logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਈ ਅਮ੍ਰਿਤਪਾਲ ਸਿੰਘ ਮਹਿਰੋ ਦੀ ਗ੍ਰਿਫ਼ਤਾਰੀ


ਅੱਜ ਇਸ ਮਸਲੇ ਸਬੰਧੀ ਕੁੱਝ ਚੈਨਲਾਂ ਦੇ ਦਾਸ ਨੂੰ ਫੋਨ ਆਏ ਕਿ ਆਪਣੇ ਵਿਚਾਰ ਦੱਸੋ, ਪਹਿਲੀ ਤਾਂ ਗੱਲ ਹੈ ਚਲੋ ਚਿਰਾਂ ਬਾਅਦ ਚੈਨਲਾਂ ਵਾਲੇ ਭੈਣ ਭਰਾਵਾਂ ਨੂੰ ਸਾਡੀ ਯਾਦ ਆਈ ਹੜ੍ਹਾਂ ਤੋਂ ਲੈਕੇ ਕੱਲ ਤੱਕ ਸਭ ਕੁੱਖ ਵੇਖਦਿਆਂ ਜਾਣਦਿਆਂ ਹੋਇਆ ਵੀ ਪਤਾ ਨਹੀ ਕਿਸ ਮਜਬੂਰੀ ਕਾਰਨ ਸੇਵਾ ਵਾਲੀਆਂ ਵੀਡੀਓ ਬਣਾਕੇ ਵੀ ਇਹ ਕੁੱਝ ਵੀਰ ਆਪਣੇ ਚੈਨਲਾਂ ਤੇ ਅਪਲੋਡ ਨਹੀ ਕਰ ਸਕੇ,ਪਰ ਸਾਨੂੰ ਕੋਈ ਗਿਲਾ ਸ਼ਿਕਵਾ ਨਹੀ, ਅਸੀ ਖੁੱਦ ਵਿਚਾਰਾਂ ਦੀ ਅਜਾਦੀ ਦੀ ਹਾਮੀ ਭਰਦੇ ਹਾਂ, ਜੇ ਕਲਮਾਂ ਤੇ ਡਰ ਦਾ ਭੈਅ ਰਹੇਂਗਾ ਤਾਂ ਬਹੁਤ ਸਾਰੇ ਮਸਲਿਆਂ ਚ ਸੱਚ ਸਮਾਜ਼ ਦੇ ਸਾਹਮਣੇ ਨਹੀ ਆਵੇਗਾ, ਇਸ ਸਮੇਂ ਮੀਡੀਆ ਸਮਾਜ਼ ਦਾ ਇੱਕ ਬਹੁਤ ਅਹਿਮ ਹਿੱਸਾ ਹੈ, ਇਸਦਾ ਸੁਤੰਤਰ ਹੋਣਾ ਚੰਗੇ ਸਮਾਜ਼ ਦੀ ਸਿਰਜਨਾ ਵਾਸਤੇ ਮਨੁੱਖਤਾ ਵਾਸਤੇ ਬਹੁਤ ਜਰੂਰੀ ਹੈ,ਵਿਚਾਰਾਂ ਤੇ ਪਬੰਧੀ ਕੋਈ ਨਵੀ ਗੱਲ ਨਹੀ ਇਤਿਹਾਸ ਗਵਾਹ ਹੈ ਇਹ ਬੜੇ ਚਿਰਾਂ ਤੋਂ ਚੱਲਦਾ ਆ ਰਿਹਾ ਹੈ, ਚਲੋ ਖੈਰ ਆਪਾ ਅੱਜ ਵਾਲੇ ਗੰਭੀਰ ਮਸਲੇ ਦੀ ਗੱਲ ਕਰਦੇ ਹਾਂ, ਇਸ ਮਸਲੇ ਤੇ ਵੀ ਮੀਡੀਆ ਨੂੰ ਸਾਰੇ ਪੱਖਾਂ ਦੀ ਗੱਲ ਕਰਨੀ ਚਾਹੀਦੀ ਹੈ,
ਜਿਸਨੂੰ ਹਰ ਵਿਚਾਰਧਾਰਾ ਵਾਲੇ ਲੋਕ ਵੱਖ ਵੱਖ ਤਰੀਕਿਆਂ ਨਾਲ ਵੇਖ ਰਹਿ ਹਨ,
