logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਸਿਹਤ ਕ੍ਰਾਂਤੀ ਦੇ ਵਿਕਣ ਵੱਲ ਵਧਦੇ ਕਦਮ:- ਡਾ ਦਲੇਰ ਸਿੰਘ ਮੁਲਤਾਨੀ


ਪੰਜਾਬ ਸਰਕਾਰ ਤਾਂ ਪਹਿਲਾਂ ਹੀ ਦਿੱਲੀ ਵਾਲਿਆਂ ਦੇ ਹੱਥ ਵਿੱਚ ਵਿਕੀ ਹੋਈ ਪਰ ਹੁਣ ਆਪ ਸਰਕਾਰ ਦੀ ਸਿਹਤ ਕ੍ਹਾਂਤੀ ਵੀ ਪ੍ਰਾਈਵੇਟ ਹੱਥਾਂ ਵਿੱਚ ਵਿਕਣ ਵੱਲ ਵੱਧ ਰਹੀ । ਪਿਛਲੇ ਦਿਨੀ ਲਹਿਰਾ ਗੱਗਾ ਸੀ ਐਚ ਸੀ ਨੂੰ ਇੱਕ ਐਨ ਜੀ ਓ ਨੂੰ ਸੌਪ ਦੇਣਾ , ਦਰਸਾ ਰਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੂੰ ਚਲਾਉਣ ਤੋਂ ਹੱਥ ਖੜੇ ਹੋ ਚੁੱਕੇ। ਇਸ ਤੋਂ ਪਹਿਲਾਂ ਮੁਹਾਲੀ ਵਾਲੇ ਮੈਡੀਕਲ ਕਾਲਜ ਨੂੰ ਵੀ ਪੀਪੀ ਮਾਡਲ ਤੇ ਬਣਾਉਣ ਦੇ ਬਿਆਨ ਸਿਹਤ ਮੰਤਰੀ ਦੇ ਚੁੱਕੇ। ਪਿਛਲੇ ਕਈ ਸਾਲਾਂ ਤੋਂ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਮਾਈਨਸ ਐਨ. ਐਚ. ਐਮ. ਜ਼ੀਰੋ । ਮਤਲਬ ਜੇਕਰ ਪੰਜਾਬ ਸਰਕਾਰ ਕੋਲ ਐਨ. ਐਚ. ਐਮ. ਦੇ ਪੈਸੇ ਨਾ ਹੋਣ ਤਾਂ ਪੰਜਾਬ ਸਰਕਾਰ ਸਿਹਤ ਮਹਿਕਮੇ ਨੂੰ ਤਨਖਾਹ ਨਹੀਂ ਦੇ ਸਕਦੀ , ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣਾ ਤਾਂ ਬਹੁਤ ਦੂਰ ਦੀ ਗੱਲ। ਇਹੀ ਕਾਰਨ ਸੀ ਕਿ ਆਪ ਸਰਕਾਰ ਨੇ ਐਨ. ਐਚ. ਐਮ. ਦਾ ਬਜਟ, ਜਦੋਂ ਆਮ ਆਦਮੀ ਕਲੀਨਿਕਾਂ ਲਈ ਵਰਤਿਆ ਤਾਂ ਸੈਂਟਰ ਸਰਕਾਰ ਨੇ ਪੰਜਾਬ ਦੀ ਗਰਾਂਟ ਬੰਦ ਕਰ ਦਿੱਤੀ ਸੀ, ਕਿਉਂਕਿ ਉਸ ਸਮੇਂ ਐਨ ਐਚ. ਐਮ. ਅਧੀਨ ਆਉਂਦੀਆਂ ਸੇਵਾਵਾਂ ਸੀਮਤ ਕਰਕੇ ਆਮ ਆਦਮੀ ਕਲੀਨਿਕ ਚਲਾਏ ਸਨ । ਇਸੇ ਕਰਕੇ ਆਮ ਆਦਮੀ ਕਲੀਨਿਕ ਬਣਾਉਣ ਤੇ ਮੇਰੇ ਵੱਲੋਂ ਵੱਡਾ ਇਤਰਾਜ਼ ਲਗਾਇਆ ਗਿਆ ਸੀ। ਸੀ.