ਸੰਤੁਲਨ ਵਿਗੜਨ ਤੇ ਕੰਬਾਈਨ ਨੇ ਸੜਕ ਕਿਨਾਰੇ ਕਈ ਲੋਕਾਂ ਨੂੰ ਦਰੜਿਆ, 2 ਦੀ ਮੌ/ਤ 1 ਜਖ/ਮੀ ਰਜਿੰਦਰ ਕੁਮਾਰ ਦੀ ਮੌਕੇ ਤੇ ਮੌ/ਤ,19 ਸਾਲਾ ਰਜਨੀ ਨੇ ਰਜਿੰਦਰਾ ਹਸਪਤਾਲ ਜਾ ਕੇ ਤੋ/ੜਿਆ ਦਮ
ਪਾਤੜਾਂ 12 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ) ਅੱਜ ਪਾਤੜਾਂ ਦੇ ਸੰਗਰੂਰ ਰੋਡ ਕੈਂਚੀਆਂ ਵਿੱਚ ਉਸ ਮੌਕੇ ਹਫੜਾ ਤਪੜੀ ਮੱਚ ਗਈ ਜਦੋਂ ਇੱਕ ਕੰਬਾਈਨ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਫਲ ਫਰੂਟ ਵਾਲੀਆਂ ਰੇੜੀਆਂ ਤੇ ਜਾ ਚੜੀ ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਮੌ/ਤ ਹੋ ਗਈ ਜਦੋਂ ਕਿ ਇੱਕ 19 ਸਾਲਾਂ ਲੜਕੀ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਤੜਾਂ ਦੇ ਸੰਗਰੂਰ ਰੋਡ ਕੈਂਚੀਆਂ ਵਿੱਚ ਖਨੌਰੀ ਤੋਂ ਸੰਗਰੂਰ ਵੱਲ ਨੂੰ ਜਾ ਰਹੀ ਕੰਬਾਈਨ ਦਾ ਪ੍ਰੈਸ਼ਰ ਪਾਈਪ ਫਟਣ 'ਤੇ ਸਟੇਰਿੰਗ ਜਾਮ ਹੋਣ ਕਾਰਨ ਕੰਬਾਈਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਫਲ ਫਰੂਟਾਂ ਵਾਲੇ ਛੋਟੇ ਹਾਥੀ ਅਤੇ ਹੋਰ ਰੇੜੀਆਂ ਵਿੱਚ ਜਾ ਵੱਜੀ ਜਿਸ ਨਾਲ ਛੋਟੇ ਹਾਥੀ ਤੇ ਫਲ ਵੇਚਣ ਵਾਲੇ ਰਜਿੰਦਰ ਕੁਮਾਰ (52) ਪੁੱਤਰ ਨਰੋਤਮ ਰਾਮ ਵਾਸੀ ਨੇੜੇ ਬਿਜਲੀ ਗਰਿੱਡ ਪਾਤੜਾਂ ਦੀ ਮੌਕੇ ਤੇ ਮੌ/ਤ ਹੋ ਗਈ ਅਤੇ ਇੱਕ ਰੇਹੜੀ ਵਾਲਾ ਵਿਅਕਤੀ ਜਖਮੀ ਹੋ ਗਿਆ ਤੇ ਉਸ ਦੇ ਨਾਲ ਹੀ ਉੱਥੇ ਖੜੀ ਰਜਨੀ (19) ਪੁੱਤਰੀ ਭੋਲਾ ਸਿੰਘ ਵਾਸੀ ਪਿੰਡ ਰਾਏਧਰਾਣਾ ਜ਼ਿਲ੍ਹਾ ਸੰਗਰੂਰ ਕੰਬਾਈਨ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਐਸ ਐਸ.ਐਫ ਦੀ ਟੀਮ ਵੱਲੋਂ ਮੌਕੇ ਤੇ ਪਾਤੜਾਂ ਦੇ ਭਗਵਾਨ ਹੈਲਥ ਕੇਅਰ ਵਿਖੇ ਪਹੁੰਚਾਇਆ ਜਿੱਥੋਂ ਉਹਨਾਂ ਨੂੰ ਸਮਾਣਾ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ ਅਤੇ ਸਮਾਣਾ ਤੋਂ ਰੈਫਰ ਕਰਨ ਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾ ਕੇ ਉਕਤ ਲੜਕੀ ਨੇ ਜਖਮਾਂ ਦੀ ਤਾਬ ਨਾਂ ਝੱਲਦਿਆਂ ਦ/ਮ ਤੋੜ ਦਿੱਤਾ।