ਪਰ ਯਾਦ ਰੱਖਿਓ ਅਸ਼ਲੀਲਤਾ ਦਾ ਅਸਰ ਹਰ ਸਮਾਜ਼ ਦੇ ਬੱਚਿਆਂ ਤੇ ਪੈਦਾ ਹੈ, ਭਾਵੇ ਉਹ ਕਿਸੇ ਵੀ ਧਰਮ ਜਾਤੀ ਦੇ ਹੋਣ ਤੇ ਭਾਵੇ ਕਿਸੇ ਮਜ਼ਦੂਰ ਦੇ ਜਾਂ ਕਿਸੇ ਜੱਜ ਦੇ ਭਾਂਵ ਸਮਾਜ਼ ਦੇ ਹਰ ਵਰਗ ਤੇ ਅਸ਼ਲੀਲਤਾ ਮਾਰੂ ਅਸਰ ਪਾਉਂਦੀ ਹੈ,ਇਹ ਬੱਚਿਆਂ ਦਾ ਅਤੀ ਕੀਮਤੀ ਵਕਤ ਖੋਹਕੇ ਬਰਬਾਦ ਕਰ ਦੇਦੀ ਹੈ, ਉਹਨਾਂ ਦਾ ਜਦੋਂ ਵਿਅਕਤੀਤਵ ਬਣਨਾ ਸ਼ੁਰੂ ਹੁੰਦਾ ਹੈ ਤਾਂ ਇਹ ਮਾਰੂ ਢਾਹ ਲਾਉਂਦੀ ਹੈ, ਕਿਸੇ ਵੀ ਧਰਮ ਸਮਾਜ਼ ਵਰਗ ਦੀ ਔਰਤ ਹੋਵੇਂ ਤੇ ਭਾਂਵੇ ਮਰਦ ਜਿਹੜੇ ਇਸ ਵਹਿਣ ਵਿੱਚ ਵਹਿ ਜਾਂਦੇ ਨੇ ਉਹ ਆਪਣਿਆਂ ਪ੍ਰਤੀ ਕਦੇਂ ਵਫਾਦਾਰ ਨਹੀ ਰਹਿੰਦੇ,
ਕੁਦਰਤ ਨੇ ਨਰ ਮਾਦਾ ਸੰਸਾਰ ਨੂੰ ਚਲਾਉਣ ਵਾਸਤੇ ਦੋ ਪਹੀਏ ਬਣਾਏ ਹਨ ਜੋ ਕੁਦਰਤ ਦੇ ਹਰ ਰੂਪ ਵਿੱਚ ਹੁੰਦੇ ਹਨ ਭਾਂਵ ਮਨੁੱਖ ਪਸ਼ੂ ਪੰਛੀ ਬਨਸਪਤੀ ਆਦਿ,
ਮਨੁੱਖ ਨੂੰ ਸਭ ਨਾਲੋ ਵੱਖ ਸੋਜੀ ਪਾਤਸ਼ਾਹ ਜੀ ਨੇ ਬਖਸ਼ੀ ਹੈ, ਇਸ ਸੋਜੀ ਵਿੱਚੋਂ ਜੀਵਨ ਦੇ ਨਿਯਮ ਰੱਬ ਨੇ ਇਨਸਾਨ ਨੂੰ ਦਰਸਾਏ ਹਨ, ਉਹਨਾਂ ਦੀ ਪਾਲਣਾ ਕੁਦਰਤ ਨੂੰ ਮੰਨਣਾ ਹੈ,
ਅੱਜ ਨਹੀ ਸੰਸਾਰ ਤੇ ਚੱਲਦਾ ਆਇਆ ਹੈ ਕੁਦਰਤੀ ਗੁਣਾਂ ਦੀ ਲੀਹ ਤੋਂ ਲੱਥੇ ਕੁੱਝ ਲੋਕ ਸਮਾਜ਼ ਨੂੰ ਲੀਕ ਲਾ ਜਾਂਦੇ ਹਨ, ਅੱਜ ਤਾਂ ਇਸ ਗੱਲ ਦੀ ਸਿਖਰ ਹੋ ਗਈ ਹੈ ਕੁੱਝ ਲੋਕਾਂ ਨੇ ਗੰਦਗੀ ਨੂੰ ਕਨੂੰਨੀ ਅਧਿਕਾਰ ਸਮਝ ਲਿਆ ਹੈ, ਸ਼ੋਸ਼ਲ ਮੀਡੀਏ ਦਾ ਸਮਾਂ ਹੈ ਤੇ ਇਸਤੋਂ ਬਣਦੇ ਪੈਸੇ ਤੇ ਝੂਠੀ ਪ੍ਰਸਿੱਧੀ ਨੇ ਕਈਆਂ ਨੂੰ ਸਮਾਜ਼ਿਕ ਕਦਰਾਂ ਕੀਮਤਾਂ ਤੋਂ ਬਹੁਤ ਹੇਠਾ ਸੁੱਟ ਦਿੱਤਾ ਹੈ,ਉਹ ਤਾਂ ਬੇਗੈਰਤ ਬੇਇੱਜ਼ਤ ਲੋਕ ਨੰਗੇਜ ਨਾਲ ਅਸਲੀਲ ਗੱਲਾਂ ਨਾਲ ਪੈਸਾ ਇਕੱਤਰ ਕਰ ਰਹਿ ਹਨ, ਪਰ ਗੱਲ ਜਦੋਂ ਬੱਚਿਆਂ ਦੀ ਆਉਂਦੀ ਹੈ ਤਾਂ ਇਸਦਾ ਬਹੁਤ ਮਾਰੂ ਅਸਰ ਕੱਚੇ ਭਾਂਡਿਆਂ ਤੇ ਪੈ ਰਿਹਾ ਹੈ,
ਉਹਨਾਂ ਵਿੱਚੋਂ ਅਣਖ ਗੈਰਤ ਆਬਰੂ ਖ਼ਤਮ ਹੁੰਦੀ ਜਾਂਦੀ ਹੈ ਨਾਲ ਹੀ ਉਹਨਾਂ ਦਾ ਉਹ ਵਕਤ ਜਿਸਨੇ ਜੀਵਨ ਨੂੰ ਤਹਿ ਕਰਨਾ ਹੈ ਬਰਬਾਦ ਹੁੰਦਾ ਜਾ ਰਿਹਾ ਹੈ,
ਜਦੋਂ ਸ਼ੋਸ਼ਲ ਮੀਡੀਆ ਤੇ ਐਸੀ ਭਰਮਾਰ ਹੋਵੇਂ ਬੱਚੇ ਇਸਦੀ ਮਾਰ ਤੋਂ ਕਿਵੇਂ ਬੱਚ ਸਕਦੇ ਹਨ, ਕਿਉਂਕਿ ਉਹਨਾਂ ਦੀ ਵਿੱਦਿਆ ਵਾਂਗ ਬਹੁਤ ਕੁੱਝ ਅੱਜ ਨੈੱਟ ਨਾਲ ਜੁੜਿਆ ਹੈ, ਉਹਨਾਂ ਨੂੰ ਸ਼ੋਸ਼ਲ ਮੀਡੀਏ ਦੀ ਵਰਤੋ ਕਰਨੀ ਹੀ ਪੈਦੀ ਹੈ,
ਇਹ ਬੜਾ ਭਿਆਨਕ ਤੇ ਮਾਰੂ ਰੋਗ ਹੈ ਜੋ ਕਨੂੰਨ ਦੀ ਸਰਪ੍ਰਸਤੀ ਹਾਸਲ ਕਰਕੇ ਸਮਾਜ਼ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ,
ਗੱਲ ਬਹੁਤ ਲੰਮੀ ਹੋ ਜਾਵੇਗੀ ਸਿੱਟੇ ਤੇ ਆਉਂਦੇ ਹਾਂ,ਪਹਿਲੀ ਤਾਂ ਗੱਲ ਕਨੂੰਨ ਘੜਣ ਵਾਲਿਆਂ ਅਤੇ ਕਨੂੰਨ ਲਾਗੂ ਕਰਵਾਉਣ ਤੇ ਕਰਨ ਵਾਲਿਆਂ ਨੂੰ ਆਪਣੀ ਸਮਾਜ਼ ਪ੍ਰਤੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਜਾਨਣਾ ਚਾਹੀਦਾ ਹੈ,ਐਸੀ ਨੰਗੇਜ ਦੀ ਖੁੱਲ ਸਾਡੀ ਸੰਸਕ੍ਰਿਤੀ ਸਾਡੇ ਸੱਭਿਆਚਾਰ ਨੂੰ ਭਾਰੀ ਢਾਹ ਲਾਉਂਦੀ ਹੈ, ਸਖਤ ਕਨੂੰਨ ਅਜਿਹੇ ਲੋਕਾਂ ਖਿਲਾਫ ਬਣਨਾ ਚਾਹੀਦਾ ਹੈ ਜੋ ਬੱਚਿਆਂ ਦਾ ਜਵਾਨਾਂ ਦਾ ਜੀਵਨ ਬਰਬਾਦ ਕਰ ਰਹਿ ਹਨ,
