logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਇੱਕ ਐਮ ਐਲ ਏ ਮਲਟੀਪਲ ਪੈਨਸ਼ਨਾਂ- ਅਫਵਾਹਾਂ ਅਤੇ ਸਚਾਈ!

ਲੇਲੇ ਦਾ ਕੁੱਤਾ ਬਣਾਉਣ ਵਾਲੀ ਕਹਾਣੀ ਤਾਂ ਅਸੀਂ ਬਹੁਤਿਆਂ ਨੇ ਸੁਣੀ ਹੋਈ ਹੈ ਪਰ ਪਿਛਲੀਆਂ ਚੋਣਾਂ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕਹਾਣੀ ਨੂੰ ਸਚਾਈ ਵਿੱਚ ਬਦਲ ਕੇ ਦਿਖਾ ਦਿੱਤਾ ਜਦੋਂ ਇਹਨਾਂ ਨੇ ਹਰ ਸਟੇਜ ਤੋਂ ਐਮ ਐਲ ਏ ਮਲਟੀਪਲ ਪੈਨਸ਼ਨਾਂ ਲੈਂਦੇ ਦੇ ਨਿੱਤ ਗੀਤ ਗਾਏ । ਦੁੱਖ ਦੀ ਗੱਲ ਕਿ ਅਸੀਂ ਸਾਰੇ ਹੀ ਇਹ ਗੱਲ ਮੰਨ ਗਏ , ਮੈਂ ਵੀ ਮੰਨੀ ਸੀ ਕਿਉਂਕਿ ਠੱਗਾਂ ਨੇ ਬਾਰ ਬਾਰ ਇਹ ਕਹਿ ਕੇ ਸਭ ਨੂੰ ਪ੍ਰਭਾਵਿਤ ਕਰ ਦਿੱਤਾ ਸੀ । ਇੱਥੋਂ ਤੱਕ ਕਿ ਬਹੁਤਾ ਮੀਡੀਆ ਅਤੇ ਬਹੁਤੇ ਲੋਕ, ਅੱਜ ਤੱਕ ਵੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਹੀ ਗੱਲ ਮੰਨ ਰਹੇ ।ਪਿੱਛੇ ਜਿਹੇ ਇੱਕ ਵੱਡੇ ਪੰਜਾਬੀ ਅਖ਼ਬਾਰ ਵਿੱਚ ਵੀ ਮਲਟੀਪਲ ਪੈਨਸ਼ਨਾਂ ਦੀ ਗੱਲ ਕੀਤੀ ਗਈ ਸੀ ਪਰ ਜਦੋਂ ਪੱਤਰਕਾਰ ਵੀਰ ਨੂੰ ਸਬੂਤ ਦੱਸੇ ਤਾਂ ਫਿਰ ਉਹਨਾਂ ਨੇ ਲਿਖਿਆ ਕਿ ਮਲਟੀਪਲ ਪੈਨਸ਼ਨਾਂ ਨਹੀਂ , ਵਾਧਾ ਸੀ । ਮਲਟੀਪਲ ਪੈਨਸ਼ਨਾਂ ਕਦੀ ਵੀ ਨਹੀਂ ਸਨ ਸਿਰਫ ਆਪ ਪਾਰਟੀ ਦੀਆਂ ਅਫਵਾਹਾਂ ਸਨ ।ਇਸ ਦੀ ਪੋਲ ਉਦੋਂ ਖੁੱਲੀ ਜਦੋਂ ਆਪ ਸਰਕਾਰ ਨੇ 2023 ਦੇ ਸ਼ੁਰੂ ਵਿੱਚ ਇੱਕ ਐਮ ਐਲ ਏ ਇੱਕ ਪੈਨਸ਼ਨ ਕਰਨ ਦੀ ਨੋਟੀਫ਼ਿਕੇਸ਼ਨ ਕੀਤੀ ਅਤੇ ਵੱਡੀ ਪ੍ਰਾਪਤੀ ਦਾ ਢੰਡੋਰਾ ਪਿੱਟਿਆ ।
ਜਦੋਂ ਕਿ ਆਪ ਸਰਕਾਰ ਨੇ ਇੱਕ ਐਮ ਐਲ ਏ ਦੀ ਬੇਸਿਕ ਪੇ 15000 ਰੁਪਏ ਤੋਂ ਵਧਾ ਕੇ 60000 ਰੁਪਏ ਕਰ ਦਿੱਤੀ ਅਤੇ ਡੀ ਏ ਜਿਵੇਂ ਆਮ ਪੈਨਸ਼ਨਰਾਂ ਨੂੰ ਮਿਲਦਾ ਉਸੇ ਤਰਾਂ ਮਿਲੇਗਾ । ਇਸ ਨਾਲ ਨਵੇਂ ਐਮ ਐਲ ਏ ਦੀ ਪੈਨਸ਼ਨ ਤਕਰੀਬਨ 90000 ਤੋਂ ਵੱਧ ਹੋ ਗਈ । ਜੋ ਪੈਨਸ਼ਨ 2023 ਤੋਂ ਪਹਿਲਾਂ ਸੀ ਉਸ ਵਿਚ ਐਮ ਐਲ ਏ ਦੀ ਬੇਸਿਕ ਪੇ 15000 ਅਤੇ ਡੀਏ ਸੀ ਅਤੇ ਦੁਬਾਰਾ ਜਿੱਤਣ ਤੇ ਬੇਸਿਕ ਪੇ ਵਿੱਚ 10000 ਰੁਪਏ ਵਾਧਾ ( 66%) ਅਤੇ ਡੀਏ ਹੁੰਦਾ ਸੀ, ਨਵੀਂ ਪੈਨਸ਼ਨ ਨਹੀਂ ਹੁੰਦੀ ਸੀ । ਪਰ ਆਪ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੈਨਸ਼ਨ ਵਾਧੇ ਨੂੰ ਨਵੀਂ ਪੈਨਸ਼ਨ ਕਹਿ ਕੇ ਪਹਿਲੀਆਂ ਸਰਕਾਰਾਂ ਨੂੰ ਭੰਡਿਆ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਹੋ ਗਏ । ਪਰ ਪੈਨਸ਼ਨ ਵਾਧੇ ਨੂੰ ਕਦੀ ਵੀ ਨਵੀਂ ਪੈਨਸ਼ਨ ਨਹੀਂ ਕਿਹਾ ਜਾਂਦਾ। ਹੈਰਾਨਗੀ ਇਸ ਗੱਲ ਦੀ ਸੀ ਕਿ ਪਹਿਲੀਆਂ ਸਰਕਾਰਾਂ ਦੇ ਨੇਤਾਵਾਂ ਨੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਹੀਂ ਨਿਕਾਰਿਆ ਕਿਉਂਕਿ ਇਹ ਨੇਤਾ ਪੈਨਸ਼ਨ ਨਹੀਂ ਜੋ ਵੱਡੀਆਂ ਠੱਗੀਆਂ ਮਾਰਦੇ ਉਸ ਨੂੰ ਲੁਕਾਓਣ ਵਿਚ ਲੱਗੇ ਰਹਿੰਦੇ । ਦੂਸਰੀ ਹੈਰਾਨਗੀ ਕਿ ਆਪ ਸਰਕਾਰ ਨੇ ਅਪਣੀ ਪੈਨਸ਼ਨ ਵਧਾ ਲਈ ਪਰ ਮੀਡੀਆ ਵਿਚ ਚੋਣਾਂ ਤੋਂ ਪਹਿਲਾਂ ਵਾਲਾ ਮਲਟੀਪਲ ਪੈਨਸ਼ਨਾਂ ਵਾਲਾ ਪ੍ਰਚਾਰ ਚਾਲੂ ਰੱਖਿਆ ਤੇ ਤਕਰੀਬਨ ਛੋਟਾ ਵੱਡਾ ਮੀਡੀਆ ਵੀ ਆਪ ਸਰਕਾਰ ਦਾ ਚਿੱਟਾ ਝੂਠ ਹੀ ਲਿਖਦਾ / ਬੋਲਦਾ ਰਹਿ ਰਿਹਾ ਭਾਵੇਂ ਮੇਰੇ ਵੱਲੋਂ ਮੀਡੀਆ ਵਿੱਚ ਕਈ ਵਾਰ ਬੋਲਿਆ/ ਲਿਖਿਆ ਗਿਆ । ਪੰਜਾਬ ਸਰਕਾਰ ਦੱਸੇ ਕਿ ਕੌਣ ਐਮ ਐਲ ਏ ਮਲਟੀਪਲ ਪੈਨਸ਼ਨਾਂ ਲੈਂਦਾ ਸੀ ਜਾਂ ਫਿਰ ਚਿੱਟਾ ਝੂਠ ਮਾਰਨ ਦੀ ਮਾਫ਼ੀ ਮੰਗੇ । ਆਪ ਸਰਕਾਰ ਸਿਰਫ਼ ਮਲਟੀਪਲ ਪੈਨਸ਼ਨਾਂ ਹੀ ਨਹੀਂ ਸਗੋਂ ਬਹੁਤ ਸਾਰੇ ਪ੍ਰਗਰਾਮਾਂ ਨੂੰ ਬਾਰ ਬਾਰ ਮੀਡੀਆ ਵਿੱਚ ਇਸ਼ਤਿਹਾਰਬਾਜੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹੀ ਭੁਗਤਣੇ ਪੈਣਗੇ ਕਿਉਂਕਿ ਦਿੱਲੀ ਤੋਂ ਆਏ ਲੁਟੇਰੇ ਤਾਂ ਸਮਾਂ ਆਉਣ ਤੇ ਭੱਜ ਜਾਣਗੇ।
ਆਪ ਸਰਕਾਰ ਯਾਦ ਰੱਖੋ ਤੁਸੀਂ ਅਪਣੀ ਪੈਨਸ਼ਨ ਤਾਂ ਵਧਾ ਲਈ ਪਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਕੁਝ ਨੋਟੀਫ਼ਿਕੇਸ਼ਨ ਕਰਕੇ ਵੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕਰ ਰਹੇ , ਇਸ ਤੋਂ ਵੱਡਾ ਝੂਠ ਅਤੇ ਮੁਲਾਜ਼ਮਾਂ ਨਾਲ ਵਿਸ਼ਵਾਸਘਾਤ ਹੋਰ ਨਹੀਂ ਹੋ ਸਕਦਾ ।

0
0 views

Comment