logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਵੱਲੋਂ ਅੱਖਾਂ ਦੇ ਮਰੀਜਾਂ ਲਈ ਦਵਾਈਆਂ ਦਾਨ:ਪ੍ਰਿੰ:ਸੁਰੇਸ਼ ਅਰੋੜਾ:

:

ਫਰੀਦਕੋਟ 12.04.26(ਨਾਇਬ ਰਾਜ)

ਕ੍ਰਿਸ਼ਨਾ ਵੰਤੀ ਸੋਸਾਇਟੀ (ਰਜਿ:)ਫਰੀਦਕੋਟ ਜੋ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਹੋ ਕੇ ਸੇਵਾ ਕਰਦੀ ਹੈ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦੇ ਅੱਖਾਂ ਦੇ ਮਰੀਜਾਂ ਲਈ ਅਪਰੇਸ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ। ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਅੱਖਾਂ ਦੇ ਮਰੀਜਾਂ ਨੂੰ ਅਪਰੇਸ਼ਨ ਲਈ ਦਵਾਈਆਂ ਦੀ ਜਰੂਰਤ ਸੀ।ਜਿਹੜੀ ਸੋਸਾਇਟੀ ਵੱਲੋਂ ਕੁਝ ਪੂਰੀ ਕਰ ਦਿੱਤੀ।ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਇਹ ਲੋੜੀਂਦੀਆਂ ਦਵਾਈਆਂ ਸਿਵਲ ਹਸਪਤਾਲ ਫਰੀਦਕੋਟ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਪਰਮਿੰਦਰ ਕੌਰ ਦੇ ਸਪੁਰਦ ਕਰ ਦਿੱਤੀਆਂ।ਡਾਕਟਰ ਪਰਮਿੰਦਰ ਕੌਰ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਅਤੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ:ਸੁਰੇਸ਼ ਅਰੋੜਾ ਨੇ ਕਿਹਾ ਕਿ ਸਾਡੀ ਸੋਸਾਇਟੀ ਅਕਸਰ ਹੀ ਸਿਵਲ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਉਂਦੀ ਰਹਿੰਦੀ ਹੈ ਖਾਸ ਕਰਕੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਸਿਹਤ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਲਗਾਏ ਜਾਂਦੇ।ਇਸ ਕਰਕੇ ਸਾਡੀ ਸੋਸਾਇਟੀ ਸਿਵਲ ਹਸਪਤਾਲ ਨੂੰ ਹਰ ਸੰਭਵ ਸਹਿਯੋਗ ਕਰਦੀ ਰਹਿੰਦੀ ਹੈ। ਇਸ ਮੌਕੇ ਤੇ ਗੁਰਲੀਨ ਕੌਰ,ਡਾ: ਮੀਨਾਕਸ਼ੀ ਅਤੇ ਸੋਸਾਇਟੀ ਦੇ ਮੀਤ ਪ੍ਰਧਾਨ ਸ ਜਸਵਿੰਦਰ ਸਿੰਘ ਕੈਂਥ ਵੀ ਹਾਜਰ ਸਨ।
ਫੋਟੋ: ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਸਿਵਲ ਹਸਪਤਾਲ ਫਰੀਦਕੋਟ ਵਿਖੇ ਅੱਖਾਂ ਦੇ ਡਾਕਟਰ ,ਡਾ: ਪਰਮਿੰਦਰ ਕੌਰ ਨੂੰ ਦਵਾਈਆਂ ਦਿੰਦੇ ਹੋਏ ਨਾਲ ਜਸਵਿੰਦਰ ਸਿੰਘ ਕੈਂਥ,ਗੁਰਲੀਨ ਕੌਰ ਅਤੇ ਡਾ: ਮੀਨਾਕਸ਼ੀ.

0
24 views

Comment