ਫਰੀਦਕੋਟ ਮੈਡੀਕਲ ਹਸਪਤਾਲ ਦੇ ਗੇਟ ਤੇ ਹੁਣੇ ਹੁਣੇ ਹੋਇਆ ਵੱਡਾ ਹਾਦਸਾ।
ਫਰੀਦਕੋਟ ਮੈਡੀਕਲ ਹਸਪਤਾਲ ਦੇ ਗੇਟ ਤੇ ਹੁਣੇ ਹੁਣੇ ਹੋਇਆ ਵੱਡਾ ਹਾਦਸਾ। ਕਰੂਜ਼ ਕਾਰ ਦੀ ਟੱਕਰ ਨਾਲ ਇਕ ਜਣੇ ਦੀ ਮੌਤ ਦੋ ਗੰਭੀਰ ਜ਼ਖਮੀ
... ਪੰਜਾਬ ਡਾਇਰੀ। ਬਲਵਿੰਦਰ ਹਾਲੀ... ਹੁਣੇ ਹੁਣੇ ਖਬਰ ਆਈ ਹੈ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੱਗੇ ਇੱਕ ਕਰੂਜ ਕਾਰ ਦੀ ਟੱਕਰ ਕਾਰਨ ਵੱਡਾ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਦੋਂ ਕਿ ਦੋ ਗੰਭੀਰ ਹਨ, ਜਿਨਾਂ ਦਾ ਇਲਾਜ਼ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇੱਕ ਕਰੂਜ ਕਾਰ ਨੇ ਪਹਿਲਾਂ ਐਕਟਵਾ ਸਵਾਰ ਲੜਕੀ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਇੱਕ ਮੋਟਰ ਸਾਈਕਲ ਨੂੰ ਜਿਸ ਉੱਪਰ ਦੋ ਨੌਜਵਾਨ ਸਵਾਰ ਸਨ। ਇਹਨਾਂ ਤਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਹਾਲੇ ਪਛਾਣ ਨਹੀਂ ਹੋਈ ਹੈ।