logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਦੀਆਂ 102 ਨਗਰ ਕੌਂਸਲਾਂ ’ਚ ਵੱਡਾ ਬਦਲਾਅ — ਹੁਣ SDM ਸੰਭਾਲਣਗੇ ਕਮਾਨ

ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਸੂਬੇ ਦੀਆਂ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਹੁਣ ਇਨ੍ਹਾਂ ਕੌਂਸਲਾਂ ਵਿੱਚ SDM ਨੂੰ ਪ੍ਰਬੰਧਕ (Administrator) ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਕਈ ਨਗਰ ਕੌਂਸਲਾਂ ਦਾ 5 ਸਾਲਾਂ ਦਾ ਕਾਰਜਕਾਲ ਖਤਮ, ਸਮੇਂ ਸਿਰ ਚੋਣਾਂ ਕਰਵਾਉਣਾ ਸੰਭਵ ਨਹੀਂ, ਜਨਤਾ ਦੇ ਕੰਮਾਂ ’ਚ ਰੁਕਾਵਟ ਨਾ ਆਵੇ — ਇਸ ਲਈ ਨਿਯੁਕਤੀ, ਸਬੰਧਤ ਇਲਾਕਿਆਂ ਦੇ SDM ਬਣੇ ਪ੍ਰਬੰਧਕ, ਨਗਰ ਕੌਂਸਲਾਂ ਦੀਆਂ ਸਾਰੀਆਂ ਸ਼ਕਤੀਆਂ SDM ਕੋਲ, ਨਵੀਆਂ ਚੋਣਾਂ ਤੱਕ SDM ਹੀ ਚਲਾਉਣਗੇ ਕੰਮਕਾਜ, ਵਿਕਾਸ ਕਾਰਜ ਅਤੇ ਦਫ਼ਤਰੀ ਫੈਸਲੇ ਹੁਣ ਪ੍ਰਬੰਧਕ ਲੈਣਗੇ, ਇਹ ਫੈਸਲਾ ਪੰਜਾਬ ਮਿਊਂਸਪਲ ਐਕਟ 1911 ਤਹਿਤ ਲਿਆ ਗਿਆ ਹੈ। ਇਸ ਫੈਸਲੇ ਨਾਲ ਸੂਬੇ ਦੀਆਂ ਕਈ ਨਗਰ ਕੌਂਸਲਾਂ ਦੀ ਕਾਰਗੁਜ਼ਾਰੀ ’ਚ ਵੱਡਾ ਬਦਲਾਅ ਆ ਸਕਦਾ ਹੈ।


16
391 views

Comment