logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਵਿਜੀਲੈਂਸ ਬਿਊਰੋ, ਪੰਜਾਬ ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦਾ ਸੀਡ ਸਰਟੀਫਿਕੇਸ਼ਨ ਅਫਸਰ ਅਮ੍ਰਿਤਪਾਲ ਸਿੰਘ ਫਸਲ ਦੀ ਇੰਸਪੈਕਸ਼ਨ ਕਰਨ ਬਦਲੇ 50,000/ ਰੁਪਏ ਰਿਸ਼ਵਤ ਹਾਸਲ ਕ


ਬਠਿੰਡਾ ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਡਾਕਟਰ ਸ੍ਰੀ ਸ਼ਰਦ ਸੱਤਿਆ ਚੌਹਾਨ, ਆਈ.ਪੀ.ਐਸ,ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ ਅਤੇ ਸ੍ਰੀ ਦਿਗਵਿਜੇ ਕਪਿਲ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਜੀ ਦੀ ਯੋਗ ਅਗਵਾਈ ਤਹਿਤ ਭ੍ਰਿਸਟਾਚਾਰ ਵਿਰੁੱਧ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵੱਲੋਂ ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦਾ ਸੀਡ ਸਰਟੀਫਿਕੇਸ਼ਨ ਅਫਸਰ ਅਮ੍ਰਿਤਪਾਲ ਸਿੰਘ ਫਸਲ ਦੀ ਇੰਸਪੈਕਸ਼ਨ ਕਰਨ ਬਦਲੇ 50,000/—ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦਾ ਸੀਡ ਸਰਟੀਫਿਕੇਸ਼ਨ ਅਫਸਰ ਅਮ੍ਰਿਤਪਾਲ ਸਿੰਘ ਨੂੰ ਰਾਕੇਸ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਵਾਰਡ ਨੰ: 10, ਮਾਨਸਾ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਮੈਂ ਸੀਡ ਪ੍ਰਡਿਉਸਰ ਦੀ ਮੈਸਰਜ ਪੰਜਾਬ ਐਗਰੀ ਸੀਡ ਫਾਰਮ ਮਾਨਸਾ ਵਿਖੇ ਚਲਾਉਦਾ ਹਾ। ਸਾਡੀ ਫਰਮ ਦਾ ਕੰਮ ਪੰਜਾਬ ਜਾ ਪੰਜਾਬ ਰਾਜ ਤੋ ਬਾਹਰ ਦੀਆ ਐਗਰੀਕਲਚਰ ਯੂਨੀਵਰਸਿਟੀਆ ਪਾਸੋ ਬ੍ਰੀਡਰ ਸੀਡ (ਪਹਿਲੀ ਕਿਸਮ ਦਾ ਬੀਜਣ ਵਾਲਾ ਬੀਜ) ਹਾਸਲ ਕਰਕੇ, ਕਿਸਾਨਾ ਨੂੰ ਬੀਜਾ ਕੇ ਉਹਨਾ ਪਾਸੋ ਬੀਜ ਦੀ ਉਨੱਤ (ਫਸਲ) ਖਰੀਦ ਕੇ, ਖਰੀਦੀ ਗਈ ਫਸਲ ਤੋ ਬੀਜ ਬਣਾਉਣਾ ਹੈ। ਸਾਡੀ ਫਰਮ ਨੇ ਵੱਖ—ਵੱਖ ਯੂਨੀਵਰਸਿਟੀਆ ਪਾਸੋ ਅਤੇ ਫਾਉਡੈਸ਼ਨ ਬੀਜਾ ਦੇ ਸੋਰਸ ਰਾਹੀ 510 ਹੈਕਟੇਅਰ ਦੇ ਕਰੀਬ (1275 ਏਕੜ ਜਮੀਨ) ਵਿੱਚ ਕਣਕ ਦੇ ਬੀਜਾ ਦੀ ਬਿਜਾਈ ਕਰਵਾਈ ਗਈ ਸੀ। ਇਸ ਫਸਲੀ ਸੀਜਨ ਸਾਲ 2025—26 ਦੀ ਇੰਸਪੈਕਸ਼ਨ ਕਰਨ ਦੀ ਜਿੰਮੇਵਾਰੀ ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ, ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦੀ ਹੈ। ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ ਸਾਡੀ ਬਿਜਾਈ ਗਈ ਫਸਲ ਦੀ ਇੰਸਪੈਕਸ਼ਨ ਸਬੰਧੀ ਕਰੀਬ 10 ਦਿਨ ਪਹਿਲਾ ਸਾਡੇ ਫਾਰਮ ਤੇ ਆਇਆ ਅਤੇ ਉਸਨੇ ਬਿਜਾਈ ਵਾਲੇ ਖੇਤ ਦਿਖਾਉਣ ਲਈ ਕਿਹਾ ਤਾ ਰਸਤੇ ਵਿੱਚ ਹੀ ਉਸਨੇ, ਮੇਰੇ ਚਾਚਾ ਜੀ ਦੇ ਬੇਟੇ ਅੰਕੁਸ ਗਰਗ ਪਾਸੋ ਪ੍ਰਤੀ ਹੈਕਟੇਅਰ 200/—ਰੂਪੈ (510*200 =102000/—ਰੂਪੈ) ਦੀ ਡਿਮਾਡ ਕੀਤੀ ਅਤੇ ਕਿਹਾ ਕਿ ਜੇ ਤੁਸੀ ਰਿਸਵਤ ਨਹੀ ਦੇਵੋਗੇ ਤਾ ਮੈ ਤੁਹਾਡੀ ਇੰਸਪੈਕਸ਼ਨ ਗਲਤ ਕਰ ਦੇਵਾਗਾ। ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ ਵੱਲੋ ਪ੍ਰਤੀ ਹੈਕਟੇਅਰ 200/—ਰੂਪੈ ਰਿਸਵਤ ਦੀ ਮੰਗ ਸਬੰਧੀ ਵੀਡਿੳ ਰਿਕਾਡਿੰਗ ਮੇਰੇ ਚਾਚਾ ਜੀ ਦੇ ਬੇਟੇ ਅੰਕੁਸ ਗਰਗ ਆਪਣੇ ਫੋਨ ਵਿੱਚ ਬਣਾ ਲਈ ਸੀ, ਜ਼ੋ 12—4—2026 ਨੂੰ ਇੰਸਪੈਕਸ਼ਨ ਕਰਨ ਆਇਆ ਹੈ ਅਤੇ ਸਾਮ ਤੱਕ ਕਰੀਬ 7 ਪੀ.ਐਮ ਤੱਕ ਇੰਸਪੈਕਸ਼ਨ ਕਰਦਾ ਰਿਹਾ ਅਤੇ ਸਾਮ ਨੂੰ ਮੇਰੇ ਨਾਲ ਗੱਲ ਕਰਕੇ ਪਹਿਲਾ 01 ਲੱਖ ਰੂਪੈ ਤੇ ਅੜਿਆ ਰਿਹਾ ਅਤੇ ਫਿਰ 50000/—ਰੂਪੈ ਵਿੱਚ ਗੱਲ ਤਹਿ ਹੋ ਗਈੇ। ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ, ਰੇਂਜ਼ ਬਠਿੰਡਾ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 12 ਮਿਤੀ 13—04—2026 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਰੁੱਧ ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ, ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦਰਜ ਕਰਕੇ ਜਾਲ ਵਿਛਾਇਆ ਅਤੇ ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ ਨੂੰ ਸ਼ਿਕਾਇਤ ਕਰਤਾ ਪਾਸੋਂ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀ 50,000/— ਰੁਪਏ ਦੀ ਰਿਸ਼ਵਤ ਹਾਸਲ ਕਰਦੇ ਨੂੰ ਗ੍ਰਿਫਤਾਰ ਕੀਤਾ ਗਿਆ।।ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ

8
1145 views

Comment