logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ 2.50 ਕਰੋੜ ਰੁਪਏ ਨਾਲ ਵਿਕਾਸ ਕੰਮ ਸ਼ੁਰੂ ਕਰਨ ਦਾ ਐਲਾਨ



ਫਰੀਦਕੋਟ 15 ਅਪ੍ਰੈਲ26(ਨਾਇਬ ਰਾਜ)

ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਅਖ਼ਤਿਆਰੀ ਕੋਟੇ ਵਿੱਚੋਂ 2.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਇਲਾਕੇ ਵਿੱਚ ਪਿਛਲੀ ਸਰਕਾਰ ਵੱਲੋਂ ਸੀਵਰੇਜ ਪਾ ਕੇ ਅਧੂਰੀਆਂ ਛੱਡ ਦਿੱਤੀਆਂ ਗਲੀਆਂ ਨੂੰ ਤਰਜੀਹ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਜਿੱਥੇ ਸੀਵਰੇਜ ਪਾਇਆ ਹੋਇਆ ਹੈ ਪਰ ਇੰਟਰਲਾਕ ਟਾਈਲਾਂ ਨਹੀਂ ਲੱਗੀਆਂ, ਉਨ੍ਹਾਂ ਗਲੀਆਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹ ਗਲੀਆਂ ਜਿੱਥੇ ਨਾ ਸੀਵਰੇਜ ਪਾਇਆ ਗਿਆ ਹੈ ਅਤੇ ਨਾ ਹੀ ਇੰਟਰਲਾਕ ਟਾਈਲਾਂ ਲੱਗੀਆਂ ਹਨ, ਉਨ੍ਹਾਂ ਨੂੰ ਵੀ ਤਰਜੀਹ ਦੇ ਅਧਾਰ ’ਤੇ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਗਲੀਆਂ ਦੀ ਮੁਰੰਮਤ ਦੀ ਲੋੜ ਹੈ, ਉਨ੍ਹਾਂ ਨੂੰ ਵੀ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਧਾਇਕ ਸ. ਸੇਖੋ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 1 ਗੁਰੂ ਅਰਜਨ ਦੇਵ ਐਵੀਨਿਊ, ਫਿਰੋਜਪੁਰ ਰੋਡ ਤੇ ਟੀ ਪੁਆਇੰਟ ਉਪਰ ਹਾਈਮਾਸਟ ਲਾਈਟਾਂ ਲਗਾਉਣ, ਬੀ.ਐਸ.ਐਫ ਕੈਂਪ ਵਿੱਚ ਪੈਨਸ਼ਰਨਜ ਲਈ ਸੈਂਡ ਦੀ ਉਸਾਰੀ, ਜੀਵਨ ਨਗਰ ਵਿੱਚ ਸਰਕਾਰੀ ਮਿਡਲ ਸਕੂਲ ਦੇ ਸਾਹਮਣੇ ਸੈਡ ਬਣਾਉਣ, ਘੋੜਾ ਚੌਂਕ ਅਤੇ ਸਦਰ ਥਾਨੇ, ਫਿਰੋਜਪੁਰ ਰੋਡ ਤੇ ਚੁੰਗੀ ਨੰਬਰ 5 ਕੋਲ ਆਮ ਜਨਤਾ ਲਈ ਬੱਸ ਕਿਊ ਸੈਲਟਰ ਦੀ ਉਸਾਰੀ, ਸਾਂਈ ਇਨਕਲੇਵ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ,ਗੁਰੂ ਤੇਗ ਬਹਾਦਰ ਨਗਰ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਕ, ਟੀਚਰ ਕਲੋਨੀ ਵਿੱਚ ਪ੍ਰਾਇਮਰੀ ਸਕੂਲ ਵਾਲੀ ਮੇਨ ਗਲੀ ਵਿੱਚ ਟਾਈਲਾ, ਦਸ਼ਮੇਸ਼ ਨਗਰ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾ ਅਤੇ ਧਰਮਸ਼ਾਲਾ ਦੀ ਉਸਾਰੀ, ਸ਼ਾਹਬਾਜ ਨਗਰ ਗਲੀ ਨੰਬਰ 6 ਵਿੱਚ ਇੰਟਲਾਕਿੰਗ ਟਾਈਲਾਂ, ਨਿਊ ਕੈਟ ਰੋਡ ਗਲੀ ਨੰਬਰ 5 ਵਿੱਚ ਇੰਟਰਲਾਕ ਟਾਇਲਾ, ਵਾਰਡਨ ਨੰਬਰ 20 ਘੰਟਾ ਘਰ ਵਾਲੀ ਗਲੀ ਵਿੱਚ ਪ੍ਰੀਮਿਕਟ ਕਾਰਪਿਟ ਵਾਲੀ ਸੜਕ, ਵਾਰਡ ਨੰਬਰ 23 ਬਾਜੀਗਰ ਬਸਤੀ ਵਿੱਚ ਕਮਿਊਨਿਟੀ ਹਾਲ ਦੀ ਉਸਾਰੀ ਅਤੇ ਗਲੀ ਨੰਬਰ 9 ਵਿੱਚ ਇੰਟਰਲਾਕਿੰਗ ਟਾਈਲਾਂ, ਬਾਜੀਗਰ ਬਸਤੀ ਵਿਚ ਜੈਨ ਮੰਦਰ ਵਾਲੀ ਗਲੀ ਵਿੱਚ, ਪੁਰਾਣੀ ਜੇਲ ਰੋਡ ਤੱਕ ਇੰਟਰਲਾਕਿੰਗ ਤੋਂ ਇਲਾਵਾ ਬੱਸ ਕਿਊ ਸੈਲਟਰ ਦੀ ਉਸਾਰੀ, ਦਰਬਾਰ ਗੰਜ ਰੈਸਟ ਹਾਉਸ ਵਿੱਚ ਝੂਲਿਆਂ ਅਤੇ ਓਪਨ ਜਿੰਮ ਲਗਾਉਣ, ਆਰਾ ਮਾਰਕੀਟ ਵਿੱਚ ਬਾਲਮੀਕ ਕਮਿਊਨਟੀ ਹਾਲ ਦੀ ਅਪਗਰੇਡੇਸ਼ਨ ਕਰਨ, ਦਰਬਾਰ ਗੰਜ ਰੈਸਟ ਹਾਊਸ ਵਿੱਚ ਆਮ ਜਨਤੇ ਦੇ ਬੈਠ ਲਈ ਕੰਕਰੀਟ ਬੈਂਚ, ਮੈਡੀਕਲ ਹਸਪਤਾਲ ਦੇ ਗੇਟ ਤੇ ਬੱਸ ਕਿਊ ਸੈਲਟਰ ਦੀ ਉਸਾਰੀ ਅਤੇ ਮੈਡਕਲ ਹਸਪਤਾਲ ਵਿੱਚ 2000 ਹਜ਼ਰ ਲੀਟਰ ਪੀਣ ਵਾਲੇ ਪਾਣੀ ਦਾ ਆਰ.ਓ ਪਲਾਂਟ ਲਗਾਉਣ ਆਦਿ ਕੰਮ ਕੀਤੇ ਜਾਣਗੇ। ਇਨ੍ਹਾਂ ਕੰਮਾਂ ’ਤੇ ਲਗਭਗ 241.50 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਸ. ਸੇਖੋ ਨੇ ਦੱਸਿਆ ਕਿ ਇਨ੍ਹਾਂ ਵਿਕਾਸੀ ਕੰਮਾਂ ਲਈ ਟੈਂਡਰ ਪ੍ਰਕਿਰਿਆ ਜਲਦ ਪੂਰੀ ਕੀਤੀ ਜਾ ਰਹੀ ਹੈ ਅਤੇ ਕੰਮ ਸ਼ੁਰੂ ਕਰਨ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਧੂਰੀਆਂ ਗਲੀਆਂ ਨੂੰ ਮੁਕੰਮਲ ਕਰਨ ਲਈ ਹੋਰ ਰਾਸ਼ੀ ਵੀ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ।
ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸੀ ਕੰਮ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ ਅਤੇ ਜਲਦ ਹੀ ਮੈਦਾਨੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾ ਸਕੇ।

0
132 views

Comment