ਐਚ. ਸੀ. ਲਹਿਰਾਂ ਗੱਗਾ ਨੂੰ ਐਨ ਜੀ ਓ ਨੂੰ ਦੇਣ ਦੇ ਕਾਰਨ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਪੂਰੀ ਨਹੀਂ ਕਰ ਸਕਦੇ। ਪੰਜਾਬ ਵਿੱਚ ਤਕਰੀਬਨ 150 ਦੇ ਕਰੀਬ ਸੀ ਐਚ ਸੀ ਹਨ ਤੇ ਹਰੇਕ ਸੀ ਐਚ ਸੀ ਵਿੱਚ ਚਾਰ ਮਾਹਿਰ ਡਾਕਟਰ ਜਿਸ ਵਿੱਚ ਇਕ ਮੈਡੀਕਲ ਸਪੈਸ਼ਲਿਸਟ, ਇੱਕ ਸਰਜੀਕਲ ਸਪੈਸ਼ਲਿਸਟ, ਇੱਕ ਗਾਈਨੀ ਸਪੈਸ਼ਲਿਸਟ ਅਤੇ ਇੱਕ ਬੱਚਿਆਂ ਦੇ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਹਨ ਜੋ ਤਕਰੀਬਨ ਸਾਰੇ ਪੰਜਾਬ ਵਿੱਚ ਸ਼ੁਰੂ ਤੋਂ ਹੀ ਖਾਲੀ ਹਨ ਅਤੇ ਜਨਰਲ ਮੈਡੀਕਲ ਅਫਸਰਾਂ ਨਾਲ ਸਿਰਫ਼ ਦਿਨ ਦੇ ਸਮੇਂ ਸੀ ਐਚ ਸੀ ਚਲਦੀਆਂ ਆ ਰਹੀਆਂ।
ਪੰਜਾਬ ਵਿੱਚ ਚੌਵੀ ਘੰਟੇ ਚੱਲਣ ਵਾਲੀ ਸੀ. ਐਚ. ਸੀ. ਸ਼ਾਇਦ ਇੱਕ ਦੋ ਹੋ ਸਕਦੀ ਬਾਕੀ ਸਿਰਫ ੳ ਪੀਡੀ ਸਮੇਂ ਚਲਦੀਆਂ ਉਹ ਵੀ ਬਹੁਤੀਆਂ ਜਨਰਲ ਮੈਡੀਕਲ ਅਫ਼ਸਰਾਂ ਨਾਲ।
ਹੁਣ ਤੱਕ 881 ਆਮ ਆਦਮੀ ਕਲੀਨਿਕ ਬਣਾਏ ਦੱਸੇ ਜਾਂਦੇ ਜਿਸ ਵਿੱਚ 881 ਡਾਕਟਰ ਅਤੇ 2500 ਦੇ ਕਰੀਬ ਹੋਰ ਸਟਾਫ ਹੈ । ਜੇਕਰ ਇਹੀ ਡਾਕਟਰ ਅਤੇ ਸਟਾਫ ਪੱਕੇ ਤੌਰ ਤੇ 150 ਸੀ ਐਸ ਸੀ ਵਿੱਚ ਭਰਤੀ ਕੀਤੇ ਹੁੰਦੇ ਤਾਂ ਅੱਜ ਸਰਕਾਰ ਡਾਕਟਰਾਂ ਤੇ ਸਟਾਫ ਦੀ ਘਾਟ ਨਹੀਂ ਕਹਿ ਸਕਦੀ ਸੀ । ਦੂਸਰਾ ਸੀ ਐਚ ਸੀ ਵਿਚ ਡਾਕਟਰ ਤੇ ਸਟਾਫ ਪੂਰਾ ਹੋਣ ਨਾਲ ਚੌਵੀ ਘੰਟੇ ਐਮਰਜੈਸੀ ਵੀ ਚੱਲ ਸਕਦੀ ਸੀ ਤੇ ਪ੍ਰਾਈਵੇਟ ਨੂੰ ਵੇਚਣਾ ਵੀ ਨਹੀਂ ਪੈਂਣਾ ਸੀ । ਇੱਕ ਗੱਲ ਹੋਰ ਯਾਦ ਰੱਖਿਓ ਕਿ ਬਹੁਤ ਸਾਰੇ ਥਾਵਾਂ ਤੇ ਡਿਸਪੈਂਸਰੀਆਂ,ਸਬ ਸੈਂਟਰਾਂ ਵਿੱਚ ਦੋ ਡਾਕਟਰ ਬਠਾਏ ਹੋਏ ਇੱਕ ਪੱਕਾ ਅਤੇ ਇੱਕ ਆਮ ਆਦਮੀ ਕਲੀਨਿਕ ਵਾਲਾ ਪਰ ਸੀ ਐਸ ਸੀ ਪੋਸਟਾਂ ਖਾਲੀ ਰੱਖੀਆਂ। ਇਸ ਨੁੰ ਮੂਰਖਤਾ ਨਹੀਂ ਕਹਿੰਦੇ ਤੇ ਹੋਰ ਕੀ ਕਹਿੰਦੇ, ਇੱਕ ਹੋਰ ਵੱਡੀ ਗੱਲ ਕਿ ਸੀ ਐਸ ਸੀ ਵਿੱਚ ਬਹੁਤ ਵੱਡਾ ਇੰਨਫਰਾਸਟਰੈਕਚਰ ਅਤੇ ਕਈ ਤਰ੍ਹਾਂ ਦੇ ਇਲਾਜ ਲਈ ਸਿਹਤ ਯੰਤਰ ਰੱਖੇ ਹੋਏ ਜਿਹਨਾਂ ਵਿੱਚ ਹੁਣ ਚੂਹੇ ਮੌਜਾਂ ਮਾਰਦੇ । ਸੀ. ਐਚ. ਸੀ. ਪੇਂਡੂ ਖੇਤਰ ਵਿੱਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇਣ ਦਾ ਉਪਰਾਲਾ ਪਿਛਲੇ ਤਕਰੀਬਨ ਵੀਹ ਪੰਜੀ ਸਾਲਾਂ ਤੋਂ ਚੱਲਿਆ ਪਰ ਸਰਕਾਰਾਂ ਨੇ ਇਸ ਨੂੰ ਕਾਗਜ਼ਾਂ ਤੱਕ ਸੀਮਤ ਰੱਖਿਆ। ਆਪ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ , ਦੱਸ ਲੱਖ ਵਾਲੀ ਨਾ ਪੂਰਾ ਹੋਣ ਵਾਲੀ ਬੀਮਾ ਯੋਜਨਾ ਅਤੇ ਹੁਣ ਸੀ ਐਚ ਸੀ, ਮੈਡੀਕਲ ਕਾਲਜ ਨੂੰ ਐਨ ਜੀ ਓ ਵਾਲਾ ਤਰਜਬਾ ਤੇ ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਲੈਬਾਂ, ਡਾਰਿਗਨਾਸਟਿਕਸ ਆਦਿ ਦਰਸਾ ਰਹੀਆਂ ਕਿ ਸਰਕਾਰ ਸਿਹਤ ਦੀ ਸਮਾਜਿਕ ਜਿੰਮੇਵਾਰੀ ਤੋਂ ਭੱਜਣ ਦੀ ਵੱਡੀ ਸਕੀਮ ਬਣਾਈ ਬੈਠੀ ਤੇ ਲੋਕਾਂ ਦੀ ਸਿਹਤ ਅਤੇ ਵਿੱਤੀ ਸਥਿਤੀ ਨੂੰ ਵੱਡੇ ਖਤਰੇ ਵਿੱਚ ਪਾਉਣ ਵੱਲ ਵੱਧ ਰਹੀ, ਇਹ ਖ਼ਦਸ਼ਾ ਪਹਿਲਾਂ ਵੀ ਬਹੁਤ ਵਾਰ ਮੀਡੀਆ ਵਿੱਚ ਦੱਸਿਆ ਗਿਆ ਕਿ ਸਰਕਾਰ ਵੋਟਾਂ ਦੇ ਲਾਲਚ ਵਿੱਚ ਮੁਫਤਖੋਰੀ ਨੂੰ ਪ੍ਰਾਥਮਿਕਤਾ ਦੇ ਕੇ ਪੰਜਾਬ ਦਾ ਮੁਢਲਾ ਢਾਂਚਾ ਖਰਾਬ ਕਰ ਰਹੀ ਜੋ ਦੁਬਾਰਾ ਪੱਟੜੀ ਤੇ ਨਹੀਂ ਚੜ੍ਹਣਾ ।

9
4665 views

Comment