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਨੇ ਕੰਚਨ ਕੁਮਾਰੀ ਨੂੰ ਸੋਧਿਆ ਹੈ ਉਹ ਕੰਚਨ ਕੁਮਾਰੀ ਜਿਸਨੇ ਪਤਾ ਨਹੀ ਕਿੰਨੇ ਕੂੰ ਜੀਵਨ ਕਤਲ ਕਰ ਦਿੱਤੇ ਹਨ, ਉਸ ਨਾਲ ਜੋ ਵੀ ਹੋਇਆ ਕੋਈ ਇੱਕ ਦਮ ਨਹੀ ਹੋਇਆ ਬਹੁਤ ਸਮਾਂ ਮਿਲਿਆ, ਉਹ ਔਰਤ ਹੋਣ ਦਾ ਅਧਿਕਾਰ ਗਵਾ ਚੁੱਕੀ ਸੀ, ਬੱਚਿਆਂ ਨੂੰ ਚਰਿੱਤਰਹੀਣ ਹੋਣ ਦਾ ਸਬਕ ਸਿਖਾ ਰਹੀ ਸੀ, ਆਪਣੇ ਬੱਚਿਆਂ ਵੱਲ ਝਾਤੀ ਮਾਰਕੇ ਹਰ ਇਨਸਾਨ ਇਸ ਮਸਲੇ ਬਾਰੇ ਸੋਚਣਾ ਚਾਹੀਦਾ ਹੈ, ਧਰਤੀ ਤੇ ਜਦੋਂ ਵੀ ਜ਼ੁਲਮ ਪਾਪ ਹੱਦਾਂ ਬੰਨੇ ਟੱਪਿਆ ਹੈ ਫਿਰ ਕੁਦਰਤ ਨੇ ਹੀ ਉਸਨੂੰ ਰੋਕਣ ਲਈ ਕਿਸੇ ਦੇ ਸਿਰ ਹੱਥ ਧਰਿਆ ਹੈ, ਜੋ ਕੰਚਨ ਕੁਮਾਰੀ ਕਰ ਰਹੀ ਸੀ ਉਹ ਵੀ ਕਿਸੇ ਪਾਪ ਨਾਲੋ ਮਾਸਾ ਘੱਟ ਨਹੀ ਸੀ, ਜੇ ਭਾਰਤ ਦਾ ਕਨੂੰਨ ਉਸਨੂੰ ਰਹਿਣ ਸਹਿਣ ਪਹਿਰਾਵੇ ਬੋਲਣ ਦੀ ਅਜਾਦੀ ਦੇਦਾ ਹੈ ਫਿਰ ਨਾਲ ਇਹ ਵੀ ਕਹਿੰਦਾ ਹੈ ਕਿ ਇਸ ਨਾਲ ਕਿਸੇ ਧਰਮ ਸਮਾਜ਼ ਸੱਭਿਅਤਾ ਦਾ ਨੁਕਸਾਨ ਨਾਂ ਹੁੰਦਾ ਹੋਵੇਂ, ਜਿਹੜੇ ਉਸਦੇ ਪੱਖ ਵਿੱਚ ਖੜੇ ਕਨੂੰਨ ਦਾ ਹਵਾਵਾਂ ਦੇਦੇ ਨੇ ਉਹ ਉਸ ਕਨੂੰਨ ਨੂੰ ਥੌੜਾ ਚੰਗੀ ਤਰ੍ਹਾ ਪੜ੍ਹ ਸਮਝ ਲੈਣ,ਏਥੇ ਜੋ ਕਨੂੰਨ ਨੂੰ ਲਾਗੂ ਕਰਨ ਵਾਲਿਆਂ ਨੂੰ ਕਰਨਾ ਚਾਹੀਦਾ ਸੀ ਉਹ ਉਹਨਾਂ ਨਹੀ ਕੀਤਾ, ਜੇ ਉਹ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਸਮਾਜ਼ ਪ੍ਰਤੀ ਕਨੂੰਨ ਪ੍ਰਤੀ ਆਪਣੇ ਫਰਜ ਪਾਲਦੇ ਤਾਂ ਅੱਜ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕਰਨ ਲਈ uae ਪਹੁੰਚ ਨਾਂ ਕਰਨੀ ਪੈਦੀ,ਲੀਡਰਾਂ ਅਧਿਕਾਰੀਆਂ ਦੇ ਬੱਚੇ ਵੀ ਇਸ ਸਮਾਜ਼ ਦਾ ਹੀ ਹਿੱਸਾ ਹਨ, ਭਾਈ ਅਮ੍ਰਿਤਪਾਲ ਸਿੰਘ ਮਹਿਰੋ ਪ੍ਰਤੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਕੇ ਕੋਈ ਵੀ ਕਦਮ ਚੁੱਕਣਾ ਚਾਹੀਦਾ ਹੈ, ਏਥੇ ਇੱਕ ਗੱਲ ਜਿਕਰਜੋਗ ਹੈ ਜਦੋਂ ਕਿਤੇ ਕੋਈ ਸਿੱਖ ਨੌਜਵਾਨ ਅੱਕ ਕੇ ਅਜਿਹਾ ਕਦਮ ਚੁੱਕਦਾ ਹੈ ਉਸਨੂੰ ਫੜਨ ਵਾਸਤੇ ਸਾਰੇ ਤੰਤਰ ਭੱਬਾ ਭਾਰ ਹੋ ਜਾਂਦੇ ਨੇ ਫਿਰ ਵਿਦੇਸ਼ਾਂ ਤੱਕ ਦਿਨ ਰਾਤ ਪਹੁੰਚ ਕੀਤੀ ਜਾਂਦੀ ਹੈ, ਉਸਦੇ ਨਾਲ ਅਨੇਕਾਂ ਗੱਲਾਂ ਨੂੰ ਜੋੜ ਦਿੱਤਾ ਜਾਂਦਾ ਹੈ, ਕਿਰਦਾਰਕੁਸੀ ਕਰਨ ਦੀ ਹਰ ਕੋਸ਼ਿਸ਼ ਹੁੰਦੀ ਹੈ ਪਰ ਅੰਮ੍ਰਿਸਰ ਸਿਫਤੀ ਦੇ ਘਰ ਬੇਅਦਬੀ ਕਰਨ ਵਾਲੇ ਦਾ ਅੱਜ ਤੱਕ ਪਤਾ ਹੀ ਨਹੀ ਲਗਾਇਆ ਗਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਘਰ ਬਾਹਰ ਕੋਈ ਉੱਗ ਉੱਘ ਹੀ ਨਹੀ ਕੱਢੀ ਗਈ,
ਅਨੇਕਾਂ ਅਜਿਹੇ ਮਸਲੇ ਹਨ ਜਿੱਥੇ ਕੋਈ ਕਾਰਵਾਈ ਨਹੀ ਹੋਈ, ਸਮਾਜ਼ ਦਾ ਭਲਾ ਚਾਹੁਣ ਵਾਲੇ ਹਰ ਇਨਸਾਨ ਨੂੰ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਡੱਟਕੇ ਦੇਣਾ ਚਾਹੀਦਾ ਹੈ, ਭਾਈ ਸੁਖਵਿੰਦਰ ਸਿੰਘ ਅਗਵਾਨ ਮੁੱਖ ਸੇਵਾਦਾਰ ਕਾਰ ਸੇਵਾ ਅਗਵਾਨਾ ਵਾਲੇ,

0
525 views

Comment