logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰੋਟਰੀ ਕਲੱਬ ਵੱਲੋਂ ਬੱਚਿਆਂ ਨੂੰ ਸਕੂਲ ਬੈਗ ਮੁਫਤ ਵੰਡੇ ਗਏ

ਸ੍ਰੀ ਅਨੰਦਪੁਰ ਸਾਹਿਬ, ਅਪ੍ਰੈਲ ਰੋਟਰੀ ਡਿਸਟ੍ਰਿਕ 3080,ਜੋਨ ਨੰਬਰ ਸੱਤ ਦੇ ਰੋਟਰੀ ਕਲੱਬ ਸ੍ਰੀ ਆਨੰਦਪੁਰ ਸਾਹਿਬ ਵਲੋਂ ਸਕੂਲੀ ਬੱਚਿਆਂ ਦੇ ਪੜ੍ਹਾਈ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਲਾਗਲੇ ਪਿੰਡ ਗੌਰਮਿੰਟ ਪ੍ਰਾਇਮਰੀ ਸਕੂਲ ਅਗੰਮਪੁਰ ਦੇ ਸਾਰੇ ਬੱਚਿਆਂ ਨੂੰ ਰੋਟਰੀ ਕਲੱਬ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਕਿਰਨਦੀਪ ਬਬਲੂ ਰਾਣਾ ਦੀ ਅਗਵਾਈ ਹੇਠ ਸਕੂਲ ਬੈਗ ਮੁਫਤ ਵੰਡੇ ਗਏ। ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਡਾਕਟਰ ਪੀ ਜੇ ਐਸ ਕੰਗ ਨੇ ਰੋਟਰੀ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਸਬੰਧੀ ਬਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਮਿਹਨਤ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ. ਪ੍ਰਧਾਨ ਬਬਲੂ ਰਾਣਾ ਨੇ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ ਜੋ ਵਿਅਕਤੀ ਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਂਦੀ ਹੈ। ਉਹਨਾਂ ਕਿਹਾ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਇਹ ਮਨੁੱਖ ਦੇ ਚਰਿਤਰ, ਸੋਚ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਮਜਬੂਤ ਬਣਾਉਂਦੀ ਹੈ। ਬਬਲੂ ਰਾਣੇ ਨੇ ਬੱਚਿਆਂ ਨੂੰ ਦਿਲ ਲਗਾ ਕੇ ਮਿਹਨਤ ਨਾਲ ਪੜ੍ਹਨ ਤੇ ਅੱਗੇ ਵਧਣ ਦੀ ਅਪੀਲ ਕੀਤੀ। ਕਲੱਬ ਦੇ ਸੈਕਟਰੀ ਸੀਏ ਗੁਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਬੈਗ ਹੋਰ ਸਕੂਲਾਂ ਵਿੱਚ ਵੀ ਲੋੜਵੰਦ ਬੱਚਿਆਂ ਨੂੰ ਦਿੱਤੇ ਜਾਣਗੇ। ਇਸ ਮੌਕੇ ਸਕੂਲ ਹੈਡ ਟੀਚਰ ਜਸਵੀਰ ਸਿੰਘ ਨੇ ਆਏ ਰੋਟੇਰੀਅਨ ਮੈਂਬਰਾਂ ਨੂੰ ਜੀ ਆਇਆ ਆਖਿਆ ਤੇ ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਬੱਚਿਆਂ ਨੂੰ ਕੀਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸਾਡੇ ਸਕੂਲ ਦੀ ਹਮੇਸ਼ਾ ਹੀ ਲੋੜ ਵੇਲੇ ਮਦਦ ਕਰਦਾ ਹੈ ਉਹਨਾਂ ਯਾਦ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਸਾਡੇ ਸਕੂਲ ਨੂੰ ਕੰਪਿਊਟਰ ਸੈੱਟ ਵੀ ਭੇਟ ਕੀਤਾ ਸੀ ਇਸ ਮੌਕੇ ਜਸਵੀਰ ਸਿੰਘ ਜੱਸਾ, ਸੁਖਵਿੰਦਰ ਪਾਲ ਸਿੰਘ ਸੁੱਖੂ,ਦਵਿੰਦਰ ਵਰਮਾ, ਦਿਨੇਸ਼ ਨੱਡਾ, ਜਸਵੀਰ ਸਿੰਘ ਕੀਰਤਪੁਰ, ਸੁਸ਼ੀਲ ਕੁਮਾਰ ਮੈਡਮ ਮੋਨਿਕਾ ਐਰੀ ਸੁਮੇਤ ਕਲੱਬ ਮੈਂਬਰ ਅਤੇ ਸਕੂਲ ਸਟਾਫ ਹਾਜ਼ਰ ਸੀ।
ਫੋਟੋ ਰੋਟਰੀ ਕਲੱਬ ਵੱਲੋਂ ਸਕੂਲੀ ਬੱਚਿਆਂ ਨੂੰ ਬੈਗ ਵੰਡਣ ਉਪਰੰਤ ਫੋਟੋ ਸਾਂਝੀ ਕਰਦਿਆਂ

28
1088 views

Comment