logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਡਾ. ਪ੍ਰਭਲੀਨ ਕੌਰ ਇੰਟਰਨਲ ਮੈਡੀਸਨ (ਫਿਜੀਸ਼ੀਅਨ) ਸਪੈਸ਼ਲਿਸਟ ਦੀ ਪੂਰੀ ਕਹਾਣੀ

ਡਾ. ਪ੍ਰਭਲੀਨ ਕੌਰ ਦੀ ਪੂਰੀ ਕਹਾਣੀ:
ਡਾ. ਪ੍ਰਭਲੀਨ ਕੌਰ ਇੱਕ ਇੰਟਰਨਲ ਮੈਡੀਸਨ (ਫਿਜੀਸ਼ੀਅਨ) ਸਪੈਸ਼ਲਿਸਟ ਹਨ। ਉਹ ਚੰਡੀਗੜ੍ਹ ਵਿੱਚ ਰਹਿੰਦੀਆਂ ਹਨ ਅਤੇ ਜ਼ੀਰਕਪੁਰ (ਲੋਹਗੜ੍ਹ ਖੇਤਰ) ਵਿੱਚ ਆਪਣਾ ਆਪਣਾ ਕਲੀਨਿਕ ਚਲਾਉਂਦੀਆਂ ਹਨ। ਉਨ੍ਹਾਂ ਦਾ ਇੰਸਟਾਗ੍ਰਾਮ ਹੈ @yourfamilyphysician। ਘਟਨਾ ਕੀ ਹੋਈ? ਉਨ੍ਹਾਂ ਨੇ ਚੰਡੀਗੜ੍ਹ ਦੇ ਇੱਕ ਨਾਮੀ ਤੇ ਵੱਕਾਰੀ ਪ੍ਰਾਈਵੇਟ ਹਸਪਤਾਲ ਵਿੱਚ ਫਿਜੀਸ਼ੀਅਨ ਵਜੋਂ ਨੌਕਰੀ ਜੁਆਇਨ ਕੀਤੀ। ਤਨਖਾਹ ਵੀ ਚੰਗੀ ਸੀ ਅਤੇ ਉਨ੍ਹਾਂ ਨੇ ਸੋਚਿਆ ਸੀ ਕਿ ਸਵੇਰੇ ਹਸਪਤਾਲ ਵਿੱਚ ਕੰਮ ਕਰਨਗੀਆਂ ਤੇ ਸ਼ਾਮ ਨੂੰ ਆਪਣੇ ਕਲੀਨਿਕ ਵਿੱਚ OPD ਕਰਨਗੀਆਂ। ਪਹਿਲੇ ਦਿਨ ਹੀ ਉਨ੍ਹਾਂ ਨੂੰ ਸੱਚ ਪਤਾ ਲੱਗ ਗਿਆ: ਹਸਪਤਾਲ ਨੂੰ ਅਸਲ ਡਾਕਟਰ ਨਹੀਂ, ਸਿਰਫ਼ ਇੱਕ ਡਾਕਟਰ ਦਾ ਨਾਮ ਚਾਹੀਦਾ ਸੀ। ਹਸਪਤਾਲ ਦੀ ਮਾਲਕਣ ਖੁਦ ਗਾਇਨੀਕੋਲੋਜਿਸਟ (ਔਰਤਾਂ ਦੀਆਂ ਬੀਮਾਰੀਆਂ ਦੀ ਡਾਕਟਰ) ਹੈ, ਫਿਜੀਸ਼ੀਅਨ ਨਹੀਂ, ਫਿਰ ਵੀ ਉਹ ਸਾਰੇ ਮਰੀਜ਼ਾਂ ਦਾ ਫੈਸਲਾ ਆਪ ਲੈਂਦੀ ਸੀ। ਹਰ ਈਮਰਜੈਂਸੀ ਵਾਲੇ ਮਰੀਜ਼ ਨੂੰ ਬਿਨਾਂ ਲੋੜ ਦਾਖਲ ਕਰਵਾਉਣ ਅਤੇ ਜਿੰਨਾ ਚਿਰ ਹੋ ਸਕੇ ICU ਵਿੱਚ ਰੱਖਣ ਦਾ ਦਬਾਅ ਸੀ। ਇਸ ਨਾਲ ਬਿੱਲ ਵਧਦਾ ਸੀ ਅਤੇ ਹਸਪਤਾਲ ਦੀ ਕਮਾਈ ਵਧਦੀ ਸੀ। ਡਾ. ਪ੍ਰਭਲੀਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਿਆ “ਨਾਮ ਮੇਰਾ, ਗਲਤ ਕੰਮ ਉਨ੍ਹਾਂ ਦਾ”। ਉਹ ਇਸ ਗਲਤੀ ਦੀ ਜ਼ਿੰਮੇਵਾਰੀ ਆਪਣੇ ਨਾਮ ਤੇ ਨਹੀਂ ਲੈਣਾ ਚਾਹੁੰਦੀਆਂ ਸਨ, ਇਸ ਲਈ ਉਸੇ ਦਿਨ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੀ ਵੀਡੀਓ ਵਿੱਚ ਮੁੱਖ ਗੱਲਾਂ: “ਉਨ੍ਹਾਂ ਨੂੰ ਸਿਰਫ਼ ਇੱਕ ਡਾਕਟਰ ਦਾ ਨਾਮ ਚਾਹੀਦਾ ਸੀ ਤਾਂ ਜੋ ਉਹ ਆਪਣੇ ਗਲਤ ਕੰਮ ਕਰ ਸਕਣ।” “ਮੈਡੀਕਲ ਡਿਸੀਜ਼ਨ ਡਾਕਟਰਾਂ ਨੂੰ ਲੈਣਾ ਚਾਹੀਦਾ ਹੈ, ਨਾ ਕਿ ਹਸਪਤਾਲ ਮਾਲਕਾਂ ਨੂੰ।” “ਕੋਈ ਵੀ ਤਨਖਾਹ ਈਥਿਕਸ ਤੇ ਮਰੀਜ਼ਾਂ ਦੀ ਸੁਰੱਖਿਆ ਤੋਂ ਵੱਡੀ ਨਹੀਂ ਹੋ ਸਕਦੀ।”
ਉਨ੍ਹਾਂ ਨੇ ਹਸਪਤਾਲ ਦਾ ਨਾਮ ਜਾਣਬੁੱਝ ਕੇ ਨਹੀਂ ਦੱਸਿਆ, ਕਿਉਂਕਿ ਉਨ੍ਹਾਂ ਕੋਲ ਨਾ ਤਾਂ ਵੱਡੀ ਪਾਵਰ ਹੈ ਤੇ ਨਾ ਹੀ ਕੋਈ ਰਾਜਨੀਤਿਕ ਸਹਾਰਾ। ਫਿਰ ਵੀ ਉਨ੍ਹਾਂ ਕਿਹਾ “ਮੈਂ ਸੱਚ ਲਈ ਖੜ੍ਹੀ ਰਹਾਂਗੀ।”
ਲੋਕਾਂ ਅਤੇ ਸੰਸਥਾਵਾਂ ਦੀ ਪ੍ਰਤੀਕਿਰਿਆ: ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਚਰਚਾ ਛਿੜ ਗਈ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ। ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ਾਂਤੀ ਨੇ ਵੀਡੀਓ ਸਾਂਝੀ ਕਰਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਅਤੇ “ਹਸਪਤਾਲ ਮਾਫੀਆ” ਵਿਰੁੱਧ ਆਵਾਜ਼ ਉਠਾਉਣ ਵਾਲੀ ਇਸ ਧੀ ਨੂੰ ਸਲਾਮ ਕੀਤਾ। ਇਸ ਮਾਮਲੇ ਨੇ ਫਿਰ ਇੱਕ ਵਾਰ ਇਸ ਗੱਲ ਤੇ ਚਰਚਾ ਛੇੜ ਦਿੱਤੀ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਤੋਂ ਵੱਧ ਕਮਾਈ ਦਾ ਧੰਦਾ ਕਿਵੇਂ ਚੱਲ ਰਿਹਾ ਏ। ਡਾ. ਪ੍ਰਭਲੀਨ ਕੌਰ ਨੇ ਇੱਕ ਵਧੀਆ ਉਦਾਹਰਣ ਪੇਸ਼ ਕੀਤੀ ਏ ਕਿ ਈਮਾਨਦਾਰੀ ਤੇ ਈਥਿਕਸ ਤਨਖਾਹ ਤੋਂ ਵੱਡੇ ਹੁੰਦੇ ਨੇ। ਇਸ ਧੀ ਤੇ ਸੱਚ ਮੁੱਚ ਮਾਣ ਆਉਂਦਾ ਏ!
🍳*ਹਰਬੰਸ ਸਿਘ, ਸਲਾਹਕਾਰ* 🙏🏻 ਸਹੀਦ ਭਗਤ ਸਿੰਘ ਐਸੋਸੀਏਸ਼ਨ ਪੰਜਾਬ +91-8054400953,

0
0 views

Comment