logo

ਬੀਤੀ ਰਾਤ ਪਾਦਰੀ ਬੀਜੇ ਨੰਦਾ ਤੋਂ ਗਨ ਪੁਆਇੰਟ ਤੇ ਖੋਈ ਕਾਰ

ਟਾਂਡਾ ਉੜਮੁੜ।   ਬੀਤੀ  ਰਾਤ ਪਾਸਟਰ ਬੀਜੇ ਨੰਦਾ ਤੋਂ ਗਨ ਪੁਆਇੰਟ ਤੇ ਖੋਈ ਕਾਰ । ਪਾਸਟਰ ਬੀਜੇ ਨੰਦਾ ਵਾਸੀ ਬੇਰਸਭਾ ਚਰਚ ਆਫ ਗੋਡ ਟਾਂਡਾ' ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 18ਜੂਨ 2021ਸ਼ਾਮ ਨੂੰ ਉਹ ਤਲਵੰਡੀ ਡੰਡੀਆਂ ਵਿਖੇ ਬੰਦਗੀ ਕਰਨ ਗਏ ਸਨ ਜਦੋਂ ਬੰਦਗੀ ਕਰਨ ਤੋਂ ਬਾਅਦ  ਰਾਤ 10ਵਜੇ ਦੇ ਕਰੀਬ ਵਾਪਸ ਟਾਂਡਾ ਘਰ ਪਰਤਣ ਲੱਗੇ ਤਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਜ਼ਖਮੀ ਕਰ ਕੇ ਉਨ੍ਹਾਂ ਦੀ ਗੱਡੀ ਜਿਸ ਦਾ  ਨੰਬਰ PB07BS1713 ਲੇ ਕੇ ਫਰਾਰ ਹੋ ਗਏ ਉਨ੍ਹਾਂ ਨੇ ਦੱਸਿਆ ਗੱਡੀ ਵਿਚ ਮੇਰਾ ਪਰਸ ਤੇ ਜਰੂਰੀ ਦਸਤਾਵੇਜ ਅਤੇ ਮੋਬਾਈਲ ਫੋਨ ਵੀ ਸੀ । ਉਸ ਤੋਂ ਬਾਅਦ ਵਿੱਚ ਮੇਰੇ ਪਰਿਵਾਰ ਵੱਲੋਂ ਮੈਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

111
14885 views