ਟੈਟ ਦਾ ਮੁੱਦਾ ਲੋਕ ਸਭਾ ਵਿੱਚ ਚੁੱਕਣਗੇ ਡਾਕਟਰ ਧਰਮਵੀਰ ਗਾਂਧੀ
ਸਮਾਣਾ ( ਦੀਵਾਨ ਥਰੇਜਾ)ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਪਟਿਆਲਾ ਤੇ ਸੰਗਰੂਰ ਵੱਲੋਂ ਅੱਜ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਜੀ ਨੂੰ ਅਧਿਆਪਕਾਂ ਦੀ ਸੇਵਾ ਸੁਰੱਖਿਆ ਦੇ ਲਈ ਬੇਲੋੜੇ ਜਬਰੀ ਥੋਪੇ ਟੈਟ ਦੇ ਖਿਲਾਫ ਜੋ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਉਸ ਦੀ ਪੁਰਜ਼ੋਰ ਹਮਾਇਤ ਕਰਨ ਲਈ ਅਧਿਆਪਕ ਜਥੇਬੰਦੀਆਂ ਵੱਲੋਂ ਜਸਵਿੰਦਰ ਸਿੰਘ ਸਮਾਣਾ ਅਤੇ ਕ੍ਰਿਸ਼ਨ ਕੁਮਾਰ ਦੁੱਗਾਂ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਪਾਸੋਂ ਮੰਗ ਕੀਤੀ ਕਿ ਉਹ ਇਸ ਬੇਲੋੜੇ ਟੈਟ ਦੇ ਖਿਲਾਫ ਸੰਸਦ ਵਿੱਚ ਆਵਾਜ਼ ਬੁਲੰਦ ਕਰਨ। ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਸ ਬਿੱਲ ਦੀ ਹਮਾਇਤ ਵਿੱਚ ਡੱਟ ਕੇ ਆਵਾਜ਼ ਬੁਲੰਦ ਕਰਨਗੇ ਅਤੇ ਟੈਟ ਦੇ ਖਿਲਾਫ ਆਪਣੀ ਸੰਸਦ ਵਿੱਚ ਆਪਣੀ ਆਵਾਜ਼ ਚੁੱਕਣਗੇ ਕਿਉਂਕਿ ਟੈਟ ਦੇ ਮਾਮਲੇ ਵਿੱਚ ਵੱਡੇ ਪੱਧਰ ਉੱਤੇ ਅਧਿਆਪਕਾਂ ਦਾ ਰੁਜ਼ਗਾਰ ਦਾ ਮਸਲਾ ਅਤੇ ਤਰੱਕੀ ਦਾ ਮਸਲਾ ਜੁੜਿਆ ਹੋਇਆ ਹੈ ਇਸ ਲਈ ਉਹ ਟੈਟ ਦੇ ਖਿਲਾਫ ਸੰਸਦ ਵਿੱਚ ਜਰੂਰ ਬੋਲਣਗੇ। ਇਸ ਸਮੇਂ ਗੁਰਪ੍ਰੀਤ ਸਿੰਘ ਗੁਰੂ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਸੰਦੀਪ ਕੁਮਾਰ ਬੀਪੀਈਓ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ,ਹਰਬਲਾਸ ਸਿੰਘ,ਸਤਬੀਰ ਸਿੰਘ,ਅਵਤਾਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ,ਲਖਵੀਰ ਸਿੰਘ, ਜਸਪਾਲ ਸਿੰਘ ,ਪ੍ਰਭਾਤ ਵਰਮਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਤਰਖਾਣ ਮਾਜਰਾ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ ਉੱਪਲ, ਗੁਰਲਾਲ ਸਿੰਘ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਟੇਪਲਾ ਟਹਿਲਵੀਰ ਸਿੰਘ ਅਮਿਤ ਰਾਜਪੁਰਾ ਸਰਬਜੀਤ ਸਿੰਘ ਸਾਥੀ ਮੌਜੂਦ ਰਹੇ।*