ਭਾਜਪਾ ਪੰਜਾਬ ਵੱਲੋਂ ਐਨਆਰਆਈ ਮੀਟ ਕੀਤੀ ਗਈ
ਜਲੰਧਰ ਵਿਖੇ ਭਾਜਪਾ ਪੰਜਾਬ ਵੱਲੋਂ ਐਨਆਰਆਈ ਮੀਟ ਕੀਤੀ ਗਈ। ਇਸ ਵਿੱਚ ਸ੍ਰੀ ਕਮਲਜੀਤ ਸਿੰਘ ਹੇਅਰ ਜੀ, ਅਲਬਰਟਾ ਕੈਨੇਡਾ ਤੋ ਸਾਬਕਾ ਐਮਐਲਏ ਸ੍ਰੀ ਪੀਟਰ ਸੰਧੂ ਜੀ, ਸ੍ਰੀ ਦੇਵ ਸਿੰਘ ਥਿੰਦ ਜੀ ਅਤੇ ਭਾਜਪਾ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ, ਪ੍ਰਦੇਸ਼ ਕੋਰ ਕਮੇਟੀ ਦੇ ਮੈਂਬਰ ਸ੍ਰੀ ਅਵਿਨਾਸ਼ ਚੰਦਰ, ਸਟੇਟ ਜਨਰਲ ਸੈਕਰੇਟਰੀ ਸ੍ਰੀ ਰਾਕੇਸ਼ ਰਾਠੌਰ ਅਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਹਿਤ ਭਾਰੀ ਗਿਣਤੀ ਵਿੱਚ ਐਨਆਰਆਈ ਸ਼ਾਮਿਲ ਸਨ। ਉਹਨਾਂ ਨੂੰ ਪੰਜਾਬ ਵਿੱਚ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਤੋਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਲਈ ਸਹਿਯੋਗ ਮੰਗਿਆ l ਸਰਕਾਰ ਬਣਨ ਤੇ ਹਰੇਕ ਮਸਲੇ ਦਾ ਹੱਲ ਹੋਵੇਗਾ। ਐਨਆਰਆਈ ਭੈਣਾਂ ਭਰਾਵਾਂ ਨੇ ਪੰਜਾਬ ਦੇ ਉਜੱਵਲ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਦਿੱਤਾ।