logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮ੍ਰਿਤਕ ਕੈਦੀ ਦੇ ਵਾਰਿਸ/ਰਿਸ਼ਤੇਦਾਰ ਜੇਲ੍ਹ ਵਿਭਾਗ ਨਾਲ ਕਰ ਸਕਦੇ ਹਨ ਰਾਬਤਾ ਸੁਪਰਡੈਂਟ ਕੇਂਦਰੀ ਜੇਲ੍ਹ


ਬੀਤੇ ਕੱਲ੍ਹ ਕੈਦੀ ਰਾਮ ਚੰਦਰ ਦੀ ਹੋਈ ਮੌਤ

ਧਾਰਾ 302/376 ਅਧੀਨ ਕੇਂਦਰੀ ਜੇਲ੍ਹ ਲੁਧਿਆਣਾ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਕੈਦੀ

ਲੁਧਿਆਣਾ, ਸੁਪਰਡੈਂਟ ਕੇਂਦਰੀ ਜੇਲ੍ਹ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਮਰ ਕੈਦ ਦੀ ਸਜਾ ਕੱਟ ਰਹੇ ਕੈਦੀ ਰਾਮ ਚੰਦਰ ਪੁੱਤਰ ਸ਼੍ਰੀ ਬਦਰੀ ਮੰਡਲ ਦੀ ਬੀਤੇ ਕੱਲ੍ਹ ਮੌਤ ਹੋ ਜਾਣ ਕਰਕੇ ਉਸਦੇ ਰਿਸ਼ਤੇਦਾਰ/ਜਾਣ ਪਛਾਣ ਰੱਖਣ ਵਾਲੇ ਵਿਅਕਤੀ ਜੇਲ੍ਹ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉੁਨ੍ਹਾਂ ਦੱਸਿਆ ਕਿ ਕੈਦੀ ਰਾਮ ਚੰਦਰ ਪੁੱਤਰ ਸ਼੍ਰੀ ਬਦਰੀ ਮੰਡਲ ਵਾਸੀ ਕਲਾਕੇਟ, ਥਾਣਾ ਬਿਰਾਜ਼, ਜਿਲ੍ਹਾ ਸਪਤਰੀ ਨੇਪਾਲ ਹਾਲ ਸਰਪੰਚ ਬਲਕਾਰ ਸਿੰਘ, ਵਾਸੀ ਬਹਾਦਰਕੇ, ਥਾਣਾ ਸਦਰ ਲੁਧਿਆਣਾ, ਜੋ ਕਿ ਮੁਕੱਦਮਾ ਨੰ: 263 ਮਿਤੀ 20.07.2001 ਅ:ਧ: 302/376, ਆਈ.ਪੀ.ਐਸ. ਅਧੀਨ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਦੀ ਮਿਤੀ 15.04.2026 ਨੂੰ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੰਦੀ ਦੇ ਵਾਰਿਸਾਂ ਬਾਰੇ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਇਸ ਲਈ ਕੈਦੀ ਰਾਮ ਚੰਦਰ ਪੁੱਤਰ ਸ਼੍ਰੀ ਬਦਰੀ ਮੰਡਲ ਬਾਰੇ ਜੇਕਰ ਕੋਈ ਜਾਣਕਾਰੀ ਰੱਖਦਾ ਹੈ ਜਾਂ ਉਸ ਦੀ ਮ੍ਰਿਤਕ ਦੇਹ ਕਲੇਮ ਕਰਨਾ ਚਾਹੁੰਦਾ ਹੈ ਤਾਂ ਕੰਟਰੋਲ ਰੂਮ, ਕੇਂਦਰੀ ਜੇਲ੍ਹ ਲੁਧਿਆਣਾ: 0161-2660106 ਅਤੇ ਲਾਇਨ ਅਫਸਰ, ਕੇਂਦਰੀ ਜੇਲ੍ਹ ਲੁਧਿਆਣਾ (90417-24472) ਨਾਲ ਸੰਪਰਕ ਸਕਦੇ ਹਨ।

0
740 views

Comment