logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜੂਨੀਅਰ ਬਾਕਸਿੰਗ: ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਕੀਤਾ ਪੰਜਾਬ ਦਾ ਨਾਮ ਰੋਸ਼ਨ

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਹੋਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਨੌਜਵਾਨ ਬਾਕਸਰ ਸਹਿਜਦੀਪ ਜੇਠੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਚੈਂਪੀਅਨਸ਼ਿਪ ਬੋਕਸਿੰਗ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ। ਸਪੋਰਟਸ ਸਕੂਲ ਜਲੰਧਰ ਵਿੱਚ 10ਵੀਂ ਜਮਾਤ ਦੇ ਵਿਦਿਆਰਥੀ ਸਹਿਜਦੀਪ ਨੇ ਮਣੀਪੁਰ, ਛੱਤੀਸਗੜ੍ਹ ਅਤੇ ਝਾਰਖੰਡ ਦੇ ਮਜ਼ਬੂਤ ਖਿਡਾਰੀਆਂ ਨੂੰ ਹਰਾ ਕੇ ਇਹ ਮਕਾਮ ਹਾਸਲ ਕੀਤਾ।ਚੈਂਪੀਅਨਸ਼ਿਪ ਤੋਂ ਪਹਿਲਾਂ ਸਹਿਜਦੀਪ ਦਾ ਭਾਰ ਕਰੀਬ 4 ਕਿਲੋ ਵੱਧ ਗਿਆ ਸੀ, ਪਰ ਉਸਨੇ ਸਿਰਫ ਇੱਕ ਹਫ਼ਤੇ ਵਿੱਚ ਸਖ਼ਤ ਡਾਇਟ ਅਤੇ ਰੋਜ਼ਾਨਾ 5 ਕਿਲੋਮੀਟਰ ਦੌੜ ਦੇ ਜ਼ਰੀਏ ਆਪਣਾ ਵਜ਼ਨ ਘਟਾਇਆ। ਇਸ ਦੇ ਨਾਲ ਹੀ ਉਹ ਸਵੇਰੇ 4:30 ਵਜੇ ਉੱਠ ਕੇ 3 ਘੰਟੇ ਅਤੇ ਸ਼ਾਮ ਨੂੰ 3 ਘੰਟੇ ਕਠਿਨ ਪ੍ਰੈਕਟਿਸ ਕਰਦਾ ਰਿਹਾ। ਉਹ ਇਸ ਸਮੇਂ ਇੰਟਰਨੈਸ਼ਨਲ ਕੋਚ ਹਰੀਅੰਤ ਕੁਮਾਰ ਤੋਂ ਟ੍ਰੇਨਿੰਗ ਲੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਹਿਜਦੀਪ ਨੇ ਤਰਨਤਾਰਨ ਵਿੱਚ ਹੋਈ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਸਹਿਜਦੀਪ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਬਾਕਸਿੰਗ ਦਾ ਸ਼ੌਂਕੀਨ ਸੀ, ਪਰ ਲਾਕਡਾਊਨ ਦੌਰਾਨ ਉਸਨੇ ਇਸ ਖੇਡ ਨੂੰ ਗੰਭੀਰਤਾ ਨਾਲ ਅਪਣਾਇਆ। ਆਪਣੇ ਵੱਡੇ ਭਰਾ ਸਾਹਿਲ ਜੇਠੀ ਨੂੰ ਬਾਕਸਿੰਗ ਕਰਦੇ ਵੇਖ ਕੇ ਉਸਨੇ ਪ੍ਰੇਰਣਾ ਲਈ ਅਤੇ ਅੱਜ ਨੈਸ਼ਨਲ ਪੱਧਰ ਤੱਕ ਪਹੁੰਚ ਗਿਆ ਹੈ। ਉਸਦੀ ਇਸ ਸਫਲਤਾ ਵਿੱਚ ਕੋਚ ਰਣਜੀਤ ਮਾਨ (ਕੈਨੇਡਾ), ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ, ਇੰਟਰਨੈਸ਼ਨਲ ਬਾਕਸਰ ਕੁਲਵਿੰਦਰ ਸਿੰਘ, ਕੋਚ ਜਸਵੀਰ ਜੱਸੀ, ਕੋਚ ਗੁਰਦਿੱਤਪੁਰੀ, ਕੋਚ ਦਵਿੰਦਰ ਗਰੇਵਾਲ, ਕੋਚ ਕੇਵਲ ਰਾਜਪਾਲ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ। ਸਹਿਜਦੀਪ ਦੇ ਪਿਤਾ ਸੰਦੀਪ ਜੇਠੀ ਬੈਂਕ ਵਿੱਚ ਕਰਮਚਾਰੀ ਹਨ, ਜਦਕਿ ਮਾਤਾ ਮੀਰਾ ਲਕਸ਼ਮੀ ਜੇਠੀ ਗ੍ਰਹਿਣੀ ਹਨ। ਪਰਿਵਾਰ ਦਾ ਖੇਡਾਂ ਨਾਲ ਗਹਿਰਾ ਨਾਤਾ ਹੈ, ਕਿਉਂਕਿ ਉਸਦਾ ਵੱਡਾ ਭਰਾ ਸਾਹਿਲ ਜੇਠੀ ਵੀ 4 ਵਾਰ ਨੈਸ਼ਨਲ ਪੱਧਰ ’ਤੇ ਹਿੱਸਾ ਲੈ ਚੁੱਕਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਹੋਰ ਖਿਡਾਰੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਦੀ ਰਿਦਮ ਸ਼ਰਮਾ ਨੇ 48 ਕਿਲੋ ਵਿੱਚ ਕਾਂਸੀ, ਮੋਹਾਲੀ ਦੇ ਯੁਵਰਾਜ ਨਾਹਰ ਨੇ 54 ਕਿਲੋ ਵਿੱਚ ਕਾਂਸੀ ਅਤੇ ਮਾਨਸਾ ਦੇ ਅਰਮਾਨਦੀਪ ਨੇ 63 ਕਿਲੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਵਧਾਈਆਂ ਦਿੱਤੀਆਂ।

9
805 views

Comment