logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨੈਸ਼ਨਲ ਯੂਥ ਕਲੱਬ ਅਤੇ ਸੁਰ ਆਂਗਨ ਦਾ ਪ੍ਰੋਗਰਾਮ "ਜਸ਼ਨ- ਏ -ਵਿਸਾਖੀ" ਯਾਦਗਰੀ ਹੋ ਨਿਬੜਿਆ:ਨੈਸ਼ਨਲ ਯੂਥ ਕਲੱਬ (ਰਜਿ) ਫਰੀਦਕੋਟ



ਫਰੀਦਕੋਟ 12.04.26(ਨਾਇਬ ਰਾਜ)

ਅਤੇ ਸੁਰ ਆਂਗਨ ਪੰਜਾਬ ਵੱਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਪ੍ਰੋਗਰਾਮ ਜਸ਼ਨ - ਏ - ਵਿਸਾਖੀ ਕਲੱਬ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਦੀ ਯੋਗ ਅਗਵਾਈ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਡਾ:ਰਾਜੇਸ਼ ਮੋਹਨ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਕਲੱਬ ਦੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।ਸਮਾਗਮ ਦੇ ਮੁੱਖ ਮਹਿਮਾਨ ਸ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਸਨ ਜਦ ਕਿ ਪ੍ਰਧਾਨਗੀ ਸੀਨੀਅਰ ਐਡਵੋਕੇਟ ਸ਼੍ਰੀ ਰਾਜ ਕੁਮਾਰ ਗੁਪਤਾ ਨੇ ਕੀਤੀ ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਪਿਯੂਸ਼ ਬਾਂਸਲ ਸਮਾਜ ਸੇਵੀ ਨੇ ਰੀਬਨ ਕੱਟ ਕੇ ਕੀਤਾ।ਵਿਸ਼ੇਸ਼ ਮਹਿਮਾਨਾ ਵਿੱਚ ਸ ਕਰਮਿੰਦਰ ਦੇ ਬਿੱਟੂ ਗਿੱਲ,ਐਡਵੋਕੇਟ ਨਾਇਬ ਸਿੰਘ ਸੰਘਾ,ਗੁਰਮੀਤ ਸਿੰਘ ਜਟਾਨਾ ਮੋਗਾ,ਵਿਸ਼ਾਲ ਬਾਂਸਲ ਅਤੇ ਵਿਜੇ ਕੁਮਾਰ ਛਾਬੜਾ ਸ਼ਾਮਿਲ ਸਨ। ਸੱਭ ਤੋਂ ਪਹਿਲਾਂ ਡਾ: ਰਾਜੇਸ਼ ਮੋਹਨ ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਗਿਆ। ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਕਲੱਬ ਵੱਲੋ ਚਲਾਏ ਜਾ ਰਹੇ ਮ੍ਰਿਤਕ ਦੇਹ ਸੰਭਾਲ ਕੇਂਦਰ ਲਈ ਸੋਲਰ ਸਿਸਟਮ ਦੀ ਸਖ਼ਤ ਜਰੂਰਤ ਹੈ ਜਿਸ ਤੇ ਸ ਗੁਰਤੇਜ ਸਿੰਘ ਖੋਸਾ ਨੇ ਸੋਲਰ ਸਿਸਟਮ ਲਈ ਗਰਾਂਟ ਦੇਣ ਦਾ ਐਲਾਨ ਕੀਤਾ ਤੇ ਕਲੱਬ ਮੈਂਬਰਾਂ ਨੇ ਸ ਗੁਰਤੇਜ ਸਿੰਘ ਖੋਸਾ ਦਾ ਧੰਨਵਾਦ ਕੀਤਾ। ਸ ਗੁਰਤੇਜ ਸਿੰਘ ਖੋਸਾ ਨੇ ਕਲੱਬ ਦੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਾਨੂੰ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ। ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸ ਜਸਬੀਰ ਸਿੰਘ ਜੱਸੀ ਜ਼ਿਲਾ ਗਈਡੇਸ ਕੌਂਸਲਰ ਨੇ ਵਿਸਾਖੀ ਦੇ ਦਿਹਾੜੇ ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਰਾਜ ਕੁਮਾਰ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਨੇ ਸਾਨੂੰ ਆਪਸੀ ਭਾਈ ਚਾਰਾ ਬਣਾਈ ਰੱਖਣ ਲਈ ਇਸ ਤਰਾਂ ਦੇ ਸਮਾਗਮ ਬਹੁਤ ਜਿਆਦਾ ਸਹਾਈ ਹੁੰਦੇ ਹਨ।ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਵਿੱਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ ਗੀਤ ਪੇਸ਼ ਕੀਤੇ ਕਵਿਤਾਵਾਂ ਪੇਸ਼ ਕੀਤੀਆਂ,ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਤੋਂ ਹੋ ਰਹੇ ਮੋਹ ਭੰਗ ਤੇ ਅਧਾਰਿਤ ਸਕਿਟ ਪੇਸ਼ ਕਰਕੇ ਢਿੱਡੀ ਪੀੜਾਂ ਪਾ ਦਿੱਤੀਆਂ। ਵਿਦਿਆਰਥੀਆਂ ਨੇ ਭੰਡਾਂ ਦੀ ਆਈਟਮ ਪੇਸ਼ ਕੀਤੀ।ਕਾਲਜ ਦੇ ਪੁਰਾਣੀ ਵਿਦਿਆਰਥੀ ਸ ਵਿਸ਼ਵਜੀਤ ਸਿੰਘ ਡੇਜ਼ੀ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਨਰ ਸਿੰਘ ਨੇ ਵੀ ਗੀਤ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ।ਸੁਰ ਆਂਗਨ ਪੰਜਾਬ ਗਰੁੱਪ ਦੇ ਕਲਾਕਾਰਾਂ ਗਗਨ ਨੇ ਗੀਤ ਮੋਰਾ,ਮਾਧਵ ਅਰੋੜਾ ਅਤੇ ਲਖਵਿਰਨੇ ਸੂਫ਼ੀਆਨਾ ਗੀਤ ਪੇਸ਼ ਕੀਤੇ,ਹਰਸ਼ ਚਰਨ ਨੇ ਗੀਤ ਮਾਏ ਨੀਂ ਮੇਰੀ ਸੋਚ ਨੂੰ ਲੱਗਿਆ ਰੋਗ , ਸੰਦੀਪ ਸਿੰਘ ਸੰਗੀਤ ਅਧਿਆਪਕ ਆਗਿਆ ਪਾਲ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ,ਕਰਨ ਨੇ ਮਾਹੀਆ,ਗਗਨ ਕੌਰ ਨੇ ਇੱਕ ਮੇਰੀ ਅੱਖ ਕਾਸ਼ਨੀ ਅਤੇ ਮਿਰਜ਼ਾ ਪੇਸ਼ ਕਰਕੇ ਬਹੁਤ ਵਾਹ ਵਾਹ ਖੱਟੀ ਤੇ ਇਸ ਗਰੁੱਪ ਨੇ ਗੁਲਦਸਤਾ ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੀਆਂ ਮੁਟਿਆਰਾਂ ਨੇ ਗਿੱਧਾ ਪੇਸ਼ ਕੀਤਾ ਅਤੇ ਪ੍ਰੋਗਰਾਮ ਸਿੱਖਰਾਂ ਤੇ ਪਹੁੰਚ ਗਿਆ ਅਤੇ ਕਾਲਜ ਦੇ ਸਮੂਹ ਵਿਦਿਆਰਥੀਆਂ,ਅਧਿਆਪਕਾਂ ਅਤੇ ਕਲੱਬ ਮੈਂਬਰਾਂ ਨੇ ਸਮੁੱਚੇ ਰੂਪ ਵਿੱਚ ਭੰਗੜੇ ਪਾਏ।ਨੈਸ਼ਨਲ ਯੂਥ ਕਲੱਬ ਵੱਲੋਂ ਮੁੱਖ ਮਹਿਮਾਨ,ਵਿਸ਼ੇਸ਼ ਮਹਿਮਾਨ ,ਸਹਿਯੋਗੀ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ। ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਲੁਨ ਦੇ ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਬਾਂਸਲ,ਮੀਤ ਪ੍ਰਧਾਨ ਰਾਕੇਸ਼ ਮਿੱਤਲ, ਸੁਖਵਿੰਦਰ ਸਿੰਘ ਜੌਹਰ,ਗੁਰਪ੍ਰੀਤ ਸਿੰਘ ਰਾਜਾ, ਪੀ ਆਰ ਓ ਰਾਜਿੰਦਰ ਦਾਸ ਰਿੰਕੂ,ਦਫਤਰ ਇੰਚਾਰਜ ਸੁਰਿੰਦਰ ਕੁਮਾਰ,ਕਲ7ਬ ਦੇ ਸਲਾਹਕਾਰ ਅਸ਼ੋਕ ਸੱਚਰ,ਦਵਿੰਦਰ ਸਿੰਘ, ਪ੍ਰਿਤ ਪਾਲ ਸਿੰਘ ਕੋਹਲੀ, ਰਾਜੇਸ਼ ਕੁਮਾਰ ਸੁਖੀਜਾ,ਡਾਕਟਰ ਪਰਮਿੰਦਰ ਸਿੰਘ,ਸ਼੍ਰੀਮਤੀ ਕਮਲ ਸੱਚਰ,ਸ਼੍ਰੀਮਤੀ ਮੰਜੂ ਸੁਖੀਜਾ,ਸ਼੍ਰੀਮਤੀ ਕਿਰਨ ਸੁਖੀਜਾ, ਸ਼੍ਰੀਮਤੀ ਮੰਜੂ ਬਾਲਾ,ਪਰਮਜੀਤ ਕੌਰ, ਪ੍ਰੌ ਜਸਬੀਰ ਕੌਰ, ਪ੍ਰੋ ਬੀਰ ਇੰਦਰ ਸਿੰਘ, ਪ੍ਰੋ ਰਣਜੀਤ ਸਿੰਘ ਬਾਜਵਾ,ਰੁਪਿੰਦਰ ਕੌਰ,ਸਾਬਕਾ ਜ਼ਿਲਾ ਸਿੱਖਿਆ ਅਫਸਰ ਫਰੀਦਕੋਟ ਸ ਧਰਮਵੀਰ ਸਿੰਘ, ਸ ਨਰਿੰਦਰ ਸਿੰਘ ਗਿੱਲ,ਪਰਵੀਨ ਕਾਲ਼ਾ,ਪ੍ਰੇਮ ਖਰਬੰਦਾ, ਹੈੱਡ ਮਾਸਟਰ ਸ ਜਸਵਿੰਦਰ ਸਿੰਘ ਕੈਂਥ,ਗੁਰੀ ਦਰ ਸਿੰਘ ,ਸਿਕੰਦਰ ਸਿੰਘ,ਨਰਿੰਦਰ ਸਿੰਘ ਗਿੱਲ,ਗੁਰਜੀਤ ਸਿੰਘ ਢਿੱਲੋਂ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਸਨ।।ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਸੰਗੀਤ ਅਧਿਆਪਕ ਹਰਪ੍ਰੀਤ ਕੌਰ ਨੇ ਬਾ ਖ਼ੂਬੀ ਨਿਭਾਈ ਪ੍ਰੋਗਰਾਮ ਯਾਦ ਗਰੀ ਹੋ ਨਿਬੜਿਆ।

0
666 views

Comment