਖੀ ਪਾਈ ਜਾਂਦੀ ਹੈ, ਤਾਂ ਸਬੰਧਤ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਜਾਗਰੂਕਤਾ ਫੈਲਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹੀ ਬੱਚੇ ਅੱਗੇ ਚੱਲ ਕੇ ਸਮਾਜ ਵਿੱਚ ਸਹੀ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਗੇ। ਮੁਹਿੰਮ ਦੌਰਾਨ ਕੇਵਲ ਖਾਧ ਪਦਾਰਥਾਂ ਦੀ ਜਾਂਚ ਹੀ ਨਹੀਂ, ਬਲਕਿ ਸਿਹਤ ਅਤੇ ਸਵੱਛਤਾ ਦੇ ਨਿਯਮਾਂ ‘ਤੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਿਦਆਰਥੀਆਂ ਨੂੰ ਹੱਥ ਧੋਣ ਦੀ ਸਹੀ ਵਿਧੀ, ਖਾਧ ਸਮੱਗਰੀ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਅਤੇ ਸਾਫ-ਸਫਾਈ ਦੇ ਮਹੱਤਵ ਬਾਰੇ ਦੱਸਿਆ ਜਾ ਰਿਹਾ ਹੈ। ਜਾਗਰੂਕਤਾ ਦੀ ਸ਼ੁਰੂਆਤ ਬਚਪਨ ਤੋਂ ਹੀ ਹੋਣੀ ਚਾਹੀਦੀ ਹੈ, ਤਾਂ ਜੋ ਮਿਲਾਵਟ ਦੇ ਖਿਲਾਫ ਇੱਕ ਮਜ਼ਬੂਤ ਸਮਾਜਿਕ ਸੋਚ ਵਿਕਸਿਤ ਹੋ ਸਕੇ।
ਉੱਧਰ ਬਾਜ਼ਾਰਾਂ ਵਿੱਚ ਵੀ ਮਿਲਾਵਟ ‘ਤੇ ਨਜ਼ਰ ਰੱਖਣ ਲਈ ਵਿਭਾਗ ਸਰਗਰਮ ਹੈ। ਫੂਡ ਸੇਫਟੀ ਵੈਨ ਸ਼ਹਿਰ ਦੇ ਵਿਿਭੰਨ ਇਲਾਕਿਆਂ ਵਿੱਚ ਜਾ ਕੇ ਖਾਧ ਪਦਾਰਥਾਂ ਦੀ ਜਾਂਚ ਕਰ ਰਹੀ ਹੈ। ਆਮ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਕੇਵਲ 50 ਰੁਪਏ ਦੇ ਕੇ ਆਪਣੇ ਘਰ ਦੀਆਂ ਖਾਧ ਵਸਤੂਆਂ ਦੀ ਜਾਂਚ ਵੀ ਕਰਵਾ ਸਕਦੇ ਹਨ। ਵਿਭਾਗ ਦੁਆਰਾ ਲੋਕਾਂ ਨੂੰ ਘਰ ‘ਤੇ ਹੀ ਮਿਲਾਵਟ ਦੀ ਮੁਢਲੀ ਜਾਂਚ ਕਰਨ ਦੇ ਆਸਾਨ ਤਰੀਕੇ ਵੀ ਦੱਸੇ ਜਾ ਰਹੇ ਹਨ। ਉਦਾਹਰਣ ਦੇ ਤੌਰ ‘ਤੇ ਹਲਦੀ ਵਿੱਚ ਮਿਲਾਏ ਜਾਣ ਵਾਲੇ ਨਕਲੀ ਰੰਗ ਦੀ ਪਛਾਣ ਲਈ ਉਸ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾਉਣ ‘ਤੇ ਰੰਗ ਬਦਲਣਾ ਮਿਲਾਵਟ ਦਾ ਸੰਕੇਤ ਹੈ। ਇਸੇ ਤਰ੍ਹਾਂ ਲਾਲ ਮਿਰਚ ਪਾਊਡਰ ਨੂੰ ਪਾਣੀ ਵਿੱਚ ਪਾਉਣ ‘ਤੇ ਜੇਕਰ ਪਾਣੀ ਲਾਲ ਹੋ ਜਾਵੇ ਜਾਂ ਕਣ ਉੱਪਰ ਤੈਰਨ ਲੱਗ ਜਾਣ, ਤਾਂ ਉਸ ਵਿੱਚ ਮਿਲਾਵਟ ਦੀ ਸ਼ੰਕਾ ਹੁੰਦੀ ਹੈ। ਦੁੱਧ ਦੀ ਸ਼ੁੱਧਤਾ ਜਾਂਚਣ ਲਈ ਉਸ ਦੀ ਇੱਕ ਬੂੰਦ ਚਿਕਨੀ ਸਤਹ ‘ਤੇ ਗਿਰਾ ਕੇ ਦੇਖਿਆ ਜਾ ਸਕਦਾ ਹੈ, ਜੇਕਰ ਉਹ ਹੌਲੀ-ਹੌਲੀ ਵਗਦੇ ਹੋਏ ਸਫੈਦ ਲਕੀਰ ਛੱਡਦੀ ਹੈ, ਤਾਂ ਦੁੱਧ ਸ਼ੁੱਧ ਮੰਨਿਆ ਜਾਂਦਾ ਹੈ। ਪਨੀਰ ਵਿੱਚ ਸਟਾਰਚ ਦੀ ਮਿਲਾਵਟ ਜਾਂਚਣ ਲਈ ਉਸ ‘ਤੇ ਆਇਓਡੀਨ ਪਾਉਣ ‘ਤੇ ਨੀਲਾ ਰੰਗ ਆਉਣਾ ਮਿਲਾਵਟ ਦਾ ਸੰਕੇਤ ਹੈ। ਘਿਓ ਵਿੱਚ ਵਨਸਪਤੀ ਜਾਂ ਸਟਾਰਚ ਦੀ ਮਿਲਾਵਟ ਵੀ ਇਸੇ ਤਰ੍ਹਾਂ ਦੇ ਸਰਲ ਪਰੀਖਣਾਂ ਨਾਲ ਫੜੀ ਜਾ ਸਕਦੀ ਹੈ। ਸ਼ਹਿਦ, ਧਨੀਆ ਪਾਊਡਰ ਅਤੇ ਹੋਰ ਮਸਾਲਿਆਂ ਵਿੱਚ ਮਿਲਾਵਟ ਦੀ ਪਛਾਣ ਲਈ ਵੀ ਆਸਾਨ ਘਰੇਲੂ ਉਪਾਅ ਦੱਸੇ ਜਾ ਰਹੇ ਹਨ, ਤਾਂ ਜੋ ਆਮ ਲੋਕ ਖੁਦ ਸੁਚੇਤ ਰਹਿ ਸਕਣ।

0
89 views

Comment