logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਕੰਨਿਆ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਸ਼ਿਕਾਇਤਾਂ ਦੀ ਪੜਤਾਲ ਦੇ ਆਦੇਸ਼:


ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਪ੍ਰਿੰਸੀਪਲ ਸ ਭੁਪਿੰਦਰ ਸਿੰਘ ਵਿਰੁੱਧ ਅਨੇਕਾਂ ਸ਼ਿਕਾਇਤਾਂ

ਫਰੀਦਕੋਟ 17.04.26(ਨਾਇਬ ਰਾਜ)

ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਫਰੀਦਕੋਟ ਅਤੇ ਹੋਰਨਾਂ ਨੂੰ ਫਰੀਦਕੋਟ ਦੇ ਸਮਾਜ ਸੇਵੀ ਅਤੇ ਸੇਵਾ ਮੁਕਤ ਸਿੱਖਿਆ ਅਧਿਕਾਰੀ ਸ਼੍ਰੀ ਸੁਰੇਸ਼ ਕੁਮਾਰ ਅਰੋੜਾ ਵੱਲੋਂ ਕੀਤੀਆਂ ਗਈਆਂ ਸਨ ਜਿਨ੍ਹਾਂ ਤੇ ਕਾਰਵਾਈ ਕਰਨ ਲਈ ਪ੍ਰਸ਼ਾਸ਼ਨਿਕ ਅਤੇ ਸਿੱਖਿਆ ਅਧਿਕਾਰੀ ਟਾਲ ਮਟੋਲ ਕਰ ਰਹੇ ਸਨ। ਸ਼ਿਕਾਇਤ ਕਰਤਾ ਸ਼੍ਰੀ ਸੁਰੇਸ਼ ਅਰੋੜਾ ਨੇ ਜਾਣਾਕਰੀ ਦਿੰਦੇ ਹੋਏ ਦੱਸਿਆ ਕਿ ਇੱਥੋਂ ਤੱਕ ਕਿ ਫਰੀਦਕੋਟ ਜ਼ਿਲ੍ਹੇ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਫਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਆਪਣੇ ਦਫਤਰ ਦੇ ਪੱਤਰ ਨੰਬਰ ਅ -5/2025/9477 ਮਿਤੀ ਫਰੀਦਕੋਟ 19/12/2025 ਰਾਹੀਂ ਸ਼ਿਕਾਇਤ ਦੀ ਪੜਤਾਲ ਮਿਤੀ 24/12/25 ਨੂੰ 12-30 ਵਜੇ ਆਪਣੇ ਦਫਤਰ ਵਿਖੇ ਰੱਖ ਦਿੱਤੀ। ਪਰ ਜ਼ਿਲਾ ਸਿੱਖਿਆ ਅਫਸਰ ਦੀ ਨੀਅਤ ਸਾਫ ਨਾ ਹੋਣ ਕਰਕੇ ਦਫਤਰ ਦੇ ਪੱਤਰ ਨੰਬਰ ਅ -5/9477 ਮਿਤੀ 23/12/25 ਰਾਹੀਂ ਪੜਤਾਲ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਅਤੇ ਲਿਖਿਆ ਕਿ ਜਲਦ ਹੀ ਅਗਲੀ ਮਿਤੀ ਬਾਰੇ ਸੂਚਿਤ ਕੀਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨੀਅਤ ਸਾਫ ਨਹੀਂ ਸੀ ਕਿਉਂਕਿ ਉਹਨਾਂ ਨੇ 28 /2/2026 ਨੂੰ ਸੇਵਾ ਮੁਕਤ ਹੋ ਜਾਣਾ ਸੀ।ਸੇਵਾ ਮੁਕਤ ਹੋਣ ਤੱਕ ਉਹਨਾ ਨੇ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ।ਜਿਸ ਤੇ ਸ਼ਿਕਾਇਤ ਕਰਤਾ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਹੋਰਨਾਂ ਨੂੰ ਸ਼੍ਰੀਮਤੀ ਨੀਲਮ ਰਾਣੀ ਨੂੰ ਮੁਅੱਤਲ ਕਰਨ ਲਈ ਕਰਨ ਲਈ ਸ਼ਿਕਾਇਤ ਕਰ ਦਿੱਤੀ।ਜਿਸ ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਨੀਲਮ ਰਾਣੀ ਵਿਰੁੱਧ ਸ਼ਿਕਾਇਤ ਦੀ ਪੜਤਾਲ ਕਰਨ ਲਈ ਜ਼ਿਲਾ ਸਿੱਖਿਆ ਅਫਸਰ (ਐ. ਸਿ)ਫਰੀਦਕੋਟ ਨੂੰ ਆਦੇਸ਼ ਜਾਰੀ ਕਰ ਦਿੱਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ। 7 ਮਹੀਨਿਆਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਫਰੀਦਕੋਟ ਸ਼੍ਰੀਮਤੀ ਅੰਜਨਾ ਕੌਸ਼ਲ ਨੇ ਪ੍ਰਿੰਸੀਪਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਰੁੱਧ ਸ਼ਿਕਾਇਤਾਂ ਦੀ ਪੜਤਾਲ ਕਰਨ ਲਈ ਜ਼ਿਲ੍ਹਾ ਫ਼ਰੀਦਕੋਟ ਦੇ 3 ਪ੍ਰਿੰਸੀਪਲਾਂ ਦਾ ਪੈਨਲ ਬਣਾ ਕੇ ਦਫਤਰ ਦੇ ਪੱਤਰ ਅ -5/1264 ਮਿਤੀ 20/3/26 ਰਾਹੀਂ ਸ਼੍ਰੀ ਪੰਨਾ ਲਾਲ ਪ੍ਰਿੰਸੀਪਲ ਡਾ: ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟ ਕਪੂਰਾ,ਨੈਸ਼ਨਲ ਐਵਾਰਡੀ ਸ਼੍ਰੀ ਗੋਪਾਲ ਕ੍ਰਿਸ਼ਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਅਤੇ ਸ਼੍ਰੀਮਤੀ ਕੁਲਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ ਨੂੰ ਸ਼ਿਕਾਇਤਾਂ ਦੀ ਪੜਤਾਲ ਕਰਨ ਦੇ ਲਿਖਤੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਆਦੇਸ਼ਾਂ ਵਿੱਚ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਪੜਤਾਲ ਇੱਕ ਹਫ਼ਤੇ ਵਿੱਚ ਮੁਕੰਮਲ ਕਰਕੇ ਰਿਪੋਰਟ ਦਫਤਰ ਨੂੰ ਭੇਜੀ ਜਾਵੇ।ਪੜਤਾਲ ਨਾ ਹੋਣ ਕਰਕੇ ਸ਼ਿਕਾਇਤ ਕਰਤਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ ਦੇ ਧਿਆਨ ਵਿੱਚ ਲਿਆਂਦਾ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪੜਤਾਲੀਆ ਅਫ਼ਸਰਾਂ ਨੂੰ ਯਾਦ ਪੱਤਰ ਜਾਰੀ ਕਰਕੇ ਪੜਤਾਲ ਰਿਪੋਰਟ 20 ਅਪ੍ਰੈਲ ਤੱਕ ਮੰਗ ਲਈ ਹੈ।ਸ਼ਿਕਾਇਤ ਕਰਤਾ ਨੇ ਦੱਸਿਆ ਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਫਰੀਦਕੋਟ ਵੱਲੋ ਅਨੇਕਾਂ ਪ੍ਰਬੰਧਕੀ ਅਤੇ ਵਿੱਤੀ ਬੇ ਨਿਯਮੀਆਂ ਕੀਤੀਆਂ ਜਾ ਰਹੀਆਂ ਸਨ।ਲੜਕੀਆਂ ਪਾਸੋਂ ਚਰਿਤ੍ਰ ਸਰਟੀਫਿਕੇਟ ਦੇਣ ਬਦਲੇ 100-100 ਰੁਪਏ ਜਬਰੀ ਵਸੂਲ ਕੀਤੇ ਗਏ।ਸਕੂਲ ਵਿੱਚ 2019 ਵਿੱਚ ਬਣਾਈ ਗਈ ਸ਼ੂਟਿੰਗ ਰੇਂਜ ਤੋਂ ਲੜਕੀਆਂ ਨੂੰ ਵਾਂਝੇ ਰੱਖਿਆ ਗਿਆ।ਵੱਡੀ ਗਿਣਤੀ ਵਿੱਚ ਸਕੂਲ ਵਿੱਚੋਂ ਦਰਖਤ ਪਟਵਾ ਦਿੱਤੇ ਗਏ।ਸ਼ੂਟਿੰਗ ਰੇਂਜ ਵਿਚ ਲੱਗਾ ਏ.ਸੀ. ਆਪਣੇ ਐਸ਼ੋ ਆਰਾਮ ਲਈ ਆਪਣੇ ਦਫਤਰ ਵਿੱਚ ਲਗਵਾ ਲਿਆ।ਸਕੂਲ ਵਿੱਚੋਂ ਲੱਖਾਂ ਰੁਪਏ ਲਗਾ ਕੇ ਬਣਾਈ ਗਈ ਗਰਾਊਂਡ ਨੂੰ ਖਤਮ ਕਰ ਕੇ ਸਰਕਾਰੀ ਪੈਸੇ ਦਾ ਨੁਕਸਾਨ ਕੇ ਦਿੱਤਾ ਆਦਿ।ਸਕੂਲ ਵਿੱਚ ਅਨੇਜਾ ਏ ਸੀ ਆਪਣੀ ਸਹੂਲਤ ਲਈ ਲਗਵਾ ਲਏ ਜਦੋਂ ਕਿ ਵਿਦਿਆਰਥੀਆਂ ਲਈ ਇੱਕ ਵੀ ਏ. ਸੀ. ਨਹੀਂ ਲੱਗਿਆ ਸਰਕਾਰੀ ਖਜਾਨੇ ਤੇ ਬੋਝ ਪਾਇਆ ਗਿਆ। ਜੇਕਰ ਨਿਰਪੱਖ ਜਾਂਚ ਹੁੰਦੀ ਹੈ ਤਾਂ ਬਹੁਤ ਕੁਝ ਸਾਹਮਣੇ ਆਵੇਗਾ।

5
974 views

Comment